ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਨੇ ਸ਼ਨੀਵਾਰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਲਗਾਤਾਰ ਗਲਤ ਨੀਤੀਆਂ ਅਤੇ ਮਾੜੇ ਪ੍ਰਬੰਧਾਂ ਕਾਰਨ ਦੇਸ਼ 20 ਸਾਲ ਪਿੱਛੇ ਚਲਾ ਗਿਆ ਹੈ।
ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਸਾਲ 2004-05 ਅਤੇ 2017-18 ਦਰਮਿਆਨ ਖੇਤੀਬਾੜੀ ਦੇ ਕਿਰਤੀਆਂ ਦੀ ਗਿਣਤੀ ’ਚ 67 ਮਿਲੀਅਨ ਦੀ ਗਿਰਾਵਟ ਆਈ ਹੈ। ਅਜਿਹਾ ਇਸ ਲਈ ਹੋਇਆ ਕਿਉਂਕਿ ਕਿਰਤੀਆਂ ਨੇ ਵਿਨਿਰਮਾਣ ਅਤੇ ਸੇਵਾਵਾਂ ਵਿਚ ਉੱਚ-ਤਨਖ਼ਾਹ ਵਾਲੀਆਂ ਨੌਕਰੀਆਂ ਲਈ ਘੱਟ ਤਨਖਾਹ ਵਾਲੀਆਂ ਖੇਤੀਬਾੜੀ ਦੀਆਂ ਨੌਕਰੀਆਂ ਛੱਡ ਦਿੱਤੀਆਂ ਸਨ।
ਉਨ੍ਹਾਂ ਦਾਅਵਾ ਕੀਤਾ ਕਿ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਦੇਸ਼ ਨੇ ਜੋ ਵੀ ਪ੍ਰਾਪਤੀਆਂ ਹਾਸਲ ਕੀਤੀਆਂ, ਉਹ ਪ੍ਰਧਾਨ ਮੰਤਰੀ ਮੋਦੀ ਦੇ ‘ਬੇਇਨਸਾਫ਼ੀ ਦੇ ਦੌਰ’ ਦੇ ਕੁਝ ਸਾਲਾਂ ’ਚ ਹੀ ਲਗਭਗ ਪੂਰੀ ਤਰ੍ਹਾਂ ਉਲਟ ਗਈਆਂ ਹਨ।
ਸੁਪਰੀਮ ਕੋਰਟ ਨੇ ਉਠਾਇਆ ਸਵਾਲ, ਈ. ਡੀ. ਦੀ ਜਾਂਚ ਤੋਂ ਪ੍ਰੇਸ਼ਾਨ ਕਿਉਂ ਹੈ ਤਾਮਿਲਨਾਡੂ ਸਰਕਾਰ
NEXT STORY