ਲਖਨਊ– ਗੋਰਖਪੁਰ ਤੋਂ ਵਾਰਾਣਸੀ ਲਈ ਅੱਜ ਤੋਂ ਯਾਨੀ ਕਿ 27 ਮਾਰਚ ਤੋਂ ਹਵਾਈ ਸੇਵਾ ਸ਼ੁਰੂ ਹੋ ਗਈ ਹੈ। ਹੁਣ ਯਾਤਰੀ ਆਸਾਨੀ ਨਾਲ ਗੋਰਖਪੁਰ ਤੋਂ ਵਾਰਾਣਸੀ ਜਾ ਸਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਹੁਣ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਚੋਣ ਖੇਤਰ ਗੋਰਖਪੁਰ ਫਲਾਈਟ ਜ਼ਰੀਏ ਜੁੜ ਗਿਆ ਹੈ। ਹੁਣ ਇਸ ਰੂਟ ’ਤੇ ਲੋਕ ਆਸਾਨੀ ਨਾਲ ਯਾਤਰਾ ਕਰ ਸਕਣਗੇ। ਦੱਸ ਦੇਈਏ ਕਿ ਵੱਡੀ ਗਿਣਤੀ ’ਚ ਸ਼ਰਧਾਲੂ ਗੋਰਖਪੁਰ ਤੋਂ ਵਾਰਾਣਸੀ ਪਹੁੰਚਦੇ ਹਨ ਪਰ ਅਜੇ ਤੱਕ ਹਵਾਈ ਸੇਵਾ ਨਾ ਹੋਣ ਕਾਰਨ ਉਨ੍ਹਾਂ ਦਾ ਕਾਫੀ ਸਮਾਂ ਯਾਤਰਾ ਕਰਨ ’ਚ ਬਰਬਾਦ ਹੋ ਜਾਂਦਾ ਸੀ। ਹਵਾਈ ਸੇਵਾ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੀ ਹੈ। ਅੱਜ ਸਵੇਰੇ ਯਾਨੀ ਕਿ ਐਤਵਾਰ ਨੂੰ ਮੁੱਖ ਮੰਤਰੀ ਯੋਗੀ ਨੇ ਵੀਡੀਓ ਕਾਨਫਰੰਸ ਜ਼ਰੀਏ ਸਪਾਈਸਜੈੱਟ ਦੀ ਗੋਰਖਪੁਰ-ਵਾਰਾਣਸੀ ਫਲਾਈਟ ਦਾ ਉਦਘਾਟਨ ਕੀਤਾ।
ਇਹ ਵੀ ਪੜ੍ਹੋ: ਪੈਰ ਦੀਆਂ ਉਂਗਲਾਂ ਨਾਲ ਪੇਂਟਿੰਗ ਬਣਾਉਣ ਵਾਲੇ ਇਸ ਚਿੱਤਰਕਾਰ ਦੇ ਫੈਨ ਹੋਏ PM ਮੋਦੀ, ਟਵਿੱਟਰ ’ਤੇ ਕੀਤਾ ਫਾਲੋਅ
ਇਸ ਬਾਬਤ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਟਵੀਟ ਕਰ ਕੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇਕ ਤੋਂ ਬਾਅਦ ਇਕ ਲੜੀਵਾਰ ਟਵੀਟ ’ਚ ਕਿਹਾ, ‘‘ਅੱਜ ਬਾਬਾ ਗੋਰਖਨਾਥ ਦੀ ਧਰਤੀ ਗੋਰਖਪੁਰ ਤੋਂ ਬਾਬਾ ਵਿਸ਼ਵਨਾਥ ਦੀ ਧਰਤੀ ਵਾਰਾਣਸੀ ਲਈ ਨਵੀਂ ਉਡਾਣ ਸ਼ੁਰੂ ਹੋਈ ਹੈ। ਇਸ ਮਹੱਤਵਪੂਰਨ ਸੇਵਾ ਨੂੰ ਸ਼ੁਰੂ ਕਰਨ ਲਈ ਮਾਣਯੋਗ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਜੀ ਦਾ ਦਿਲੋਂ ਧੰਨਵਾਦ! ਉੱਤਰ ਪ੍ਰਦੇਸ਼ ਵਾਸੀਆਂ ਨੂੰ ਵਧਾਈ।’’
ਇਹ ਵੀ ਪੜ੍ਹੋ: BJP ਦਿੱਲੀ ’ਚ ਸਮੇਂ ’ਤੇ MCD ਚੋਣਾਂ ਕਰਵਾ ਜਿੱਤ ਕੇ ਵਿਖਾਵੇ, ਸਿਆਸਤ ਕਰਨਾ ਛੱਡ ਦੇਵਾਂਗੇ: ਕੇਜਰੀਵਾਲ
ਇਕ ਹੋਰ ਟਵੀਟ ’ਚ ਮੁੱਖ ਮੰਤਰੀ ਨੇ ਕਿਹਾ, ‘‘ਅੱਜ ਗੋਰਖਪੁਰ ਤੋਂ ਵਾਰਾਣਸੀ ਨੂੰ ਜੋੜਨ ਲਈ ਸ਼ੁਰੂ ਹੋਈ ਹਵਾਈ ਸੇਵਾ ਸ਼ਲਾਘਾਯੋਗ ਹੈ। ਇਹ ਸੇਵਾ ਗੋਰਖਪੁਰ ਸਮੇਤ ਪੂਰਬੀ-ਉੱਤਰ ਪ੍ਰਦੇਸ਼ ਦੇ ਵਿਕਾਸ ਨੂੰ ਨਵੀਆਂ ਉੱਚਾਈਆਂ ਪ੍ਰਦਾਨ ਕਰੇਗਾ।’’ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਸੀ ਕਿ ‘ਇਕ ਹਵਾਈ ਚੱਪਲ ਪਹਿਨਣ ਵਾਲਾ ਵੀ ਹਵਾਈ ਜਹਾਜ਼ ਦੀ ਯਾਤਰਾ ਕਰੇਗਾ।’ ਉੱਤਰ ਪ੍ਰਦੇਸ਼ ਉਨ੍ਹਾਂ ਦੇ ਇਸ ਸੰਕਲਪ ਦੀ ਪੂਰਤੀ ਕਰਦੇ ਹੋਏ ਵਿਖਾਈ ਦੇ ਰਿਹਾ ਹੈ। ਅੱਜ ਮੌਜੂਦਾ ਸਮੇਂ ’ਚ ਪ੍ਰਦੇਸ਼ ਤੋਂ ਦੇਸ਼ ਦੇ 75 ਮੰਜ਼ਿਲਾਂ ਤੱਕ ਹਵਾਈ ਯਾਤਰਾ ਕਰ ਸਕਦੇ ਹਨ।
ਇਹ ਵੀ ਪੜ੍ਹੋ: ਰਾਘਵ ਚੱਢਾ ਨੇ ਵਿਧਾਇਕੀ ਤੋਂ ਦਿੱਤਾ ਅਸਤੀਫ਼ਾ, ਜਾਣੋ ਕੀ ਹੈ ਵਜ੍ਹਾ
ਅੱਤਵਾਦੀਆਂ ਨੂੰ ਜਾਣ-ਬੁੱਝ ਕੇ ਪਨਾਹ ਦੇਣ ਵਾਲਿਆਂ ਦੀਆਂ ਜਾਇਦਾਦਾਂ ਹੋਣਗੀਆਂ ਕੁਰਕ
NEXT STORY