ਗਾਂਧੀਨਗਰ— ਗੁਜਰਾਤ 'ਚ 2017 ਤੋਂ ਸ਼ਰਾਬਬੰਦੀ ਹੋਰ ਸਖਤੀ ਨਾਲ ਲਾਗੂ ਹੋਣ ਦੇ ਬਾਵਜੂਦ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ। ਦੂਜੇ ਪਾਸੇ ਪੂਰੇ ਦੇਸ਼ 'ਚ ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਹੋਣ ਵਾਲੀਆਂ ਘਟਨਾਵਾਂ 'ਚ ਕਮੀ ਦੇਖੀ ਗਈ ਹੈ। ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਵਲੋਂ ਜਾਰੀ ਅੰਕੜਿਆਂ 'ਚ ਕਿਹਾ ਗਿਆ ਹੈ ਕਿ 2016 ਅਤੇ 2018 ਦਰਮਿਆਨ ਗੁਜਰਾਤ 'ਚ ਹਾਦਸਿਆਂ ਦੀ ਗਿਣਤੀ 'ਚ 65 ਫੀਸਦੀ ਦਾ ਵਾਧਾ ਹੋਇਆ। ਅੰਕੜਿਆਂ ਅਨੁਸਾਰ ਸਾਲ 2018 'ਚ ਗੁਜਰਾਤ 'ਚ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ 106 ਮਾਮਲੇ ਦਰਜ ਕੀਤੇ ਗਏ, ਸਾਲ 2017 'ਚ ਇਹ 65 ਅਤੇ 2016 'ਚ ਸਿਰਫ਼ 64 ਸਨ। ਸਪੱਸ਼ਟ ਹੈ ਕਿ ਗੁਜਰਾਤ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲਿਆਂ 'ਚ ਜ਼ਿਕਰਯੋਗ ਵਾਧਾ ਹੋਇਆ ਹੈ। ਦੱਸਣਯੋਗ ਹੈ ਕਿ ਅਜਿਹਾ ਉਦੋਂ ਹੋਇਆ ਹੈ, ਜਦੋਂ ਦੇਸ਼ ਭਰ 'ਚ ਸ਼ਰਾਬ ਪੀ ਕੇ ਡਰਾਈਵਿੰਗ ਦੇ ਮਾਮਲੇ ਸਾਲ 2016 'ਚ 14,894 ਤੋਂ ਡਿੱਗ ਕੇ ਸਾਲ 2018 'ਚ 12,018 ਹੋਏ ਹਨ।
ਸੰਸਦ 'ਚ ਇਕ ਐੱਮ.ਪੀ. ਵਲੋਂ ਪੁੱਛੇ ਗਏ ਇਕ ਸਵਾਲ ਦੇ ਲਿਖਤੀ ਜਵਾਬ 'ਚ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਸੰਸਦ 'ਚ ਦੱਸਿਆ,''ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਸ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਹਾਦਸਿਆਂ ਦੇ ਮਾਮਲੇ 'ਚ 2016 ਤੋਂ 2018 ਦਰਮਿਆਨ ਕਮੀ ਆਈ ਹੈ। ਇਸ ਤੋਂ ਇਲਾਵਾ ਗੁਜਰਾਤ ਨਾਲ ਲੱਗਦੇ ਪ੍ਰਦੇਸ਼ਾਂ 'ਚ ਵੀ ਇਹ ਕਮੀ ਦੇਖੀ ਗਈ ਹੈ।''
ਇਸ 'ਤੇ ਗੁਜਰਾਤ ਕਾਂਗਰਸ ਪ੍ਰਧਾਨ ਅਮਿਤ ਚਾਵੜਾ ਦਾ ਕਹਿਣਾ ਸੀ ਕਿ ਅੰਕੜੇ ਜ਼ਾਹਰ ਕਰਦੇ ਹਨ ਕਿ ਗੁਜਰਾਤ 'ਚ ਸ਼ਰਾਬਬੰਦੀ ਲਾਗੂ ਕਰਨ 'ਚ ਸਰਕਾਰ ਦੀ ਸਥਿਤੀ ਬਹੁਤ ਖਰਾਬ ਹੈ। ਸ਼ਰਾਬਬੰਦੀ ਲਾਗੂ ਕਰਨ 'ਚ ਸਰਕਾਰ ਦੀ ਸਥਿਤੀ ਬਹੁਤ ਖਰਾਬ ਹੈ।
ਕੇਂਦਰੀ ਮੰਤਰੀ ਗਡਕਰੀ ਨੂੰ ਮਿਲੇ CM ਜੈਰਾਮ, ਕੀਤੀ ਇਹ ਮੰਗ
NEXT STORY