ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਕੋਰੋਨਾ ਟੀਕਾਕਰਨ ਨੂੰ ਲੈ ਕੇ 'ਪੀ.ਆਰ. ਇਵੈਂਟ (ਪ੍ਰਚਾਰ ਪ੍ਰੋਗਰਾਮ) ਤੋਂ ਅੱਗੇ ਨਹੀਂ ਵਧ ਪਾ ਰਹੀ ਹੈ। ਉਨ੍ਹਾਂ ਨੇ ਟਵੀਟ ਕੀਤਾ,''ਕੋਰੋਨਾ ਟੀਕਾਕਰਨ ਜਦੋਂ ਤੱਕ ਲਗਾਤਾਰ ਵੱਡੇ ਪੱਧਰ 'ਤੇ ਨਹੀਂ ਹੁੰਦਾ, ਉਦੋਂ ਤੱਕ ਸਾਡਾ ਦੇਸ਼ ਸੁਰੱਖਿਅਤ ਨਹੀਂ ਹੈ। ਅਫ਼ਸੋਸ, ਕੇਂਦਰ ਸਰਕਾਰ ਪੀ.ਆਰ. ਇਵੈਂਟ ਤੋਂ ਅੱਗੇ ਨਹੀਂ ਵੱਧ ਪਾ ਰਹੀ ਹੈ।'' ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ 21 ਜੂਨ ਨੂੰ 80 ਲੱਖ ਤੋਂ ਵੱਧ ਲੋਕਾਂ ਨੂੰ ਟੀਕੇ ਲਗਾਏ ਗਏ।
ਕਾਂਗਰਸ ਦਾ ਦਾਅਵਾ ਹੈ ਕਿ ਕਈ ਭਾਜਪਾ ਸ਼ਾਸਿਤ ਸੂਬਿਆਂ 'ਚ 20 ਜੂਨ ਨੂੰ ਬਹੁਤ ਸੀਮਿਤ ਗਿਣਤੀ 'ਚ ਟੀਕੇ ਲਗਾਏ ਗਏ ਅਤੇ ਫਿਰ 21 ਜੂਨ ਨੂੰ ਲੱਖਾਂ ਦੀ ਗਿਣਤੀ 'ਚ ਟੀਕੇ ਲਗਾਏ ਗਏ ਤਾਂ ਕਿ ਟੀਕਾਕਰਨ ਨੂੰ ਰਿਕਾਰਡ ਤੌਰ 'ਤੇ ਪੇਸ਼ ਕੀਤਾ ਜਾ ਸਕੇ। ਦੂਜੇ ਪਾਸੇ ਰਾਹੁਲ ਗਾਂਧੀ ਨੇ ਇਕ ਹੋਰ ਟਵੀਟ 'ਚ ਬਿਹਾਰ 'ਚ ਹੜ੍ਹ ਦੀ ਸਥਿਤੀ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਅਤੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦ ਲੋਕਾਂ ਦੀ ਹਰ ਸੰਭਵ ਮਦਦ ਕਰਨ। ਕਾਂਗਰਸ ਨੇਤਾ ਨੇ ਕਿਹਾ,''ਬਿਹਾਰ ਦੇ ਹੜ੍ਹ ਪੀੜਤ ਪਰਿਵਾਰਾਂ ਦੇ ਪ੍ਰਤੀ ਮੇਰੀ ਹਮਦਰਦੀ। ਮਹਾਮਾਰੀ ਦੇ ਸਮੇਂ ਇਹ ਆਫ਼ਤ ਇਕ ਵੱਡੀ ਤ੍ਰਾਸਦੀ ਹੈ। ਮੈਂ ਕਾਂਗਰਸ ਦੇ ਸਾਥੀਆਂ ਨੂੰ ਅਪੀਲ ਕਰਦਾ ਹਾਂ ਕਿ ਰਾਹਤ ਕੰਮ 'ਚ ਹੱਥ ਵੰਡਾਓ। ਸਾਡਾ ਹਰ ਕਦਮ ਜਨ ਸਹਾਇਤਾ ਲਈ ਉਠੇ- ਇਹੀ ਕਾਂਗਰਸ ਵਿਚਾਰਧਾਰਾ ਦੀ ਅਸਲੀ ਪਛਾਣ ਹੈ।''
ਅੰਡਰਵਰਲਡ ਡੌਨ ਦਾਊਦ ਦੇ ਭਰਾ ਇਕਬਾਲ ਨੂੰ ਡਰੱਗ ਕੇਸ ’ਚ NCB ਨੇ ਕੀਤਾ ਗਿ੍ਰਫ਼ਤਾਰ
NEXT STORY