ਆਗਰਾ- ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਕਈ ਦਿਲ ਦਹਿਲਾਉਣ ਵਾਲਾ ਦ੍ਰਿਸ਼ ਸਾਡੇ ਸਾਹਮਣੇ ਲਿਆ ਦਿੱਤੇ ਹਨ ਪਰ ਅੱਜ ਆਗਰਾ ’ਚ ਜੋ ਦੇਖਣ ਨੂੰ ਮਿਲਿਆ ਉਹ ਸ਼ਾਇਦ ਤੁਹਾਡੀਆਂ ਅੱਖਾਂ ਨੂੰ ਹੰਝੂਆਂ ਨਾਲ ਭਰ ਦੇਵੇ। ਇਥੇ 47 ਸਾਲ ਦੇ ਰਵੀ ਸਿੰਘਲ ਦੀ ਸਿਹਤ ਵਿਗੜੀ ਤਾਂ ਉਸਦੀ ਪਤਨੀ ਰੇਨੂ ਪਰਿਵਾਰਕ ਮੈਂਬਰਾਂ ਨਾਲ ਆਟੋ ’ਚ ਪਤੀ ਨੂੰ ਲੈ ਕੇ ਕਈ ਹਸਪਤਾਲਾਂ ਦਾ ਚੱਕਰ ਮਾਰਦੀ ਰਹੀ ਪਰ ਕਿਤੇ ਵੀ ਬੈੱਡ ਨਹੀਂ ਮਿਲਿਆ। ਇਸ ਦੌਰਾਨ ਆਕਸੀਜਨ ਦੀ ਕਮੀ ਕਾਰਣ ਰਵੀ ਦੀ ਸਿਹਤ ਵਿਗੜਦੀ ਜਾ ਰਹੀ ਸੀ ਪਰ ਪਤੀ ਦੀ ਜ਼ਿੰਦਗੀ ਬਚਾਉਣ ਲਈ ਰੇਨੂ ਹਰ ਮੁਮਕਿਨ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਉਸਨੇ ਪਤੀ ਨੂੰ ਵਾਰ-ਵਾਰ ਮੂੰਹ ਨਾਲ ਸਾਹ ਦੇਣ ਦੀ ਵੀ ਕੋਸ਼ਿਸ਼ ਕੀਤੀ ਪਰ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ। ਜਦੋਂ ਉਹ ਆਪਣੇ ਪਤੀ ਰਵੀ ਨੂੰ ਸਰੋਜਿਨੀ ਨਾਇਡੂ ਮੈਡੀਕਲ ਕਾਲਜ (ਐੱਸ. ਐੱਨ. ਐੱਮ. ਸੀ.) ਐਂਡ ਹਸਪਤਾਲ ਲੈ ਕੇ ਆਈ ਤਾਂ ਡਾਕਟਰਾਂ ਨੇ ਉਸਦੇ ਪਤੀ ਨੂੰ ਮ੍ਰਿਤਕ ਐਲਾਨ ਦਿੱਤਾ।
ਦਰਅਸਲ ਆਗਰਾ ’ਚ ਕੋਰੋਨਾ ਇਨਫੈਕਸ਼ਨ ਫੈਲਣ ਨਾਲ ਹਸਪਤਾਲਾਂ ’ਚ ਐਮਰਜੈਂਸੀ ਵਰਗੇ ਹਾਲਾਤ ਹਨ। ਸਰਕਾਰੀ ਅਤੇ ਨਿੱਜੀ ਕੋਵਿਡ ਹਸਪਤਾਲਾਂ ’ਚ ਭਰਤੀ ਨਹੀਂ ਹੋਣ ਸਕਣ ਕਾਰਨ ਮਰੀਜ਼ ਬੇਹਾਲ ਹਨ। ਕਈ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਇਕ ਬੈੱਡ ਦੀ ਤਲਾਸ਼ ’ਚ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਦੇ ਚੱਕਰ ਕੱਟਦੇ ਹੋਏ ਘੰਟਿਆਂ ਬੱਧੀ ਉਡੀਕ ਕਰਨ ਲਈ ਮਜਬੂਰ ਕੀਤਾ ਗਿਆ।ਹਸਪਤਾਲਾਂ ਵਿਚ ਦਾਖ਼ਲ ਕਰਨ ਤੋਂ ਇਨਕਾਰ ਕਰਨ ਦੀਆਂ ਘਟਨਾਵਾਂ ਸ਼ਹਿਰ ’ਚ ਆਮ ਹੋ ਗਈਆਂ ਹਨ।
ਆਗਰਾ ਦੇ ਮੁੱਖ ਡਾਕਟਰ ਅਧਿਕਾਰੀ ਆਰ. ਸੀ. ਪਾਂਡੇ ਨੇ ਕਿਹਾ ਕਿ ਜ਼ਿਲੇ੍ਹ ’ਚ ਮੈਡੀਕਲ ਆਕਸੀਜਨ ਦੀ ਘਾਟ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਉਪਲੱਬਧਤਾ ਮੁਤਾਬਕ ਵਿਵਸਥਾ ਕਰ ਰਹੇ ਹਾਂ। ਫ਼ਿਲਹਾਲ ਉਨ੍ਹਾਂ ਨੇ ਦਾਅਵਾ ਕੀਤਾ ਕਿ ਆਗਰਾ ਦੇ ਹਸਪਤਾਲਾਂ ’ਚ ਗੰਭੀਰ ਰੂਪ ਨਾਲ ਬੀਮਾਰ ਮਰੀਜ਼ਾਂ ਲਈ ਬੈੱਡ ਉਪਲੱਬਧ ਹਨ। ਸੀ. ਐੱਮ. ਓ. ਨੇ ਦੱਸਿਆ ਕਿ ਆਗਰਾ ਵਿਚ ਕੋਵਿਡ-19 ਮਰੀਜ਼ਾਂ ਲਈ 34 ਹਸਪਤਾਲ ਹੈ ਅਤੇ ਸਰਕਾਰੀ ਐੱਸ. ਐੱਨ. ਐੱਮ. ਸੀ. ਵਿਚ ਕੋਵਿਡ ਵਾਰਡ ’ਚ ਕਰੀਬ 290 ਬੈੱਡ ਹਨ। ਆਗਰਾ ’ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 530 ਨਵੇਂ ਕੇਸ ਆਏ, ਜਿਸ ਨਾਲ ਵਾਇਰਸ ਦੇ ਕੇਸ ਵੱਧ 16,726 ’ਤੇ ਪਹੁੰਚ ਗਏ।
‘ਕਿਸਾਨ ਬੋਲੇ-ਅਸੀਂ ਐਮਰਜੈਂਸੀ ਵਾਹਨਾਂ ਦਾ ਰਸਤਾ ਨਹੀਂ ਰੋਕਿਆ, ਦਿੱਲੀ ਪੁਲਸ ਨੇ ਨਹੀਂ ਹਟਾਏ ਬੈਰੀਕੇਡ’
NEXT STORY