ਚੇਨਈ (ਭਾਸ਼ਾ): ਤਮਿਲਨਾਡੂ ਦੇ ਰਾਜਪਾਲ ਆਰ.ਐੱਨ. ਰਵੀ ਨੇ ਨੌਕਰੀ ਬਦਲੇ ਨਕਦੀ ਘਪਲੇ ਵਿਚ ਈ.ਡੀ. ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਮੰਤਰੀ ਵੀ. ਸੇਂਥਿਲ ਬਾਲਾਜੀ ਨੂੰ ਵੀਰਵਾਰ ਨੂੰ ਕੈਬਨਿਟ ਤੋਂ ਬਰਖ਼ਾਸਤ ਕਰ ਦਿੱਤਾ। ਉੱਥੇ ਹੀ, ਤਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਕਿਹਾ ਕਿ ਸਰਕਾਰ ਇਸ ਨੂੰ ਕਾਨੂੰਨੀ ਤੌਰ 'ਤੇ ਚੁਣੌਤੀ ਦੇਵੇਗੀ।
ਇਹ ਖ਼ਬਰ ਵੀ ਪੜ੍ਹੋ - Asian Games 2023: ਰੋਹਿਤ-ਵਿਰਾਟ ਨਹੀਂ ਸਗੋਂ ਇਹ ਖਿਡਾਰੀ ਕਰੇਗਾ ਭਾਰਤੀ ਕ੍ਰਿਕਟ ਟੀਮ ਦੀ ਅਗਵਾਈ
ਰਾਜ ਭਵਨ ਨੇ ਇਕ ਅਧਿਕਾਰਤ ਬਿਆਨ ਵਿਚ ਕਿਹਾ, "ਅਜਿਹਾ ਖ਼ਦਸ਼ਾ ਹੈ ਕਿ ਵੀ. ਸੇਂਥਿਲ ਬਾਲਾਜੀ ਦੇ ਮੰਤਰੀ ਮੰਡਲ ਵਿਚ ਬਣੇ ਰਹਿਣ ਨਾਲ ਨਿਰਪੱਖ ਜਾਂਚ ਸਮੇਤ ਕਾਨੂੰਨ ਦੀ ਸਹੀ ਪ੍ਰਕੀਰਿਆ 'ਤੇ ਉਲਟ ਅਸਰ ਹੋਵੇਗਾ ਜਿਸ ਨਾਲ ਸੂਬੇ ਵਿਚ ਸੰਵਿਧਾਨਕ ਤੰਤਰ ਢਹਿ-ਢੇਰੀ ਹੋ ਸਕਦਾ ਹੈ। ਸੇਂਥਿਲ ਬਾਲਾਜੀ ਮੰਤਰੀ ਵਜੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਜਾਂਚ ਨੂੰ ਪ੍ਰਭਾਵਿਤ ਤੇ ਕਾਨੂੰਨ ਤੇ ਨਿਆਂ ਦੀ ਸਹੀ ਪ੍ਰਕੀਰਿਆ ਵਿਚ ਅੜਿੱਕਾ ਪਾਉਂਦੇ ਰਹੇ ਹਨ। ਇਸ ਦੇ ਮੱਦੇਨਜ਼ਰ ਰਾਜਪਾਲ ਨੇ ਸੇਂਥਿਲ ਬਾਲਾਜੀ ਨੂੰ ਤੁਰੰਤ ਪ੍ਰਭਾਵ ਨਾਲ ਮੰਤਰੀ ਮੰਡਲ ਤੋਂ ਬਰਖ਼ਾਸਤ ਕਰ ਦਿੱਤਾ ਹੈ।"
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਰਕਾਰੀ ਦਫ਼ਤਰਾਂ 'ਚ ਵੀ ਹੋਵੇਗੀ AI ਦੀ ਵਰਤੋਂ, ਇਸ ਵਿਭਾਗ ਤੋਂ ਹੋਣ ਜਾ ਰਹੀ ਸ਼ੁਰੂਆਤ
ਇਸ ਘਟਨਾਕ੍ਰਮ 'ਤੇ ਮੁੱਖ ਮੰਤਰੀ ਸਟਾਲਿਨ ਨੇ ਕਿਹਾ ਕਿ ਰਾਜਪਾਲ ਰਵੀ ਦੇ ਕੋਲ ਕਿਸੇ ਮੰਤਰੀ ਨੂੰ ਕੈਬਨਿਟ ਤੋਂ ਬਰਖ਼ਾਸਤ ਕਰਨ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮੁੱਦੇ ਨੂੰ ਕਾਨੂੰਨੀ ਤੌਰ 'ਤੇ ਚੁਣੌਤੀ ਦੇਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਓਡੀਸ਼ਾ ਰੇਲ ਹਾਦਸਾ: ਇਕ ਹੋਰ ਵਿਅਕਤੀ ਨੇ ਇਲਾਜ ਦੌਰਾਨ ਤੋੜਿਆ ਦਮ, 293 'ਤੇ ਪੁੱਜੀ ਮ੍ਰਿਤਕਾਂ ਦੀ ਗਿਣਤੀ
NEXT STORY