ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਿਸ਼ਵ ਵਾਤਾਵਰਣ ਦਿਵਸ 'ਤੇ ਅੱਜ ਯਾਨੀ ਸ਼ਨੀਵਾਰ ਨੂੰ ਕਿਹਾ ਕਿ ਧਰਤੀ ਅਤੇ ਵਾਤਾਵਰਣ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਮਹੱਤਵਪੂਰਨ ਜ਼ਿੰਮੇਵਾਰੀ ਹੈ। ਰਾਹੁਲ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਟਵੀਟ ਕਰਦੇ ਹੋਏ ਕਿਹਾ,''ਸਾਡੀ ਧਰਤੀ ਸਾਡਾ ਵਾਤਾਵਰਣ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ।'' ਕਾਂਗਰਸ ਪਾਰਟੀ ਨੇ ਵੀ ਵਿਸ਼ਵ ਵਾਤਾਵਰਣ ਦਿਵਸ 'ਤੇ ਆਪਣੇ ਅਧਿਕਾਰਤ ਪੇਜ਼ 'ਤੇ ਟਵੀਟ ਕੀਤਾ ਕਿ ਵਿਸ਼ਵ ਵਾਤਾਵਰਣ ਦਿਵਸ ਹਰ ਸਾਲ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਨੂੰ ਆਪਣੇ ਘਰਾਂ ਦੀ ਸੁਰੱਖਿਆ ਅਤੇ ਖ਼ਾਸ ਕਰ ਕੇ ਵਾਤਾਵਰਣ ਨੂੰ ਮੁੜ ਬਹਾਲ ਕਰਨਾ ਹੈ ਅਤੇ ਆਪਣੇ ਜੀਵਨ 'ਚ ਤਬਦੀਲੀ ਲਿਆ ਕੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਹੈ।
ਉੱਥੇ ਹੀ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜਦੋਂ ਕੋਰੋਨਾ ਦੀ ਦੂਜੀ ਲਹਿਰ ਦੇ ਮੁਕਾਬਲੇ ਦੀ ਤਿਆਰੀ ਕੀਤੀ ਜਾਣੀ ਸੀ, ਉਦੋਂ ਪ੍ਰਧਾਨ ਮੰਤਰੀ ਮਹਾਮਾਰੀ 'ਤੇ ਜਿੱਤ ਹਾਸਲ ਕਰਨ ਦਾ ਐਲਾਨ ਕਰ ਕੇ ਖ਼ੁਦ ਦਾ ਚਿਹਰਾ ਚਮਕਾਉਣ 'ਚ ਰੁਝੇ ਰਹੇ। ਵਾਡਰਾ ਨੇ ਆਪਣੇ ਪੀ.ਐੱਮ. ਮੋਦੀ ਦਾ ਨਾਮ ਲਏ ਬਿਨਾਂ ਕਿਹਾ,''ਜਿਨ੍ਹਾਂ ਉੱਪਰ ਦੇਸ਼ ਬਚਾਉਣਦੀ ਜ਼ਿੰਮੇਵਾਰੀ ਸੀ, ਉਹ ਸਿਰਫ਼ ਆਪਣਾ ਚਿਹਰਾ ਚਮਕਾਉਂਦੇ ਰਹੇ। ਸਾਲ ਦੀ ਸ਼ੁਰੂਆਤ ਤੋਂ ਹੀ ਮੋਦੀ ਆਪਣੇ ਬੜਬੋਲੇ ਅਤੇ ਪ੍ਰਚਾਰ ਦੇ ਅੰਦਾਜ 'ਚ ਵਾਰ-ਵਾਰ ਰਾਸ਼ਟਰੀ ਅਤੇ ਗਲੋਬਲ ਮੰਚਾਂ 'ਤੇ ਕੋਰਨੋਾ ਦੀ ਜੰਗ ਜਿੱਤਣ ਦਾ ਐਲਾਨ ਕਰ ਕੇ ਆਪਣਾ ਚਿਹਰਾ ਚਮਕਾ ਰਹੇ ਸਨ।''
ਹੁਣ CBI ਅਧਿਕਾਰੀ ਜੀਨਸ, ਟੀ-ਸ਼ਰਟ ਜਾਂ ਚੱਪਲ 'ਚ ਨਹੀਂ ਆ ਸਕਣਗੇ ਡਿਊਟੀ, ਤਿਆਰ ਹੋਇਆ ਡਰੈੱਸ ਕੋਡ
NEXT STORY