ਅਹਿਮਦਾਬਾਦ- ਗੁਜਰਾਤ ਦੇ ਅਹਿਮਦਾਬਾਦ 'ਚ 12 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਨਾਲ ਉੱਥੇ ਭਾਜੜਾਂ ਪੈ ਗਈਆਂ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅਹਿਮਦਾਬਾਦ ਸ਼ਹਿਰ ਦੇ 12 ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੂਚਨਾ ਮਿਲਦੇ ਹੀ ਬੰਬ ਨਿਰੋਧਕ ਦਸਤੇ ਅਤੇ ਪੁਲਸ ਦੀਆਂ ਹੋਰ ਟੀਮਾਂ ਨੇ ਸਕੂਲ ਕੰਪਲੈਕਸਾਂ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ। ਅਜੇ ਤੱਕ ਉੱਥੇ ਕੁਝ ਵੀ ਸ਼ੱਕ ਨਹੀਂ ਮਿਲਿਆ ਹੈ।
ਮਾਮਲਾ ਦਰਜ ਕਰ ਕੇ ਜ਼ਰੂਰੀ ਕਾਰਵਾਈ ਜਾਰੀ ਹੈ। ਦੱਸਣਯੋਗ ਹੈ ਕਿ ਗਾਂਧੀਨਗਰ ਅਤੇ ਅਹਿਮਦਾਬਾਦ ਦੇ ਕੁਝ ਸਕੂਲਾਂ ਨੂੰ ਅਜਿਹੇ ਹੀ ਈ-ਮੇਲ ਨਾਲ ਧਮਕੀਆਂ ਮਿਲੀਆਂ ਸਨ ਪਰ ਉਦੋਂ ਵੀ ਉਨ੍ਹਾਂ ਸਕੂਲਾਂ 'ਚ ਕੁਝ ਵੀ ਸ਼ੱਕੀ ਨਹੀਂ ਮਿਲਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਆਹ ਤੋਂ ਇਨਕਾਰ ਕਰਨ 'ਤੇ ਪ੍ਰੇਮਿਕਾ ਨੇ ਕੀਤਾ ਪ੍ਰੇਮੀ ਦਾ ਕਤਲ, ਬਿਜਨੌਰ ਦੀ ਮਹਿਲਾ ਗ੍ਰਿਫਤਾਰ
NEXT STORY