ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਨਰਿੰਦਰ ਮੋਦੀ ਸਰਕਾਰ ਨੇ ਕੋਰੋਨਾ ਮਹਾਮਾਰੀ ਦੌਰਾਨ ਪੈਟਰੋਲ ਅਤੇ ਡੀਜ਼ਲ 'ਤੇ 2.74 ਲੱਖ ਕਰੋੜ ਦੇ ਟੈਕਸ ਵਸੂਲੇ ਪਰ ਜਨਤਾ ਨੂੰ ਕੁਝ ਨਹੀਂ ਮਿਲਿਆ।
ਉਨ੍ਹਾਂ ਨੇ ਟਵੀਟ ਕੀਤਾ,''ਮਹਾਮਾਰੀ ਦੌਰਾਨ ਮੋਦੀ ਸਰਕਾਰ ਨੇ ਪੈਟਰੋਲ-ਡੀਜ਼ਲ 'ਤੇ ਟੈਕਸ ਵਸੂਲੇ : ਪੂਰੇ 2.74 ਲੱਖ ਕਰੋੜ ਰੁਪਏ। ਇਸ ਪੈਸੇ ਨਾਲ ਪੂਰੇ ਭਾਰਤ ਨੂੰ ਟੀਕਾ (67000 ਕਰੋੜ ਰੁਪਏ), 718 ਜ਼ਿਲ੍ਹਿਆਂ 'ਚ ਆਕਸੀਜਨ ਪਲਾਂਟ, 29 ਸੂਬਿਆਂ 'ਚ ਏਮਜ਼ ਦੀ ਸਥਾਪਨਾ ਅਤੇ 25 ਕਰੋੜ ਗਰੀਬਾਂ ਨੂੰ 6-6 ਹਜ਼ਾਰ ਰੁਪਏ ਦੀ ਮਦਦ ਮਿਲ ਸਕਦੀ ਸੀ। ਪਰ ਮਿਲਿਆ ਕੁਝ ਵੀ ਨਹੀਂ।'' ਦੱਸਣਯੋਗ ਹੈ ਕਿ ਕਾਂਗਰਸ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਵਿਰੁੱਧ ਸ਼ੁੱਕਰਵਾਰ ਨੂੰ ਦੇਸ਼ ਭਰ 'ਚ ਪੈਟਰੋਲ ਪੰਪਾਂ ਨੇੜੇ ਸੰਕੇਤਿਕ ਪ੍ਰਦਰਸ਼ਨ ਕੀਤਾ। ਪਾਰਟੀ ਦਾ ਕਹਿਣਾ ਹੈ ਕਿ ਇਸ ਦੌਰਾਨ ਕੋਰੋਨਾ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਵੀ ਕੀਤਾ ਗਿਆ।
PM ਮੋਦੀ ਨਾਲ ਮੁਲਾਕਾਤ ਤੋਂ ਬਾਅਦ CM ਯੋਗੀ ਨੇ ਕੀਤਾ ਧੰਨਵਾਦ, ਪਾਰਟੀ ਪ੍ਰਧਾਨ ਨੂੰ ਵੀ ਮਿਲੇ
NEXT STORY