ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਮਹਾਮਾਰੀ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦਾ ਮੁਆਵਜ਼ਾ ਦੇਣ 'ਚ ਕੇਂਦਰ ਵਲੋਂ ਅਸਮਰੱਥਤਾ ਜਤਾਏ ਜਾਣ ਨੂੰ ਲੈ ਕੇ ਸੋਮਵਾਰ ਨੂੰ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦੋਸ਼ ਲਗਾਇਆ ਕਿ ਇਹ ਸਰਕਾਰ ਦੀ ਬੇਰਹਿਮੀ ਹੈ। ਉਨ੍ਹਾਂ ਨੇ ਟਵੀਟ ਕੀਤਾ,''ਜੀਵਨ ਦੀ ਕੀਮਤ ਲਗਾਉਣਾ ਅਸੰਭਵ ਹੈ- ਸਰਕਾਰੀ ਮੁਆਵਜ਼ਾ ਸਿਰਫ਼ ਇਕ ਛੋਟੀ ਜਿਹੀ ਮਦਦ ਹੁੰਦੀ ਹੈ ਪਰ ਮੋਦੀ ਸਰਕਾਰ ਇਹ ਵੀ ਕਰਨ ਨੂੰ ਤਿਆਰ ਨਹੀਂ।''
ਕਾਂਗਰਸ ਨੇਤਾ ਨੇ ਦੋਸ਼ ਲਗਾਇਆ,''ਕੋਰੋਨਾ ਮਹਾਮਾਰੀ 'ਚ ਪਹਿਲਾਂ ਇਲਾਜ ਦੀ ਕਮੀ, ਫਿਰ ਝੂਠੇ ਅੰਕੜੇ ਅਤੇ ਉੱਪਰੋਂ ਸਰਕਾਰ ਦੀ ਇਹ ਬੇਰਹਿਮੀ।'' ਦੱਸਣਯੋਗ ਹੈ ਕਿ ਕੇਂਦਰ ਨੇ ਸੁਪਰੀਮ ਕੋਰਟ 'ਚ ਕਿਹਾ ਹੈ ਕਿ ਕੋਰੋਨਾ ਕਾਰਨ ਜਾਨ ਗੁਆਉਣਵਾਲੇ ਲੋਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦਾ ਮੁਆਵਜ਼ਾ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਇਹ ਵਿੱਤੀ ਬੋਝ ਚੁੱਕਣਾ ਮੁਮਕਿਨ ਨਹੀਂ ਹੈ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ।
ਇਸ ਪਿੰਡ ’ਚ 300 ਸਾਲਾਂ ਬਾਅਦ ਘੋੜੀ ਚੜਿ੍ਹਆ ਲਾੜਾ, ਪੰਚਾਇਤ ਨੇ ਖ਼ਤਮ ਕੀਤੀ ਅਜੀਬ ਪ੍ਰਥਾ
NEXT STORY