ਨਵੀਂ ਦਿੱਲੀ - ਕੋਰੋਨਾ ਵਾਇਰਸ ਖਿਲਾਫ ਲੜਾਈ 'ਚ ਹੁਣ ਦਵਾਈ ਕੰਪਨੀ ਗਲੇਨਮਾਰਕ ਫਾਰਮਾਸਿਉਟਿਕਲਸ ਦੀ ਦਵਾਈ ਨੂੰ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਇਸਤੇਮਾਲ ਕੀਤਾ ਜਾਵੇਗਾ। ਗਲੇਨਮਾਰਕ ਫਾਰਮਾਸਿਉਟਿਕਲਸ ਨੂੰ ਇਸ ਦੀ ਸਰਕਾਰ ਤੋਂ ਮਨਜ਼ੂਰੀ ਵੀ ਮਿਲ ਗਈ ਹੈ। ਕੋਰੋਨਾ ਦੇ ਹਲਕੇ ਲੱਛਣ ਵਾਲੇ ਮਰੀਜ਼ਾਂ ਨੂੰ ਹੁਣ ਗਲੇਨਮਾਰਕ ਫਾਰਮਾਸਿਉਟਿਕਲਸ ਦੀ ਦਵਾਈ ਦਿੱਤੀ ਜਾ ਸਕੇਗੀ।
ਗਲੇਨਮਾਰਕ ਫਾਰਮਾਸਿਉਟਿਕਲਸ ਨੇ ਦੱਸਿਆ ਕਿ ਕੰਪਨੀ ਨੇ ਕੋਰੋਨਾ ਵਾਇਰਸ ਦੇ ਪੀਡ਼ਤ ਮਰੀਜ਼ਾਂ ਦੇ ਇਲਾਜ ਲਈ ਐਂਟੀਵਾਇਰਲ ਦਵਾਈ ਫੇਵਿਪਿਰਾਵਿਰ ਨੂੰ ਫੇਬੀਫਲੂ ਬ੍ਰਾਂਡ ਨਾਮ ਤੋਂ ਪੇਸ਼ ਕੀਤਾ ਹੈ। ਗਲੇਨਮਾਰਕ ਨੂੰ 19 ਜੂਨ ਨੂੰ ਕੇਂਦਰੀ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ.ਡੀ.ਐੱਸ.ਸੀ.ਓ.) ਵਲੋਂ ਫੇਵਿਪਿਰਾਵਿਰ ਜਾਂ ਫੇਬੀਫਲੂ ਦੇ ਨਿਰਮਾਣ ਅਤੇ ਮਾਰਕੀਟਿੰਗ ਲਈ ਮਨਜ਼ੂਰੀ ਦਿੱਤੀ ਗਈ ਹੈ।
ਦੱਸ ਦਈਏ ਕਿ ਕੰਪਨੀ ਦੀ ਇਸ ਦਵਾਈ ਨੂੰ ਮਨਜ਼ੂਰੀ ਅਜਿਹੇ ਸਮੇਂ 'ਚ ਮਿਲੀ ਹੈ ਜਦੋਂ ਭਾਰਤ 'ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੇ ਰਫਤਾਰ ਫੜ੍ਹ ਲਈ ਹੈ। ਪਹਿਲਾਂ ਦੀ ਤੁਲਨਾ 'ਚ ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਭਾਰਤ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਚਾਰ ਲੱਖ ਦੇ ਕਰੀਬ ਪਹੁੰਚ ਚੁੱਕੀ ਹੈ। ਉਥੇ ਹੀ ਕੰਪਨੀ ਨੇ ਕਿਹਾ ਕਿ ਇਹ ਦਵਾਈ ਡਾਕਟਰਾਂ ਦੀ ਸਲਾਹ 'ਤੇ ਮਿਲੇਗੀ।
ਕੰਪਨੀ ਨੇ ਉਮੀਦ ਜਤਾਈ ਕਿ ਇਸ ਦਵਾਈ ਨਾਲ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਨੂੰ ਲੈ ਕੇ ਮੌਜੂਦਾ ਦਬਾਅ ਨੂੰ ਕਾਫ਼ੀ ਹੱਦ ਤੱਕ ਘੱਟ ਕਰਣ 'ਚ ਮਦਦ ਮਿਲੇਗੀ। ਕੰਪਨੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਹਲਕੇ ਲੱਛਣ ਤੋਂ ਪੀਡ਼ਤ ਮਰੀਜ਼ਾਂ 'ਤੇ ਇਸ ਦਵਾਈ ਨੇ ਚੰਗੇ ਨਤੀਜੇ ਦਿੱਤੇ ਹਨ।
ਜੰਮੂ-ਕਸ਼ਮੀਰ : ਪਾਕਿ ਫ਼ੌਜ ਨੇ ਉੜੀ 'ਚ ਕੀਤੀ ਜੰਗਬੰਦੀ ਦੀ ਉਲੰਘਣਾ, ਚਾਰ ਨਾਗਰਿਕ ਜ਼ਖ਼ਮੀ
NEXT STORY