ਕਵਰਧਾ— ਛੱਤੀਸਗੜ੍ਹ ਦੇ ਕਵਰਧਾ ਜ਼ਿਲੇ 'ਚ ਇਕ ਅਜਿਹਾ ਅਨੋਖਾ ਵਿਆਹ ਦੇਖਣ ਨੂੰ ਮਿਲਿਆ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇੱਥੇ 73 ਸਾਲ ਦੇ ਲਾੜੇ ਅਤੇ 67 ਸਾਲ ਦੀ ਲਾੜੀ ਦਾ ਵਿਆਹ ਹੋਇਆ। ਦੋਹਾਂ ਨੇ ਬਕਾਇਦਾ ਸੱਤ ਫੇਰੇ ਵੀ ਲਏ। ਦਰਅਸਲ ਦੋਵੇਂ ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹੇ। ਜੋ ਅਰਮਾਨ 50 ਸਾਲ ਪਹਿਲਾਂ ਸੀ, ਉਹ ਹੁਣ ਜਾ ਕੇ ਪੂਰਾ ਹੋਇਆ। ਇਸ ਵਿਆਹ ਦੇ ਸੈਂਕੜੇ ਲੋਕ ਗਵਾਹ ਬਣੇ। ਕਵਰਧਾ ਦੇ ਪਿੰਡ ਖੈਰਝਿਟੀ 'ਚ ਰਹਿਣ ਵਾਲੇ ਸੁਕਾਲ ਨਿਸ਼ਾਦ 73 ਸਾਲ ਅਤੇ ਗੌਤਰਹਿਨ ਬਾਈ ਨਿਸ਼ਾਦ ਪ੍ਰੇਮ ਵਿਆਹ 'ਚ ਬੱਝੇ। ਹਾਲਾਂਕਿ ਇਨ੍ਹਾਂ ਦੀਆਂ 3 ਔਲਾਦਾਂ ਹਨ। ਦੋ ਬੇਟੇ ਅਤੇ ਇਕ ਬੇਟੀ ਹੈ, ਜਿਨ੍ਹਾਂ ਦਾ ਵੀ ਵਿਆਹ ਹੋ ਗਿਆ ਹੈ। ਆਪਣੇ ਪਿਤਾ ਦੀ ਇੱਛਾ ਨੂੰ ਪੂਰਾ ਕਰਦੇ ਹੋਏ ਬੇਟੇ ਨੇ ਹਿੰਦੂ ਰੀਤੀ-ਰਿਵਾਜ ਨਾਲ ਬਜ਼ੁਰਗ ਜੋੜੇ ਯਾਨੀ ਕਿ ਆਪਣੇ ਮਾਤਾ-ਪਿਤਾ ਦਾ ਵਿਆਹ ਕਰਵਾਇਆ।
ਦਰਅਸਲ ਇਸ ਪ੍ਰੇਮ ਕਹਾਣੀ ਦੀ ਸ਼ੁਰੂਆਤ 50 ਸਾਲ ਪਹਿਲਾਂ ਹੋਈ ਸੀ, ਜਦੋਂ ਸੁਕਾਲ ਆਪਣੇ ਦੋਸਤ ਲਈ ਕੁੜੀ ਦੇਖਣ ਬੇਮੇਤਰਾ ਜ਼ਿਲੇ ਦੇ ਪਿੰਡ ਬਿਰਸਿੰਘੀ ਗਏ ਸਨ। ਜਿਸ ਕੁੜੀ ਨੂੰ ਦੇਖਣ ਗਏ ਸਨ, ਉਸ ਦੀ ਛੋਟੀ ਭੈਣ ਸੀ ਗੌਤਰਹਿਨ ਬਾਈ ਨਿਸ਼ਾਦ, ਜੋ ਸੁਕਾਲ ਨੂੰ ਪਸੰਦ ਆ ਗਈ ਪਰ ਉਸ ਸਮੇਂ ਸੁਕਾਲ ਦੇ ਪਰਿਵਾਰ ਦੀ ਆਰਥਿਕ ਸਥਿਤੀ ਠੀਕ ਨਹੀਂ ਸੀ। ਲਿਹਾਜ਼ਾ ਦੋਵੇਂ ਵਿਆਹ ਦੇ ਬੰਧਨ 'ਚ ਨਹੀਂ ਬੱਝ ਸਕੇ। ਹਾਲਾਂਕਿ ਬਾਅਦ ਵਿਚ ਗੌਤਰਹਿਨ ਨੂੰ ਸੁਕਾਲ ਬਿਨਾਂ ਵਿਆਹ ਦੇ ਪਤਨੀ ਮੰਨ ਕੇ ਘਰ ਲੈ ਆਇਆ, ਜਿਸ ਦਾ ਪਿੰਡ ਵਾਸੀਆਂ ਨੇ ਵੀ ਵਿਰੋਧ ਨਹੀਂ ਕੀਤਾ। ਸੁਕਾਲ ਦੇ ਬੇਟੇ ਨੇ ਦੱਸਿਆ ਕਿ ਬਿਨਾਂ ਵਿਆਹ ਦੇ ਮਰਨ 'ਤੇ ਮੋਕਸ਼ ਨਹੀਂ ਮਿਲੇਗਾ। ਪਿੰਡ ਵਾਲਿਆਂ ਦੀ ਸਲਾਹ ਨਾਲ ਪਰਿਵਾਰ ਦੀ ਮਰਜ਼ੀ ਮੁਤਾਬਕ ਵਿਆਹ ਹੋਇਆ। ਓਧਰ ਪਿੰਡ ਵਾਸੀਆਂ ਨੇ ਦੱਸਿਆ ਕਿ ਆਰਥਿਕ ਸਥਿਤੀ ਠੀਕ ਨਾ ਹੋਣ ਕਾਰਨ ਇਨ੍ਹਾਂ ਦਾ ਵਿਆਹ ਨਹੀਂ ਹੋ ਸਕਿਆ ਸੀ। ਪਿੰਡ ਵਾਲਿਆਂ ਦੀ ਸਹਿਮਤੀ ਤੋਂ ਬਾਅਦ ਪਰਿਵਾਰ ਵਾਲਿਆਂ ਦੀ ਰਜ਼ਾਮੰਦੀ ਨਾਲ ਵਿਆਹ ਕਰਾਉਣ ਦਾ ਫੈਸਲਾ ਲਿਆ ਗਿਆ। ਦੋਹਾਂ ਦਾ ਪੂਰੇ ਰੀਤੀ-ਰਿਵਾਜ ਨਾਲ ਵਿਆਹ ਕਰਵਾਇਆ ਗਿਆ ਹੈ।
ਦਿੱਲੀ 'ਚ ਪੁਲਸ ਅਤੇ ਬਦਮਾਸ਼ਾਂ ਦਰਮਿਆਨ ਮੁਕਾਬਲਾ, 2 ਬਦਮਾਸ਼ ਢੇਰ
NEXT STORY