ਨਵੀਂ ਦਿੱਲੀ (ਸੰਜੀਵ ਯਾਦਵ) : ਗਾਜ਼ੀਆਬਾਦ ਦੇ ਪੀ. ਪੀ. ਜਿਊਲਰਸ ’ਚ ਬਿਨਾਂ ਹਾਲਮਾਰਕ ਵਾਲੇ 30 ਲੱਖ ਰੁਪਏ ਦੀ ਕੀਮਤ ਵਾਲੇ ਗਹਿਣੇ ਫੜੇ ਜਾਣ ’ਤੇ ਖਰੀਦਦਾਰਾਂ ’ਚ ਅਵਿਸ਼ਵਾਸ ਪੈਦਾ ਹੋਇਆ ਹੈ। ਗਾਜ਼ੀਆਬਾਦ ਦੇ ਇਸ ਅਦਾਰੇ ’ਚੋਂ 4 ਕਰੋੜ ਰੁਪਏ ਮੂਲ ਦਾ 7 ਕਿਲੋ ਸੋਨਾ ਮਿਲਿਆ ਹੈ, ਜਿਸ ’ਤੇ ਪੁਰਾਣਾ ਹਾਲਮਾਰਕ ਸੀ। ਇਹ ਤੈਅ ਹੈ ਕਿ ਗੋਲਡ ’ਚ ਗੋਲਮਾਲ ਦਾ ਖੇਡ ਚੱਲ ਰਿਹਾ ਹੈ। ਗਹਿਣਿਆਂ ’ਚ ਧੋਖਾਧੜੀ ਕੋਈ ਨਵੀਂ ਗੱਲ ਨਹੀਂ ਹੈ। ਇਹ ਕਿ ਨਾਮਵਰ ਬ੍ਰਾਂਡ ਅਦਾਰਿਆਂ ’ਚ ਵੀ ਅਜਿਹਾ ਹੋ ਰਿਹਾ ਹੈ ਇਕ ਵੱਡੀ ਗੱਲ ਹੈ।
ਇਹ ਖ਼ਬਰ ਵੀ ਪੜ੍ਹੋ - ਬੱਚਿਆਂ ਦੀ ਲੜਾਈ ਬਣੀ ਦਾਦੀ ਦਾ ਕਾਲ, ਕਤਲ ਦੇ ਦੋਸ਼ ਹੇਠ ਚਾਰ ਗ੍ਰਿਫ਼ਤਾਰ
ਗੋਲਡ ’ਚ ਗੋਲਮਾਲ ਦਾ ਖੇਡ ਪੁਰਾਣਾ ਹੈ। ਯੂ. ਪੀ. ਸਮੇਤ ਦੇਸ਼ ਭਰ ਦੇ ਵੱਡੇ ਸ਼ਹਿਰਾਂ ’ਚ ਹਾਲਮਾਰਕ ਦੇ ਨਾਂ ’ਤੇ ਅਤੇ 24 ਕੈਰੇਟ ਦੇ ਨਾਂ ’ਤੇ ਕਰੋੜਾਂ ਰੁਪਏ ਦੀ ਹੇਰਾ-ਫੇਰੀ ਕੀਤੀ ਜਾਂਦੀ ਹੈ। ਸਹਾਰਨਪੁਰ, ਲਖਨਊ, ਮੇਰਠ ਦੇ ਨਾਲ-ਨਾਲ ਦਿੱਲੀ ਦੇ ਕੂਚਾ ਮਹਾਜਨੀ, ਚਾਂਦਨੀ ਚੌਕ, ਦੱਖਣੀ ਦਿੱਲੀ ਦੀਆਂ ਜਿਊਲਰਾਂ ਦੀਆਂ ਦੁਕਾਨਾਂ ’ਤੇ ਹਾਲਮਾਰਕ ਅਤੇ ਕੈਰੇਟ ਦੇ ਨਾਂ ’ਤੇ ਗਾਹਕਾਂ ਨੂੰ ਠੱਗਿਆ ਜਾਂਦਾ ਹੈ। ਹਾਲਮਾਰਕ ਵਾਲੇ ਗਹਿਣਿਆਂ ਲਈ ਗਾਹਕਾਂ ਤੋਂ 45 ਰੁਪਏ ਦੀ ਵਾਧੂ ਫੀਸ ਲਈ ਜਾਂਦੀ ਹੈ। ਜਵੈਲਰ ਗਾਹਕਾਂ ਨੂੰ 24 ਕੈਰੇਟ ਦੇ ਗਹਿਣੇ ਦੱਸ ਕੇ ਵੇਚਦੇ ਹਨ ਪਰ ਇਸ ਕੈਰੇਟ ’ਚ ਗਹਿਣਾ ਨਹੀਂ ਬਣ ਸਕਦਾ। ਜਵੈਲਰ ਸੋਨੇ ਨੂੰ ਟੁੱਕੜਿਆਂ, ਬਿਸਕੁਟ ਅਤੇ ਗਿੰਨੀ ਦੀ ਅਵਸਥਾ ’ਚ ਖਰੀਦਦੇ ਹਨ। ਤਿੰਨਾਂ ਹੀ ਅਵਸਥਾ ’ਚ ਅਸਲੀ ਸੋਨਾ 24 ਕੈਰੇਟ ਦਾ ਹੁੰਦਾ ਹੈ ਪਰ ਤਿੰਨਾਂ ਦੇ ਰੇਟ ’ਚ ਬਹੁਤ ਅੰਤਰ ਹੁੰਦਾ ਹੈ। ਸੁਨਿਆਰੇ ਗਹਿਣੇ ਬਣਾਉਣ ਲਈ ਹੋਰ ਧਾਤਾਂ ਨੂੰ ਮਿਲਾਉਂਦੇ ਹਨ। ਗਹਿਣੇ 18 ਜਾਂ 20 ਕੈਰੇਟ ਦੇ ਹੁੰਦੇ ਹਨ ਪਰ ਗਹਿਣੇ 22 ਜਾਂ 23 ਕੈਰੇਟ ਦੇ ਗਾਹਕਾਂ ਤੋਂ ਵਸੂਲੇ ਜਾਂਦੇ ਹਨ। ਸੋਨਾ ਖਰੀਦਦੇ ਸਮੇਂ ਮੇਂਡਿੰਗ ਚਾਰਜ ਵੀ ਲਿਆ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਅਧਿਆਪਕ ਨੇ 10ਵੀਂ ਦੀ ਵਿਦਿਆਰਥਣ ਨਾਲ ਕੀਤਾ ਸ਼ਰਮਨਾਕ ਕਾਰਾ, ਲਾਇਬ੍ਰੇਰੀ 'ਚੋਂ ਕਿਤਾਬਾਂ ਲੈਣ ਜਾਂਦੀ ਸੀ ਤਾਂ...
ਨਾਮੀ ਬ੍ਰਾਂਡਾਂ ’ਚ ਇਹ 20-25 ਫੀਸਦੀ ਤੱਕ ਹੁੰਦਾ ਹੈ। ਇਸ ਤੋਂ ਵੱਧ ਵੀ ਹੋ ਸਕਦਾ ਹੈ। ਗਹਿਣਿਆਂ ’ਤੇ ਕੀਤੇ ਗਏ ਕੰਮ ਦੇ ਹਿਸਾਬ ਨਾਲ ਇਹ ਪੈਸਾ ਲਿਆ ਜਾਂਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਬੱਚਿਆਂ ਦੀ ਲੜਾਈ ਬਣੀ ਦਾਦੀ ਦਾ ਕਾਲ, ਕਤਲ ਦੇ ਦੋਸ਼ ਹੇਠ ਚਾਰ ਗ੍ਰਿਫ਼ਤਾਰ
NEXT STORY