ਅਲਪੁਝਾ (ਕੇਰਲ)– ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ ਭਾਵੇਂ ਕਈ ਲੋਕਾਂ ਦਾ ਜੀਵਨ ਰੁਕ ਜਿਹਾ ਗਿਆ ਹੈ ਪਰ ਕੇਰਲ ਦੇ ਅਲਪੁੱਝਾ ਵਿਚ ਅਭਿਰਾਮੀ (23) ਨੂੰ ਕੋਵਿਡ-19 ਵੀ ਪਵਿੱਤਰ ਮੁਹੂਰਤ ’ਤੇ ਵਿਵਾਹ ਕਰਨ ਤੋਂ ਰੋਕ ਨਹੀਂ ਸਕਿਆ ਅਤੇ ਉਸ ਨੇ ਆਪਣੇ ਇਨਫੈਕਟਿਡ ਲਾੜੇ ਨਾਲ ਰਵਾਇਤੀ ਪਹਿਰਾਵੇ ਦੀ ਬਜਾਏ ਪੀ. ਪੀ. ਈ. ਕਿਟ ਪਹਿਨ ਕੇ ਹਸਪਤਾਲ ਵਿਚ ਵਿਆਹ ਕੀਤਾ।
ਇਹ ਵੀ ਪੜ੍ਹੋ : ਪਤੀ ਨੂੰ ਮੂੰਹ ਨਾਲ ਸਾਹ ਦਿੰਦੀ ਰਹੀ ਪਤਨੀ, ਫਿਰ ਵੀ ਉਜੜ ਗਿਆ ‘ਸੁਹਾਗ’
ਲਾੜੇ ਸਰਤਮੋਨ ਐੱਸ. ਨੇ ਆਪਣੀ ਮਾਂ ਅਤੇ ਲਾੜੀ ਦੇ ਇਕ ਨੇੜਲੇ ਸੰਬੰਧੀ ਦੀ ਮੌਜੂਦਗੀ ਵਿਚ ਵਾਰਡ ਦੇ ਇਕ ਵਿਸ਼ੇਸ਼ ਕਮਰੇ ਵਿਚ ਅਭਿਰਾਮੀ ਨੂੰ ਮੰਗਲਸੂਤਰ ਅਤੇ ਤੁਲਸੀ ਦੀ ਮਾਲਾ ਪਹਿਨਾਈ। ਸਰਤਮੋਨ ਦੀ ਮਾਂ ਵੀ ਕੋਰੋਨਾ ਪੀੜਤ ਹੈ। ਅਹੁਦੇਦਾਰਾਂ ਦੀ ਇਜਾਜ਼ਤ ਨਾਲ ਇਹ ਵਿਆਹ ਸੰਪੰਨ ਹੋਇਆ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਖਾੜੀ ਦੇਸ਼ ਵਿਚ ਕੰਮ ਕਰਨ ਵਾਲੇ ਸਰਤਮੋਨ ਨੇ ਵਿਵਾਹ ਲਈ ਇਥੇ ਆਉਣ ਤੋਂ ਬਾਅਦ ਖੁਦ ਨੂੰ ਇਕਾਂਤਵਾਸ ਵਿਚ ਰੱਖ ਲਿਆ ਸੀ ਅਤੇ ਸ਼ੁਰੂਆਤੀ 10 ਦਿਨਾਂ ਵਿਚ ਉਸ ਵਿਚ ਵਾਇਰਸ ਦੇ ਲੱਛਣ ਨਹੀਂ ਸਨ ਪਰ ਸਰਤਮੋਨ ਅਤੇ ਉਸ ਦੀ ਮਾਂ ਨੂੰ ਬੁੱਧਵਾਰ ਸ਼ਾਮ ਨੂੰ ਸਾਹ ਲੈਣ ਵਿਚ ਦਿੱਕਤ ਹੋਣ ਲੱਗੀ। ਇਸ ਤੋਂ ਬਾਅਦ ਕੀਤੀ ਗਈ ਜਾਂਚ ਵਿਚ ਦੋਵੇਂ ਇਨਫੈਕਟਿਡ ਪਾਏ ਗਏ।
ਇਹ ਵੀ ਪੜ੍ਹੋ : ਕੇਂਦਰ ਦਾ ਵੱਡਾ ਫ਼ੈਸਲਾ- PM ਕੇਅਰਸ ਫੰਡ ਤੋਂ ਸਥਾਪਤ ਕੀਤੇ ਜਾਣਗੇ ਆਕਸੀਜਨ ਬਣਾਉਣ ਵਾਲੇ 551 ਪਲਾਂਟ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਟਵਿਟਰ ਨੇ ਕੋਰੋਨਾ ਨੂੰ ਲੈ ਕੇ ਭਾਰਤ ਦੀ ਨਿੰਦਾ ਕਰਨ ਵਾਲੇ 52 ਟਵੀਟ ਹਟਾਏ
NEXT STORY