ਨਵੀਂ ਦਿੱਲੀ- ਦਿੱਲੀ ਦੇ ਦਵਾਰਕਾ ਦੇ ਸੈਕਟਰ 24 ਇਲਾਕੇ 'ਚ ਸਥਿਤ ਇਕ ਗੋਲਫ ਕੋਰਸ ਦੇ ਤਾਲਾਬ 'ਚ ਵੀਰਵਾਰ ਸਵੇਰੇ 8 ਤੋਂ 10 ਸਾਲ ਦੀ ਉਮਰ ਦੇ ਤਿੰਨ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦਵਾਰਕਾ ਸੈਕਟਰ 23 ਥਾਣੇ ਨੂੰ ਸਵੇਰੇ 7.07 ਵਜੇ ਇਸ ਘਟਨਾ ਦੇ ਸੰਬੰਧ 'ਚ ਸੂਚਨਾ ਮਿਲੀ, ਜਿਸ ਤੋਂ ਬਾਅਦ ਪੁਲਸ ਟੀਮ ਮੌਕੇ 'ਤੇ ਪਹੁੰਚੀ। ਫਾਇਰ ਬ੍ਰਿਗੇਡ ਸਮੇਤ ਐਮਰਜੈਂਸੀ ਸੇਵਾਵਾਂ ਨੂੰ ਵੀ ਸੂਚਿਤ ਕੀਤਾ ਗਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ,''ਮੌਕੇ 'ਤੇ ਪਹੁੰਚੀ ਪੁਲਸ ਨੇ ਗੋਲਫ ਕੋਰਸ ਕੰਪਲੈਕਸ ਦੇ ਅੰਦਰ ਇਕ ਤਾਲਾਬ 'ਚ ਤਿੰਨ ਬੱਚਿਆਂ ਨੂੰ ਮ੍ਰਿਤਕ ਪਾਇਆ। ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।''
ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਕੱਪੜੇ ਕਿਨਾਰੇ 'ਤੇ ਮਿਲੇ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਉਹ ਨਹਾਉਣ ਲਈ ਤਾਲਾਬ 'ਚ ਉਤਰੇ ਹੋਣਗੇ। ਪੁਲਸ ਨੇ ਕਿਹਾ ਕਿ ਉਹ ਬੱਚਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀਆਂ ਅਨੁਸਾਰ, ਹੁਣ ਤੱਕ ਇਲਾਕੇ 'ਚ ਮ੍ਰਿਤਕਾਂ ਦੇ ਵੇਰਵੇ ਨਾਲ ਮੇਲ ਖਾਂਦੀ ਕੋਈ ਗੁੰਮਸ਼ੁਦਗੀ ਦੀ ਸ਼ਿਕਾਇਤ ਨਹੀਂ ਮਿਲੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਤੋਂ ਸਬੂਤ ਜੁਟਾਉਣ ਲਈ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ। ਪੁਲਸ ਨੇ ਕਿਹਾ ਕਿ ਬੱਚਿਆਂ ਦੇ ਡੁੱਬਣ ਦੀ ਸਥਿਤੀ ਦਾ ਪਤਾ ਲਗਾਉਣ ਲਈ ਅੱਗੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਉਣ ਵਾਲੇ ਮਹੀਨੇ ਭਾਰਤ 'ਤੇ ਪੈਣਗੇ ਭਾਰੀ: ਰਸੋਈ ਤੋਂ ਲੈ ਕੇ ਤੇਲ ਤੱਕ, ਸਭ ਕੁਝ ਹੋਵੇਗਾ ਮਹਿੰਗਾ!
NEXT STORY