ਨਵੀਂ ਦਿੱਲੀ (ਵਾਰਤਾ)— ਛੋਟੇ-ਛੋਟੇ ਸ਼ਰਾਰਤੀ ਚੂਹੇ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਫੈਲਾ ਕੇ ਹੀ ਲੋਕਾਂ ਨੂੰ ਭਾਰੀ ਨੁਕਸਾਨ ਪਹੁੰਚਾਉਂਦੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਸਾਲਾਨਾ ਇੰਨੇ ਕੁ ਅਨਾਜ ਦਾ ਨੁਕਸਾਨ ਕਰਦੇ ਹਨ, ਜਿਸ ਨਾਲ ਦੁਨੀਆ ਦੀ ਅੱਧੀ ਆਬਾਦੀ ਦਾ ਢਿੱਡ ਭਰਿਆ ਜਾ ਸਕਦਾ ਹੈ। ਰਾਸ਼ਟਰੀ ਅੰਕੜਿਆਂ ਮੁਤਾਬਕ ਚੂਹੇ ਦੇਸ਼ ਵਿਚ ਖੇਤਾਂ 'ਚ ਖੜ੍ਹੀਆਂ ਫਸਲਾਂ ਨੂੰ 5 ਤੋਂ 15 ਫੀਸਦੀ ਤਕ ਨੁਕਸਾਨ ਪਹੁੰਚਾਉਂਦੇ ਹਨ। ਚੂਹਿਆਂ ਤੋਂ ਅਨਾਜ ਦਾ ਅਨੁਮਾਨਿਤ ਨੁਕਸਾਨ ਸਾਲਾਨਾ 24 ਲੱਖ ਟਨ ਤੋਂ 26 ਲੱਖ ਟਨ ਹੈ। ਇਕ ਅਨੁਮਾਨ ਮੁਤਾਬਕ ਦੇਸ਼ ਵਿਚ ਕਰੀਬ 240 ਕਰੋੜ ਚੂਹੇ ਹਨ ਅਤੇ 6 ਚੂਹੇ ਰੋਜ਼ਾਨਾ ਇਕ ਵਿਅਕਤੀ ਦਾ ਖਾਣਾ ਖਾ ਜਾਂਦੇ ਹਨ। ਪਾਨਸੇ ਕਮੇਟੀ ਦੀ ਰਿਪੋਰਟ ਮੁਤਾਬਕ ਭੰਡਾਰਣ ਵਿਚ ਲੱਗਭਗ 2.5 ਫੀਸਦੀ ਨੁਕਸਾਨ ਚੂਹਿਆਂ ਕਾਰਨ ਹੁੰਦਾ ਹੈ। ਚੂਹੇ ਰੋਜ਼ਾਨਾ ਆਪਣੇ ਸਰੀਰ ਦੇ ਵਜ਼ਨ ਦਾ ਲੱਗਭਗ 8 ਤੋਂ 15 ਫੀਸਦੀ ਅਨਾਜ ਖਾ ਜਾਂਦੇ ਹਨ।
ਚੂਹਿਆਂ ਤੋਂ ਖੇਤੀ ਨੂੰ ਹੋਣ ਵਾਲੇ ਨੁਕਸਾਨ ਦੀ ਰੋਕਥਾਮ ਲਈ ਕੇਂਦਰੀ ਅਰਾਈਡ ਜ਼ੋਨ ਰਿਸਰਚ ਇੰਸਟੀਚਿਊਟ, ਜੋਧਪੁਰ ਤਹਿਤ ਆਲ ਇੰਡੀਆ ਰੋਡੈਂਟ ਕੰਟਰੋਲ ਰਿਸਰਚ ਦਾ ਏਕੀਕ੍ਰਿਤ ਪ੍ਰਰੋਜੈਕਟ ਚਲ ਰਿਹਾ ਹੈ, ਜਿਸ ਵਿਚ ਚੂਹਿਆਂ ਨਾਲ ਨਜਿੱਠਣ ਲਈ ਵਿਗਿਆਨੀ ਕਿਸਾਨਾਂ ਨੂੰ ਟ੍ਰੇਨਿੰਗ ਦੇ ਰਹੇ ਹਨ। ਸ਼ੋਧ ਮੁਤਾਬਕ ਚੂਹਿਆਂ 'ਚ ਅਸੀਮਿਤ ਪ੍ਰਜਨਨ ਸਮਰੱਥਾ ਹੁੰਦੀ ਹੈ। ਇਕ ਜੋੜਾ ਚੂਹਾ ਇਕ ਸਾਲ 'ਚ 800 ਤੋਂ 1200 ਤਕ ਚੂਹਿਆਂ ਨੂੰ ਜਨਮ ਦਿੰਦਾ ਹੈ। ਰੇਗਿਸਤਾਨੀ ਖੇਤਰ 'ਚ ਪਾਇਆ ਜਾਣ ਵਾਲਾ ਜਰਬਿਲ ਚੂਹਾ ਇਕ ਸਾਲ ਤਕ ਬਿਨਾਂ ਪਾਣੀ ਦੇ ਜਿਊਂਦਾ ਰਹਿ ਸਕਦਾ ਹੈ।
ਚੂਹਾ 3 ਤੋਂ 7 ਦਿਨ ਤਕ ਪਾਣੀ ਅਤੇ ਭੋਜਨ ਦੇ ਬਿਨਾਂ ਰਹਿ ਸਕਦਾ ਹੈ। ਪਿਛਲੇ ਸਾਲ ਜਰਮਨੀ 'ਚ ਆਯੋਜਿਤ ਇੰਟਰਨੈਸ਼ਨਲ ਰੋਡੈਂਟ ਬਾਇਓਲਾਜੀ ਐਂਡ ਮੈਨੇਜਮੈਂਟ ਸੰਮੇਲਨ ਦੀ ਰਿਪੋਰਟ ਮੁਤਾਬਕ ਦੁਨੀਆ 'ਚ ਹਰ ਦਿਨ ਲੱਗਭਗ 40 ਲੱਖ ਚੂਹੇ ਜਨਮ ਲੈਂਦੇ ਹਨ। ਵਿਗਿਆਨੀਆਂ ਮੁਤਾਬਕ ਚੂਹੇ ਵਿਚ ਛੇਨੀ ਦੇ ਆਕਾਰ ਦੀ ਇਕ ਜੋੜੀ ਕੁਤਰਨ ਵਾਲੇ ਦੰਦ ਹੁੰਦੇ ਹਨ, ਇਹ ਦੰਦ ਰੋਜ਼ਾਨਾ 0.4 ਮਿਲੀਮੀਟਰ ਦੀ ਦਰ ਨਾਲ ਵਧਦੇ ਰਹਿੰਦੇ ਹਨ। ਚੂਹੇ ਹਮੇਸ਼ਾ ਆਪਣੇ ਦੰਦਾਂ ਦੀ ਘਸਾਈ ਕਰਦੇ ਰਹਿੰਦੇ ਹਨ। ਚੂਹੇ ਜੇਕਰ ਅਜਿਹਾ ਨਾ ਕਰਨ ਤਾਂ ਇਹ ਦੰਦ ਵਧ ਕੇ ਉਸ ਦੇ ਦਿਮਾਗ ਜਾਂ ਮੂੰਹ ਨੂੰ ਛੇਦ ਸਕਦੇ ਹਨ, ਇਸ ਲਈ ਉਹ ਸਖਤ ਚੀਜ਼ 'ਤੇ ਆਪਣਾ ਦੰਦ ਘਸਾਉਂਦੇ ਹਨ।
ਸੋਨੀਆ ਨੇ ਵਫਾਦਾਰ ਕਾਂਗਰਸੀ ਆਗੂਆਂ ਦੀਆਂ ਸੂਚੀਆਂ ਮੰਗਵਾਈਆਂ
NEXT STORY