ਸੁਰਿੰਦਰਨਗਰ (ਗੁਜਰਾਤ)– ਗੁਜਰਾਤ ਦੇ ਸੁਰੇਂਦਰਨਗਰ ਜ਼ਿਲੇ ਦੇ ਇਕ ਪਿੰਡ ’ਚ ਸ਼ੁੱਕਰਵਾਰ ਨੂੰ 12 ਸਾਲ ਦੀ ਇਕ ਬੱਚੀ ਬੋਰਵੈੱਲ ’ਚ ਡਿੱਗ ਗਈ ਅਤੇ 60 ਫੁੱਟ ਦੀ ਡੂੰਘਾਈ ’ਚ ਫਸ ਗਈ ਪਰ ਕਰੀਬ ਪੰਜ ਘੰਟੇ ਬਾਅਦ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਲੜਕੀ ਦੀ ਪਛਾਣ ਮਨੀਸ਼ਾ ਵਜੋਂ ਹੋਈ ਹੈ। ਧਰਾਂਗਧਾਰਾ ਤਾਲੁਕਾ ਦੇ ਗਜਨਵਾਵ ਪਿੰਡ ’ਚ ਉਹ ਸਵੇਰੇ 7.30 ਵਜੇ 500 ਤੋਂ 700 ਫੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਈ ਸੀ। ਧਰਾਂਗਧਾਰਾ (ਤਾਲੂਕਾ) ਦੇ ਪੁਲਸ ਇੰਸਪੈਕਟਰ ਟੀ. ਬੀ. ਹਿਰਾਨੀ ਨੇ ਕਿਹਾ, ‘‘ਫੌਜ ਦੇ ਜਵਾਨਾਂ ਨੇ ਸਥਾਨਕ ਸਿਹਤ ਅਤੇ ਪੁਲਸ ਕਰਮਚਾਰੀਆਂ ਦੀ ਮਦਦ ਨਾਲ ਲਗਭਗ 5 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ।’’
ਪੁਲਸ ਅਧਿਕਾਰੀ ਨੇ ਦੱਸਿਆ ਕਿ ਬੋਰਵੈੱਲ ’ਚੋਂ ਬਾਹਰ ਕੱਢਣ ਤੋਂ ਬਾਅਦ ਬੱਚੀ ਨੂੰ ਧਰਾਂਗਧਾਰਾ ਦੇ ਇਕ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪਿਤਾ ਦੇ ਨਾ ਹੋਣ ’ਤੇ ਸਿਰਫ਼ ਮਾਂ ਹੀ ਤੈਅ ਕਰ ਸਕਦੀ ਹੈ ਬੱਚੇ ਦਾ ਸਰਨੇਮ : ਸੁਪਰੀਮ ਕੋਰਟ
NEXT STORY