ਚਰਖੀ ਦਾਦਰੀ-(ਪੁਨੀਤ)- ਹਰਿਆਣਾ ਦੇ ਚਰਖੀ ਦਾਦਰੀ ਸਥਿਤ ਇਕ ਪੈਲੇਸ 'ਚ ਵਿਆਹ ਸਮਾਰੋਹ ਦੌਰਾਨ ਫੇਰਿਆਂ ਤੋਂ ਪਹਿਲਾਂ ਲਾੜਾ ਅਤੇ ਉਸ ਦੀ ਮਾਂ ਵਲੋਂ ਲਾੜੀ ਪੱਖ ਤੋਂ ਦਾਜ 'ਚ ਕਾਰ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮੰਗ ਪੂਰੀ ਨਾ ਹੋਣ 'ਤੇ ਲਾੜੇ ਪੱਖ ਦੇ ਲੋਕ ਬਿਨਾਂ ਵਿਆਹ ਦੇ ਹੀ ਵਾਪਸ ਪਰਤ ਗਏ। ਲਾੜੀ ਪੱਖ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਚੱਕਰ ਆਉਣ ਦਾ ਬਹਾਨਾ ਬਣਾ ਕੇ ਫਰਾਰ ਹੋਇਆ ਲਾੜਾ
ਦਾਦਰੀ ਦੇ ਵਾਰਡ-21 ਵਾਸੀ ਇਕ ਵਿਅਕਤੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਧੀ ਦਾ ਵਿਆਹ ਭਿਵਾਨੀ ਦੇ ਭਾਰਤ ਨਗਰ ਵਾਸੀ ਅਭਿੰਨ ਨਾਲ 9 ਫਰਵਰੀ ਨੂੰ ਹੋਣਾ ਸੀ। ਇਸ ਲਈ ਉਨ੍ਹਾਂ ਨੇ ਦਾਦਰੀ ਦੇ ਰੋਹਤਰ ਰੋਡ ਸਥਿਤ ਵਾਟਿਕਾ ਬੁੱਕ ਕੀਤੀ ਸੀ ਪਰ ਵਿਆਹ 'ਚ ਕਾਰ ਨਾ ਮਿਲਣ 'ਤੇ ਲਾੜਾ ਦੌੜ ਗਿਆ। ਉਸ ਨੇ ਫੇਰਿਆਂ ਤੋਂ ਠੀਕ ਪਹਿਲਾਂ ਕਾਰ ਦੀ ਡਿਮਾਂਡ ਰੱਖ ਦਿੱਤੀ, ਜਿਸ ਨੂੰ ਲਾੜੀ ਦੇ ਪਰਿਵਾਰ ਵਾਲੇ ਪੂਰਾ ਨਹੀਂ ਕਰ ਸਕੇ। ਇਹ ਜਾਣ ਕੇ ਲਾੜੇ ਨੇ ਚੱਕਰ ਆਉਣ ਦਾ ਬਹਾਨਾ ਬਣਾਇਆ। ਪਰਿਵਾਰ ਵਾਲੇ ਉਸ ਨੂੰ ਹਸਪਤਾਲ ਜਾਣ ਦੀ ਗੱਲ ਕਹਿ ਕੇ ਲੈ ਗਏ, ਜਿੱਥੋਂ ਲਾੜਾ ਰਫੂ-ਚੱਕਰ ਹੋ ਗਿਆ। ਪੁਲਸ ਨੇ ਲਾੜਾ ਪਰਿਵਾਰ ਦੀ ਸ਼ਿਕਾਇਤ 'ਤੇ ਲਾੜੀ ਪੱਖ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਲਾੜੇ ਪੱਖ ਨੇ ਕਿਹਾ- ਸਾਨੂੰ 15 ਲੱਖ ਰੁਪਏ ਦੇ ਦਿਓ
ਲਾੜੇ ਅਤੇ ਉਸ ਦੀ ਮਾਂ ਨੇ ਕਿਹਾ ਕਿ ਸਾਨੂੰ ਬਾਈਕ ਨਹੀਂ ਸਗੋਂ ਕਾਰ ਚਾਹੀਦੀ ਹੈ। ਇਸ 'ਤੇ ਲਾੜੀ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਰਾਤ ਦੇ ਇਸ ਸਮੇਂ ਕਾਰ ਕਿੱਥੋਂ ਲਿਆਵਾਂਗੇ। ਇਹ ਸੁਣ ਕੇ ਲਾੜੇ ਅਤੇ ਉਸ ਦੀ ਮਾਂ ਨੇ ਕਿਹਾ ਕਿ ਸਾਨੂੰ 15 ਲੱਖ ਰੁਪਏ ਦਿਓ, ਅਸੀਂ ਆਪ ਕਾਰ ਖਰੀਦ ਲਵਾਂਗੇ। ਫਿਰ ਲਾੜਾ ਚੱਕਰ ਆਉਣ ਦਾ ਬਹਾਨਾ ਲਾ ਕੇ ਫਰਾਰ ਹੋ ਗਿਆ। ਲਾੜੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਲਾੜੇ ਨੂੰ ਦੇਖਣ ਹਸਪਤਾਲ ਪਹੁੰਚੇ ਤਾਂ ਲਾੜਾ ਗਾਇਬ ਸੀ। ਇੱਥੋਂ ਤੱਕ ਕਿ ਉਸਦੀ ਮਾਂ ਜਾਂ ਕੋਈ ਰਿਸ਼ਤੇਦਾਰ ਵੀ ਉਥੇ ਨਹੀਂ ਮਿਲਿਆ। ਜਿਸ ਤੋਂ ਬਾਅਦ ਉਸ ਨੇ ਪੂਰੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ।
ਮੁੰਬਈ ਏਅਰਪੋਰਟ ਤੋਂ ਲਾਪਤਾ NRI ਲੱਭਿਆ, 12 ਦਿਨਾਂ ਬਾਅਦ ਪਰਿਵਾਰ ਨਾਲ ਹੋਈ ਮੁਲਾਕਾਤ
NEXT STORY