ਮੁੰਬਈ— ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਨੂੰ ਮੁੰਬਈ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਨਾਲ ਸਬੰਧਤ ਇਕ ਡਰੱਗ ਮਾਮਲੇ ਵਿਚ ਮੁੰਬਈ ਤੋਂ ਗਿ੍ਰਫ਼ਤਾਰ ਕੀਤਾ ਹੈ। ਰਿਪੋਰਟ ਮੁਤਾਬਕ ਹਾਲ ਹੀ ’ਚ ਐੱਨ. ਸੀ. ਬੀ. ਨੇ ਚਰਸ ਦੇ ਦੋ ਕੰਸਾਈਨਮੈਂਟ ਫੜੇ ਸਨ, ਜਿਨ੍ਹਾਂ ਨੂੰ ਪੰਜਾਬ ਦੇ ਲੋਕ ਕਸ਼ਮੀਰ ਤੋਂ ਮੁੰਬਈ ਬਾਈਕ ਰਾਹੀਂ ਲਿਆਇਆ ਕਰਦੇ ਸਨ। ਇਸ ਮਾਮਲੇ ਵਿਚ ਕਰੀਬ 25 ਕਿਲੋਗ੍ਰਾਮ ਚਰਸ ਫੜ੍ਹੀ ਗਈ ਸੀ। ਇਸ ਤੋਂ ਪਹਿਲਾਂ ਐੱਨ. ਸੀ. ਬੀ. ਨੇ ਡਰੱਗ ਤਸਕਰ ਹਰਿਸ ਖਾਨ ਨੂੰ ਗੈਂਗਸਟਰ ਪਰਵੇਜ਼ ਖਾਨ ਉਰਫ਼ ਚਿੰਕੂ ਪਠਾਨ ਨਾਲ ਸਬੰਧ ਰੱਖਣ ਕਾਰਨ ਗਿ੍ਰਫਤਾਰ ਕੀਤਾ ਸੀ। ਚਿੰਕੂ ਦੇ ਦਾਊਦ ਨਾਲ ਨੇੜਲੇ ਸਬੰਧ ਹਨ।
ਕਾਸਕਰ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਆਇਆ ਗਿਆ ਹੈ। ਉਸ ਨੂੰ ਐੱਨ. ਸੀ. ਬੀ. ਰਿਮਾਂਡ ’ਤੇ ਲੈਣ ਲਈ ਛੇਤੀ ਹੀ ਅਦਾਲਤ ਵਿਚ ਪੇਸ਼ ਕਰੇਗੀ। ਇਸ ਮਾਮਲੇ ਵਿਚ ਅੱਗੇ ਦੀ ਜਾਂਚ ਦੌਰਾਨ ਹੀ ਐੱਨ. ਸੀ. ਬੀ. ਨੂੰ ਤਸਕਰੀ ਮਾਮਲੇ ਦੇ ਤਾਰ ਡੌਨ ਇਬਰਾਹਿਮ ਨਾਲ ਜੁੜਦੇ ਵਿਖਾਈ ਦਿੱਤੇ। ਮਾਮਲੇ ਦੀ ਜਾਂਚ ਦੌਰਾਨ ਹੀ ਐੱਨ. ਸੀ. ਬੀ. ਨੂੰ ਟੈਰਰ ਫੰਡਿੰਗ ਅਤੇ ਡਰੱਗ ਦੀ ਸਪਲਾਈ ਲਈ ਅੰਡਰਵਰਲਡ ਕਨੈਕਸ਼ਨ ਨਾਲ ਜੁੜੇ ਅਹਿਮ ਸੁਰਾਗ ਹੱਥ ਲੱਗੇ ਸਨ। ਇਸ ਤੋਂ ਬਾਅਦ ਐੱਨ. ਸੀ. ਬੀ. ਨੇ ਡਰੱਗ ਤਸਕਰੀ ਅਤੇ ਮਾਫੀਆ ਕਨੈਕਸ਼ਨ ਦੀ ਜਾਂਚ ਸ਼ੁਰੂ ਕੀਤੀ ਅਤੇ ਇਕਬਾਲ ਕਾਸਕਰ ਨੂੰ ਗਿ੍ਰਫ਼ਤਾਰ ਕਰ ਲਿਆ।
ਕੇਂਦਰ ਨੇ ਦਿੱਲੀ ਸਰਕਾਰ ਦੀ ਘਰ-ਘਰ ਰਾਸ਼ਨ ਪਹੁੰਚਾਉਣ ਦੀ ਯੋਜਨਾ ਖਾਰਜ ਕੀਤੀ: ਸਿਸੋਦੀਆ
NEXT STORY