ਨਵੀਂ ਦਿੱਲੀ/ਮੁੰਬਈ– ਆਨਲਾਈਨ ਐਪ ’ਤੇ ਸੈਂਕੜੇ ਮੁਸਲਿਮ ਔਰਤਾਂ ਦੀ ਤਸਵੀਰ ਅਪਲੋਡ ਕਰਨ ਨੂੰ ਲੈ ਕੇ ਲੋਕਾਂ ਦਾ ਗੁੱਸਾ ਭੜਕ ਗਿਆ ਹੈ। ਇਸ ਮਾਮਲੇ ’ਚ ਦਿੱਲੀ ਦੀ ਮਹਿਲਾ ਪੱਤਰਕਾਰ ਨੇ ਦਿੱਲੀ ਪੁਲਸ ਦੇ ਕੋਲ ਸ਼ਿਕਾਇਤ ਦਰਜ ਕਰਾਈ। ਉਥੇ ਹੀ, ਸ਼ਿਵ ਸੈਨਾ ਸੰਸਦ ਮੈਂਬਰ ਨੇ ਵੀ ਮੁੰਬਈ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਨਾਲ ਹੀ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਤੋਂ ਵੀ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ‘ਬੁੱਲੀ ਬਾਈ’ ਐਪ ‘ਸੁਲੀ ਡੀਲ’ ਦਾ ਇਕ ਕਲੋਨ ਵਰਗਾ ਲੱਗ ਰਿਹਾ ਹੈ। ‘ਸੁੱਲੀ ਡੀਲ’ ’ਚ ਔਰਤਾਂ ਦੀ ਤਸਵੀਰ ਪਾ ਕੇ ‘ਡੀਲ ਆਫ ਦਿ ਡੇ’ ਲਿਖਿਆ ਗਿਆ ਸੀ।
ਦਿੱਲੀ ਪੁਲਸ ’ਚ ਇਕ ਮਹਿਲਾ ਪੱਤਰਕਾਰ ਨੇ ਸ਼ਨੀਵਾਰ ਨੂੰ ਅਣਪਛਾਤੇ ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਾ ਕੇ ਦੋਸ਼ ਲਾਇਆ ਕਿ ਮੁਸਲਿਮ ਔਰਤਾਂ ਨੂੰ ਸ਼ਰਮਿੰਦਾ ਕਰਨ ਅਤੇ ਉਨ੍ਹਾਂ ਦੀ ਅਪਮਾਨ ਕਰਨ ਦੇ ਇਰਾਦੇ ਨਾਲ ਉਨ੍ਹਾਂ ਦੀ ਅਜਿਹੀ ਤਸਵੀਰ ਇਕ ਵੈਬਸਾਈਟ ’ਤੇ ਪਾਈ ਗਈ ਜਿਸ ਨਾਲ ਛੇੜ-ਛਾੜ ਕੀਤੀ ਗਈ ਸੀ। ਮਹਿਲਾ ਪੱਤਰਕਾਰ ਨੇ ਦੱਖਣੀ ਦਿੱਲੀ ਦੇ ਸੀ. ਆਰ. ਪਾਰਕ ਥਾਣੇ ’ਚ ਆਨਲਾਈਨ ਸ਼ਿਕਾਇਤ ਕੀਤੀ ਜਿਸ ਦੀ ਕਾਪੀ ਉਸ ਨੇ ਆਪਣੇ ਟਵਿੱਟਰ ਹੈਂਡਲ ’ਤੇ ਸਾਂਝੀ ਵੀ ਕੀਤੀ।
ਇਹ ਵੀ ਪੜ੍ਹੋ– ਤੇਜੀ ਨਾਲ ਵਧ ਰਹੇ ਓਮੀਕਰੋਨ ਦੇ ਮਾਮਲੇ, ਘਰ ’ਚ ਜ਼ਰੂਰ ਰੱਖੋ ਇਹ ਸਸਤੇ ਮੈਡੀਕਲ ਗੈਜੇਟਸ
ਇਕ ਆਨਲਾਈਨ ਸਮਾਚਾਰ ਪੋਰਟਲ ’ਚ ਕੰਮ ਕਰਨ ਵਾਲੀ ਇਸ ਮਹਿਲਾ ਪੱਤਰਕਾਰ ਨੇ ਸੋਸ਼ਲ ਮੀਡੀਆ ਅਤੇ ਇੰਟਰਨੈੱਟ ’ਤੇ ‘ਮੁਸਲਿਮ ਔਰਤਾਂ ਨੂੰ ਪਰੇਸ਼ਾਨ ਕਰਨ ਅਤੇ ਉਨ੍ਹਾਂ ਦਾ ਅਪਮਾਨ ਕਰਨ’ ਦੀ ਕੋਸ਼ਿਸ਼ ਕਰ ਰਹੇ ਅਣਪਛਾਤੇ ਵਿਅਕਤੀਆਂ ਦੇ ਸਮੂਹ ਦੇ ਖਿਲਾਫ ਤੁਰੰਤ ਐੱਫ. ਆਈ. ਆਰ. ਦਰਜ ਕਰਨ ਅਤੇ ਜਾਂਚ ਕਰਨ ਦੀ ਮੰਗ ਕੀਤੀ। ਦਿੱਲੀ ਪੁਲਸ ਨੇ ਟਵਿੱਟਰ ’ਤੇ ਜਵਾਬ ਦਿੱਤਾ ਅਤੇ ਕਿਹਾ ਕਿ ਇਸ ਮਾਮਲੇ ਦਾ ਨੋਟਿਸ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋ– ਬਿਨਾਂ ਹੱਥਾਂ-ਪੈਰਾਂ ਦੇ ਈ-ਰਿਕਸ਼ਾ ਚਲਾਉਣ ਵਾਲੇ ਸ਼ਖ਼ਸ ਨੂੰ ਆਨੰਦ ਮਹਿੰਦਰਾ ਨੇ ਦਿੱਤਾ ਇਹ ਖ਼ਾਸ ਆਫਰ (ਵੀਡੀਓ)
ਇਹ ਵੀ ਪੜ੍ਹੋ– ਇਨ੍ਹਾਂ 7 ਐਪਸ ’ਚ ਮਿਲਿਆ ਖ਼ਤਰਨਾਕ Joker ਵਾਇਰਸ, ਫੋਨ ’ਚੋਂ ਤੁਰੰਤ ਕਰੋ ਡਿਲੀਟ
ਸ਼ਿਵ ਸੈਨਾ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਸਮੇਤ ਕਾਰਵਾਈ ਲਈ ਮੁੰਬਈ ਪੁਲਸ ਅਤੇ ਮੰਤਰੀ ਅਸ਼ਵਨੀ ਵੈਸ਼ਣਵ ਨੂੰ ‘ਬੁੱਲੀ ਬਾਈ’ ਐਪ ’ਤੇ ਕਾਰਵਾਈ ਲਈ ਕਿਹਾ ਹੈ। ਚਤੁਰਵੇਦੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਨੂੰ ਮੁੰਬਈ ਪੁਲਸ ਦੇ ਸਾਹਮਣੇ ਉਠਾਇਆ ਹੈ ਅਤੇ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਉਥੇ ਹੀ ਵਿਵਾਦ ਤੋਂ ਬਾਅਦ ਐਪ ਨੂੰ ਬਲਾਕ ਕਰ ਦਿੱਤਾ ਗਿਆ। ਇਸ ਬਾਰੇ ਆਈ. ਟੀ. ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਹੋਸਟਿੰਗ ਪਲੇਟਫਾਰਮ ਗਿਟਹਬ ਨੇ ਯੂਜ਼ਰ ਨੂੰ ਬਲਾਕ ਕਰਨ ਦੀ ਪੁਸ਼ਟੀ ਕੀਤੀ ਹੈ। ਸੀ. ਈ. ਆਰ. ਟੀ. ਅਤੇ ਪੁਲਸ ਅਧਿਕਾਰੀ ਅੱਗੇ ਦੀ ਕਾਰਵਾਈ ਲਈ ਤਾਲਮੇਲ ਕਰ ਰਹੇ ਹਨ। ਦਿੱਲੀ ਅਤੇ ਉੱਤਰ ਪ੍ਰਦੇਸ਼ ਪੁਲਸ ਵੱਲੋਂ ਬੀਤੇ ਸਾਲ ‘ਸੁੱਲੀ ਡੀਲ’ ਦੀ ਘਟਨਾ ’ਚ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਦੀ ਦੁਰਵਰਤੋਂ ਤੋਂ ਬਾਅਦ 2 ਐੱਫ. ਆਈ. ਆਰਜ਼ ਦਰਜ ਕੀਤੀਆਂ ਗਈਆਂ ਸਨ ਪਰ ਅਜੇ ਤੱਕ ਮੁਲਜ਼ਮਾਂ ਦੇ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ।
ਮੁੰਬਈ ਪੁਲਸ ਨੇ ‘ਬੁੱਲੀ ਬਾਈ’ ਐਪ ਬਣਾਉਣ ਵਾਲਿਆਂ ਦੇ ਖਿਲਾਫ ਦਰਜ ਕੀਤੀ ਐੱਫ. ਆਈ. ਆਰ.
ਮੁੰਬਈ ਸਾਆਬਰ ਪੁਲਸ ਨੇ ‘ਬੁੱਲੀ ਬਾਈ’ ਐਪ ਬਣਾਉਣ ਵਾਲੇ ਅਤੇ ਇਸ ਨੂੰ ਉਤਸ਼ਾਹ ਦੇਣ ਵਾਲੇ ਟਵਿੱਟਰ ਹੈਂਡਲ ਦੇ ਖਿਲਾਫ ਇਕ ਐੱਫ. ਆਈ. ਆਰ. ਦਰਜ ਕੀਤੀ ਹੈ। ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ 100 ਪ੍ਰਭਾਵਸ਼ਾਲੀ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਇਕ ਐਪ ’ਤੇ ਅਪਲੋਡ ਕੀਤੇ ਜਾਣ ’ਤੇ ਮਚੇ ਬਵਾਲ ਤੋਂ ਬਾਅਦ ਪੁਲਸ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਧਾਰਾ 354-ਡੀ (ਔਰਤਾਂ ਦਾ ਪਿੱਛਾ ਕਰਨਾ), 500 (ਅਪਮਾਨ ਲਈ ਸਜ਼ਾ) ਅਤੇ ਸੂਚਨਾ ਤਕਨੀਕੀ ਐਕਟ ਦੀਆਂ ਹੋਰ ਧਾਰਾਵਾਂ ਦੇ ਤਹਿਤ ਇਹ ਮਾਮਲਾ ਸ਼ਨੀਵਾਰ ਨੂੰ ਦਰਜ ਕੀਤਾ ਗਿਆ ।
ਇਹ ਵੀ ਪੜ੍ਹੋ– ਇਨ੍ਹਾਂ 7 ਐਪਸ ’ਚ ਮਿਲਿਆ ਖ਼ਤਰਨਾਕ Joker ਵਾਇਰਸ, ਫੋਨ ’ਚੋਂ ਤੁਰੰਤ ਕਰੋ ਡਿਲੀਟ
ਕਿਸਾਨਾਂ ਦਾ ਅੰਦੋਲਨ ਹਾਲੇ ਖ਼ਤਮ ਨਹੀਂ ਹੋਇਆ ਹੈ, 26 ਜਨਵਰੀ ਦਿੱਲੀ ’ਚ ਹੋਵੇਗਾ ਟਰੈਕਟਰ ਮਾਰਚ : ਟਿਕੈਤ
NEXT STORY