ਇੰਦਰਾਪੁਰਮ : ਇੰਦਰਾਪੁਰਮ ਨੇ ਦਿੱਲੀ ਪਬਲਿਕ ਸਕੂਲ ਵਿਖੇ ਸਾਲਾਨਾ ਅੰਤਰ-ਸਕੂਲ ਸਪੈਨਿਸ਼ ਭਾਸ਼ਾ ਸਮਾਗਮ 'ਲਾ ਫਿਏਸਟਾ 2025' ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਡੀਪੀਐੱਸ ਸੋਸਾਇਟੀ ਦੀ ਇੱਕ ਪ੍ਰੇਰਨਾਦਾਇਕ ਪਹਿਲ ਸੀ, ਜਿਸਦਾ ਉਦੇਸ਼ ਸਰਹੱਦੋ ਪਾਰ ਸੱਭਿਆਚਾਰਕ ਏਕਤਾ ਅਤੇ ਅੰਤਰਰਾਸ਼ਟਰੀ ਸਮਝ ਨੂੰ ਉਤਸ਼ਾਹਿਤ ਕਰਨਾ ਸੀ। ਇਸ ਸਮਾਗਮ ਨੇ ਦੁਨੀਆ ਦੇ ਸਪੈਨਿਸ਼ ਭਾਸ਼ਾ ਵਾਲੇ ਦੇਸ਼ਾਂ ਦੀ ਕਲਾ, ਨਾਚ, ਨਾਟਕ ਅਤੇ ਕਵਿਤਾ ਦੀ ਅਮੀਰ ਵਿਰਾਸਤ ਨੂੰ ਸਟੇਜ 'ਤੇ ਜਿਉਂਦਾ ਕੀਤਾ।

ਇਸ ਪ੍ਰੋਗਰਾਮ ਵਿੱਚ ਦਿੱਲੀ ਤੇ ਐੱਨਸੀਆਰ ਦੇ 13 ਨਾਮਵਰ ਸਕੂਲਾਂ ਨੇ ਵਿਸ਼ੇਸ਼ ਤੌਰ 'ਤੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਸਪੈਨਿਸ਼ ਸੋਲੋ ਸਿੰਗਿੰਗ, ਗਰੁੱਪ ਕਵਿਤਾ ਪਾਠ, ਕਰੈਕਟਰ ਡੀ ਫੈਕਟੋ, ਹਿਸਪੈਨਿਕ ਡਾਂਸ ਅਤੇ ਡਰਾਮਾ ਵਰਗੇ ਦਿਲਚਸਪ ਪ੍ਰੋਗਰਾਮ ਸ਼ਾਮਲ ਸਨ। ਇਸ ਤੋਂ ਇਲਾਵਾ ਮਾਸਕ ਮੇਕਿੰਗ, ਪੋਸਟਰ ਮੇਕਿੰਗ, ਕਾਰਡ ਮੇਕਿੰਗ ਅਤੇ ਕੋਲਾਜ ਮੇਕਿੰਗ ਵਰਗੇ ਕਈ ਆਨਲਾਈਨ ਮੁਕਾਬਲੇ ਵੀ ਆਯੋਜਿਤ ਕੀਤੇ ਗਏ ਸਨ। ਇਸ ਮੌਕੇ ਸਕੂਲ ਦੇ ਸੰਗੀਤ ਸਮੂਹ ਨੇ ਇੱਕ ਸ਼ਾਨਦਾਰ ਸਿੰਫਨੀ ਆਰਕੈਸਟਰਾ ਪੇਸ਼ ਕੀਤਾ, ਜਦੋਂ ਕਿ ਡਾਂਸ ਸਮੂਹ ਨੇ ਆਧੁਨਿਕ ਰੰਗਾਂ ਨਾਲ ਰਵਾਇਤੀ ਫਲੈਮੇਂਕੋ ਡਾਂਸ ਪੇਸ਼ ਕਰਕੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਤੋਂ ਬਾਅਦ ਰਾਜਦੂਤ ਗੁਇਲੇਮੇਰੋ ਰੂਬੀਓ ਫੂਨੇਸ ਅਤੇ ਹੋਰ ਮਹਿਮਾਨਾਂ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਜਿੱਤ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਭੇਟ ਕੀਤੇ।

ਇਸ ਸਮਾਪਤੀ ਸਮਾਗਮ ਵਿਚ ਭਾਰਤ ਵਿਚ ਐਲ ਸਲਵਾਡੋਰ ਦੇ ਰਾਜਦੂਤ Guillermo Rubio Funes ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਨਾਲ ਇਵਾਨ ਬੋਨਿਲਾ, ਉਪ ਮਿਸ਼ਨ ਮੁਖੀ, ਐੱਲ ਸਲਵਾਡੋਰ ਦੂਤਾਵਾਸ, ਪ੍ਰੋ. ਗੌਰਵ ਕੁਮਾਰ, ਪ੍ਰਧਾਨ ਸਪੈਨਿਸ਼ ,ਪੁਰਤਗਾਲੀ, ਇਟਾਲੀਅਨ ਅਤੇ ਲੈਟਿਨ ਅਮਰੀਕੀ ਖੋਜ ਵਿਭਾਗ, ਜੇ. ਐੱਨ. ਊ. ਅਤੇ ਡੀ. ਪੀ. ਐੱਸ ਇੰਦਰਾਪੁਰਮ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਅਭੀਸ਼ੇਕ ਬੰਸਲ ਤੇ ਗਿਰੀਸ਼ ਕੁਮਾਰ ਸਚਦੇਵ ਵੀ ਮੌਜੂਦ ਰਹੇ। ਆਪਣੇ ਸੰਬੋਧਨ ਵਿੱਚ ਰਾਜਦੂਤ ਨੇ ਇਸ ਸਮਾਗਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਡੀਪੀਐੱਸ ਇੰਦਰਾਪੁਰਮ ਨੇ ਨਾ ਸਿਰਫ਼ ਵਿਦਿਆਰਥੀਆਂ ਨੂੰ ਸਪੈਨਿਸ਼ ਸੱਭਿਆਚਾਰ ਨਾਲ ਜਾਣੂ ਕਰਵਾਇਆ ਹੈ, ਬਲਕਿ ਉਨ੍ਹਾਂ ਨੂੰ ਇੱਕ ਗਲੋਬਲ ਪਲੇਟਫਾਰਮ ਦੇ ਕੇ ਉਨ੍ਹਾਂ ਦੀ ਪ੍ਰਤਿਭਾ ਨੂੰ ਵੀ ਸਾਹਮਣੇ ਲਿਆਂਦਾ ਹੈ। ਉਨ੍ਹਾਂ ਨੇ ਇਸ ਮੌਕੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਪਹਿਲਕਦਮੀ ਲਈ ਡੀਪੀਐੱਸ ਸੋਸਾਇਟੀ ਨੂੰ ਵਧਾਈ ਵੀ ਦਿੱਤੀ।

ਇਸ ਮੌਕੇ ਜੇਤੂ ਟੀਮਾਂ ਨੇ ਆਪਣੀਆਂ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ। ਸਕੂਲ ਦੀ ਪ੍ਰਿੰਸੀਪਲ, ਸ਼੍ਰੀਮਤੀ ਪ੍ਰਿਆ ਜੌਨ ਨੇ ਕਿਹਾ ਕਿ ਵੱਖ-ਵੱਖ ਭਾਸ਼ਾਵਾਂ ਅਤੇ ਸੱਭਿਆਚਾਰਾਂ ਦਾ ਜਸ਼ਨ ਵਿਦਿਆਰਥੀਆਂ ਨੂੰ ਵਿਸ਼ਵ ਨਾਗਰਿਕ ਬਣਨ ਲਈ ਪ੍ਰੇਰਿਤ ਕਰਦਾ ਹੈ ਅਤੇ ਦੋਸਤੀ ਦੇ ਪੁਲ ਬਣਾਉਂਦਾ ਹੈ। ਮੁਕਾਬਲਿਆਂ ਵਿੱਚ ਡੀਪੀਐੱਸ ਆਰਕੇ ਪੁਰਮ ਨੇ ਸਮੂਹ ਕਵਿਤਾ ਪਾਠ, ਸੋਲੋ ਗਾਇਨ ਅਤੇ ਹਿਸਪੈਨਿਕ ਡਾਂਸ ਵਿੱਚ ਪਹਿਲਾ ਇਨਾਮ ਜਿੱਤਿਆ। ਡੀਪੀਐੱਸ ਨੋਇਡਾ ਨੇ ਕਰੈਕਟਰ ਡੀ ਫੈਕਟੋ ਵਿੱਚ ਪਹਿਲਾ ਇਨਾਮ ਜਿੱਤਿਆ, ਜਦੋਂ ਕਿ ਡੀਪੀਐਸ ਇੰਟਰਨੈਸ਼ਨਲ, ਸਾਕੇਤ ਨੇ ਡਰਾਮੈਟਿਕ ਪ੍ਰਸਤੁਤੀ ਵਿੱਚ ਪਹਿਲਾ ਇਨਾਮ ਜਿੱਤਿਆ। ਓਵਰਆਲ ਜੇਤੂ ਟਰਾਫੀ ਡੀਪੀਐੱਸ ਗ੍ਰੇਟਰ ਨੋਇਡਾ ਨੇ ਪ੍ਰਾਪਤ ਕੀਤੀ। ਤਿਉਹਾਰ ਦੀ ਸਮਾਪਤੀ ਭਾਰਤੀ ਰਾਸ਼ਟਰੀ ਗੀਤ ਨਾਲ ਹੋਈ, ਜਿਸਨੇ ਪੂਰੇ ਮਾਹੌਲ ਨੂੰ ਏਕਤਾ ਅਤੇ ਮਾਣ ਦੀ ਭਾਵਨਾ ਨਾਲ ਭਰ ਦਿੱਤਾ।
ਖੜਗੇ ਨੇ ਰਾਜ ਸਭਾ 'ਚ ਸਰਕਾਰ ਨੂੰ ਘੇਰਿਆ, ਬੋਲੇ- ਪਹਿਲਗਾਮ ਹਮਲਾ ਕਿਵੇਂ ਹੋਇਆ, ਸਰਕਾਰ ਦੇਵੇ ਜਵਾਬ
NEXT STORY