ਜੈਪੁਰ - ਰਾਜਸਥਾਨ ਵਿੱਚ ਕੋਰੋਨਾ ਇਨਫੈਕਸ਼ਨ ਦੀ ਰਫ਼ਤਾਰ ਤੇਜ਼ੀ ਨਾਲ ਵੱਧ ਰਹੀ ਹੈ। ਇਸ ਤੋਂ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਦੌਰਾਨ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਫੈਸਲਾ ਲਿਆ ਹੈ ਕਿ ਕੋਰੋਨਾ ਪੀੜਤ ਲਾਸ਼ਾਂ ਦਾ ਅੰਤਿਮ ਸੰਸਕਾਰ ਪੂਰੇ ਸਨਮਾਨ ਨਾਲ ਕੀਤਾ ਜਾਵੇਗਾ। ਇੰਨਾ ਹੀ ਨਹੀਂ, ਕੋਰੋਨਾ ਪੀੜਤ ਲਾਸ਼ਾਂ ਦੇ ਅੰਤਿਮ ਸੰਸਕਾਰ ਦਾ ਪੂਰਾ ਖ਼ਰਚਾ ਵੀ ਰਾਜ ਸਰਕਾਰ ਹੀ ਚੁੱਕੇਗੀ।
ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੋਮਵਾਰ ਨੂੰ ਕੋਰੋਨਾ ਪੀੜਤ ਲਾਸ਼ਾਂ ਅੰਤਿਮ ਸੰਸਕਾਰ ਲਈ ਬਜਟ ਵੀ ਜਾਰੀ ਕਰ ਦਿੱਤਾ ਹੈ। ਸਰਕਾਰ ਵੱਲੋਂ 34.56 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਹੈ, ਜਿਸ ਦੀ ਮਦਦ ਨਾਲ ਕੋਰੋਨਾ ਪੀੜਤ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਹੁਕਮ ਦਿੱਤੇ ਹਨ ਕਿ ਕੋਰੋਨਾ ਨਾਲ ਜਾਨ ਗੁਆਉਣ ਵਾਲੇ ਲੋਕਾਂ ਦਾ ਅੰਤਿਮ ਸੰਸਕਾਰ ਪੂਰੇ ਸਨਮਾਨ ਨਾਲ ਕੀਤਾ ਜਾਵੇ।
ਇਹ ਵੀ ਪੜ੍ਹੋ - ਪਤਨੀ ਹੋਈ ਕੋਰੋਨਾ ਪਾਜ਼ੇਟਿਵ ਤਾਂ ਰੇਲਵੇ ਅਧਿਕਾਰੀ ਨੇ ਕਰ 'ਤਾਂ ਕਤਲ, ਫਿਰ ਖੁਦ ਵੀ ਦਿੱਤੀ ਜਾਨ
ਉਨ੍ਹਾਂ ਦੱਸਿਆ ਕਿ ਰਾਜਸਥਾਨ ਦੇ ਸਾਰੇ ਸ਼ਹਿਰੀ ਸੰਸਥਾਵਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਕੋਰੋਨਾ ਪੀੜਤ ਲਾਸ਼ਾਂ ਦੇ ਅੰਤਿਮ ਸੰਸਕਾਰ ਦਾ ਖ਼ਰਚ ਚੁੱਕੇਗੀ। ਜੇਕਰ ਕਿਸੇ ਕੋਰੋਨਾ ਮਰੀਜ਼ ਦੀ ਹਸਪਤਾਲ ਵਿੱਚ ਮੌਤ ਹੋ ਜਾਂਦੀ ਹੈ, ਤਾਂ ਉਸ ਦੀ ਲਾਸ਼ ਨੂੰ ਹਸਪਤਾਲ ਤੋਂ ਕਬਰਿਸਤਾਨ ਜਾਂ ਸ਼ਮਸ਼ਾਨ ਤੱਕ ਲਿਆਉਣ ਦਾ ਖ਼ਰਚ ਵੀ ਸਰਕਾਰ ਹੀ ਦੇਵੇਗੀ। ਇਸ ਦੇ ਲਈ ਮਰੀਜ਼ ਦੇ ਪਰਿਵਾਰ ਵਾਲਿਆਂ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ।
ਰਾਜਸਥਾਨ ਵਿੱਚ ਸੋਮਵਾਰ ਨੂੰ ਬੀਤੇ 24 ਘੰਟੇ ਵਿੱਚ ਕੋਰੋਨਾ ਦੇ 16,438 ਨਵੇਂ ਮਾਮਲੇ ਸਾਹਮਣੇ ਆਏ। 84 ਲੋਕਾਂ ਦੀ ਮੌਤ ਹੋਈ। ਇੱਥੇ ਹੁਣ ਤੱਕ 5,30,875 ਕੋਰੋਨਾ ਪੀੜਤ ਮਿਲ ਚੁੱਕੇ ਹਨ। ਇਨ੍ਹਾਂ ਵਿਚੋਂ 3,80,550 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ। 3,685 ਦੀ ਮੌਤ ਹੋ ਚੁੱਕੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਭਾਰਤ 'ਚ ਕੋਰੋਨਾ ਕਾਰਣ ਹਾਲਾਤ 'ਦਿਲ ਦਹਿਲਾ ਦੇਣ ਵਾਲੇ' : WHO
NEXT STORY