ਫਿਰੋਜ਼ਾਬਾਦ— ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ 'ਚ ਇਕ ਪਰਿਵਾਰ ਦੇ 9 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਵਾਇਰਸ ਦੇ ਸ਼ਿਕਾਰ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਪਰਿਵਾਰ ਵਿਚ ਇਕ ਮੈਂਬਰ ਦਾ ਕਰੀਬ 10 ਦਿਨ ਪਹਿਲਾਂ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ 4 ਦਸੰਬਰ ਨੂੰ ਲਾੜੇ ਦੀ ਮੌਤ ਹੋ ਗਈ। ਮ੍ਰਿਤਕ ਦੀ ਕੋਰੋਨਾ ਜਾਂਚ ਨਹੀਂ ਕਰਵਾਈ ਗਈ ਸੀ।
ਫਿਰੋਜ਼ਾਬਾਦ ਦੀ ਮੁੱਖ ਡਾਕਟਰ ਅਧਿਕਾਰੀ ਨੀਤਾ ਕੁਲਸ਼ੇਸ਼ਠ ਨੇ ਕਿਹਾ ਕਿ ਮ੍ਰਿਤਕ ਸ਼ਖਸ ਦਾ ਕਰੀਬ 10 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਵਿਆਹ ਦੇ ਤੁਰੰਤ ਬਾਅਦ ਉਸ ਦੀ ਸਿਹਤ ਵਿਗੜ ਗਈ ਅਤੇ 4 ਦਸੰਬਰ ਨੂੰ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦੀ ਕੋਰੋਨਾ ਜਾਂਚ ਨਹੀਂ ਕਰਵਾਈ ਗਈ ਸੀ, ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਉਸ ਦੀ ਮੌਤ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਹੋਈ ਹੈ। ਹਾਲਾਂਕਿ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਕੋਰੋਨਾ ਹੋਇਆ ਹੈ। ਉਨ੍ਹਾਂ ਕਿਹਾ ਕਿ ਟੈਸਟ 'ਚ ਲਾੜੀ ਸਮੇਤ 9 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸਾਰਿਆਂ ਦਾ ਇਲਾਜ ਚੱਲ ਰਿਹਾ ਹੈ। ਪਿੰਡ ਦੇ ਹੋਰ ਲੋਕਾਂ ਦੀ ਕੋਵਿਡ ਜਾਂਚ ਲਈ ਮੈਡੀਕਲ ਕੈਂਪ ਲਾਇਆ ਗਿਆ ਹੈ।
ਡਾਕਟਰ ਅਧਿਕਾਰੀ ਨੇ ਕਿਹਾ ਕਿ ਫਿਰੋਜ਼ਾਬਾਦ ਜ਼ਿਲ੍ਹੇ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 3,673 ਮਾਮਲੇ ਸਾਹਮਣੇ ਆਏ ਹਨ, ਜਿਸ 'ਚੋਂ 171 ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜਦਕਿ 67 ਲੋਕਾਂ ਦੀ ਵਾਇਰਸ ਦੀ ਵਜ੍ਹਾ ਨਾਲ ਮੌਤ ਹੋ ਚੁੱਕੀ ਹੈ।
ਕੋਰੋਨਾ ਰੋਗੀਆਂ ਲਈ ਸ਼ਾਹੁਰਖ ਖਾਨ ਨੇ ਦਾਨ ਕੀਤੇ ਰੈਮਡੇਸਿਵੀਰ ਟੀਕੇ, ਸਿਹਤ ਮੰਤਰੀ ਨੇ ਕੀਤਾ ਧੰਨਵਾਦ
NEXT STORY