ਅਮਰੋਹਾ— ਉੱਤਰ ਪ੍ਰਦੇਸ਼ ਦੇ ਅਮਰੋਹਾ 'ਚ ਸ਼ੁੱਕਰਵਾਰ ਨੂੰ ਸ਼ਰਮਨਾਕ ਘਟਨਾ ਸਾਹਮਣੇ ਆਈ। ਪਿੰਡ ਤੋਂ ਫਰਾਰ ਪ੍ਰੇਮੀ ਜੋੜੇ ਦੀ ਮਦਦ ਕਰਨ ਵਾਲੇ ਨੌਜਵਾਨ ਦੇ ਬਜ਼ੁਰਗ ਦਾਦੇ ਦਾ ਮੂੰਹ ਕਾਲਾ ਕਰ ਕੇ ਗਲੇ 'ਚ ਜੁੱਤੀਆਂ ਦੀ ਮਾਲਾ ਪਾ ਕੇ ਉਨ੍ਹਾਂ ਨੂੰ ਪਿੰਡ 'ਚ ਘੁੰਮਾਇਆ ਗਿਆ। ਲੜਕੀ ਦੇ ਪਰਿਵਾਰ ਵਾਲਿਆਂ ਦੇ ਖਿਲਾਫ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ। ਕਰੀਬ 20 ਦਿਨ ਪਹਿਲਾਂ ਪਿੰਡ ਦਾ ਇਕ ਨੌਜਵਾਨ ਬਿਰਾਦਰੀ ਦੀ ਲੜਕੀ ਨੂੰ ਲੈ ਕੇ ਫਰਾਰ ਹੋ ਗਿਆ ਸੀ। ਦੋਸ਼ ਹੈ ਕਿ ਪਿੰਡ ਦੇ ਹੀ ਰਹਿਣ ਵਾਲੇ ਨੌਜਵਾਨ ਨੇ ਫਰਾਰ ਹੋਣ 'ਚ ਨਾ ਸਿਰਫ ਉਨ੍ਹਾਂ ਦੋਹਾਂ ਦੀ ਮਦਦ ਕੀਤੀ ਸਗੋਂ ਕੋਰਟ ਮੈਰਿਜ ਲਈ ਉਨ੍ਹਾਂ ਦੇ ਆਧਾਰ ਕਾਰਡ ਵੀ ਜੁਟਾਏ। ਲੜਕੀ ਦੇ ਪਰਿਵਾਰ ਵਾਲੇ ਇਸ ਗੱਲ ਨੂੰ ਲੈ ਕੇ ਬਹੁਤ ਨਾਰਾਜ਼ ਸਨ। ਮਦਦ ਕਰਨ ਵਾਲਾ ਨੌਜਵਾਨ ਡਰ ਕਾਰਨ ਪਿੰਡ ਛੱਡ ਕੇ ਕਿਤੇ ਚੱਲਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਦੁਪਹਿਰ ਲੜਕੀ ਦੇ ਪਰਿਵਾਰ ਵਾਲਿਆਂ ਨੇ ਮਦਦ ਕਰਨ ਵਾਲੇ ਨੌਜਵਾਨ ਦੇ ਦਾਦੇ ਨੂੰ ਘਰੋਂ ਫੜਿਆ ਅਤੇ ਉਨ੍ਹਾਂ ਦਾ ਮੂੰਹ ਕਾਲਾ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੇ ਗਲੇ 'ਚ ਜੁੱਤੀਆਂ ਦੀ ਮਾਲਾ ਪਾ ਕੇ ਪੂਰੇ ਪਿੰਡ 'ਚ ਘੁੰਮਾਇਆ। ਲੜਕੀ ਦੇ ਪਰਿਵਾਰ ਵਾਲਿਆਂ ਦਾ ਪਿੰਡ 'ਚ ਕਾਫੀ ਦਬਦਬਾ ਹੈ। ਇਸ ਲਈ ਡਰ ਕਾਰਨ ਕਿਸੇ ਪਿੰਡ ਵਾਸੀ ਦੀ ਵਿਰੋਧ ਕਰਨ ਦੀ ਹਿੰਮਤ ਨਹੀਂ ਹੋਈ। ਸ਼ਾਮ ਦੇ ਸਮੇਂ ਪੀੜਤ ਬਜ਼ੁਰਗ ਨੂੰ ਲੈ ਕੇ ਪਰਿਵਾਰ ਵਾਲੇ ਥਾਣੇ ਪੁੱਜੇ ਅਤੇ ਦੋਸ਼ੀਆਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ।
ਬੰਗਾਲ 'ਚ ਮੋਦੀ ਦੀ ਰੈਲੀ ਪਰ ਪੋਸਟਰ ਲਾਏ ਮਮਤਾ ਦੇ
NEXT STORY