ਕਰਨਾਲ- ਹਰਿਆਣਾ ਤੋਂ ਮਹਾਕੁੰਭ ਜਾਣ ਵਾਲਿਆਂ ਲਈ ਖੁਸ਼ਖਬਰੀ ਹੈ। ਹੁਣ ਕਰਨਾਲ ਤੋਂ ਪ੍ਰਯਾਗਰਾਜ ਤੱਕ ਸ਼ਰਧਾਲੂਆਂ ਲਈ ਬੱਸ ਸੇਵਾ ਸ਼ੁਰੂ ਹੋ ਗਈ ਹੈ। ਇਸ ਬੱਸ ਰਾਹੀਂ ਲੋਕ ਕੁੰਭ ਵਿਚ ਪਵਿੱਤਰ ਡੁੱਬਕੀ ਲਗਾਉਣ ਲਈ ਜਾ ਸਕਣਗੇ। ਇਸ ਬੱਸ ਨੂੰ ਕਰਨਾਲ ਬੱਸ ਸਟੈਂਡ ਤੋਂ ਵਿਧਾਇਕ ਜਗਮੋਹਨ ਆਨੰਦ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਦੱਸ ਦੇਈਏ ਕਿ ਇਹ ਬੱਸ ਰੋਜ਼ਾਨਾ ਦੁਪਹਿਰ 2 ਵਜੇ ਚੱਲੇਗੀ ਅਤੇ ਅਗਲੇ ਦਿਨ ਸਵੇਰੇ 8 ਵਜੇ ਪ੍ਰਯਾਗਰਾਜ ਪਹੁੰਚੇਗੀ। ਇਸ ਤੋਂ ਬਾਅਦ ਇਹ ਸ਼ਾਮ 4 ਵਜੇ ਪ੍ਰਯਾਗਰਾਜ ਤੋਂ ਵਾਪਸੀ ਲਈ ਚੱਲੇਗੀ। ਜਿਸ ਦਾ ਇਕ ਪਾਸੜ ਦਾ ਕਿਰਾਇਆ 1119 ਰੁਪਏ ਹੋਵੇਗਾ।
ਵਿਧਾਇਕ ਜਗਮੋਹਨ ਆਨੰਦ ਨੇ ਕਿਹਾ ਕਿ ਇਸ ਬੱਸ ਦੇ ਚੱਲਣ ਨਾਲ ਸ਼ਰਧਾਲੂਆਂ ਦੀ ਯਾਤਰਾ ਬਹੁਤ ਆਸਾਨ ਹੋ ਜਾਵੇਗੀ। ਇਸ ਬੱਸ ਵਿਚ ਇਕ ਬੱਸ ਅਤੇ ਇਕ ਕੰਡਕਟਰ ਹੋਵੇਗਾ, ਜੋ ਯਾਤਰੀਆਂ ਦੀ ਦੇਖਭਾਲ ਕਰੇਗਾ। ਇਹ ਬੱਸ ਕਰਨਾਲ ਤੋਂ ਸ਼ੁਰੂ ਹੋਵੇਗੀ ਅਤੇ ਦਿੱਲੀ, ਪਲਵਲ, ਮਥੁਰਾ, ਆਗਰਾ, ਕਾਨਪੁਰ ਹੁੰਦੇ ਹੋਏ ਪ੍ਰਯਾਗਰਾਜ ਪਹੁੰਚੇਗੀ। ਇਹ ਬੱਸ ਯਾਤਰਾ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕੁੰਭ ਮੇਲਾ ਜਾਰੀ ਰਹੇਗਾ।
ਕੌਣ ਹਨ ਗਿਗ ਵਰਕਰ! ਬਜਟ ਦੌਰਾਨ ਜਿਨ੍ਹਾਂ ਲਈ ਵਿੱਤ ਮੰਤਰੀ ਨੇ ਕੀਤਾ ਵੱਡਾ ਐਲਾਨ
NEXT STORY