ਅਹਿਮਦਾਬਾਦ (ਭਾਸ਼ਾ)- ਗੁਜਰਾਤ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਵਡੋਦਰਾ ਸ਼ਹਿਰ ਦੇ ਬਾਹਰੀ ਇਲਾਕੇ 'ਚ ਸਥਿਤ ਇਕ ਨਿਰਮਾਣ ਇਕਾਈ 'ਤੇ ਛਾਪਾ ਮਾਰ ਕੇ ਲਗਭਗ 500 ਕਰੋੜ ਰੁਪਏ ਮੁੱਲ ਦੀ ਪਾਬੰਦੀਸ਼ੁਦਾ ਐੱਮ.ਡੀ. ਦਵਾਈ ਜ਼ਬਤ ਕੀਤੀ ਹੈ। ਏ.ਟੀ.ਐੱਸ. ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੰਗਲਵਾਰ ਰਾਤ ਵਡੋਦਰਾ ਕੋਲ ਇਕ ਛੋਟੇ ਕਾਰਖਾਨੇ ਅਤੇ ਗੋਦਾਮ 'ਤੇ ਛਾਪੇਮਾਰੀ ਦੌਰਾਨ ਏ.ਟੀ.ਐੱਸ. ਨੇ 5 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ।
ਅਧਿਕਾਰੀ ਅਨੁਸਾਰ, ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਦੋਸ਼ੀ ਜਾਇਜ਼ ਰਸਾਇਣਾਂ ਦੇ ਨਿਰਮਾਣ ਦੀ ਆੜ 'ਚ ਐੱਮ.ਡੀ. ਦਵਾਈ ਤਿਆਰ ਕਰ ਰਹੇ ਸਨ, ਜੋ ਨਸ਼ੀਲੇ ਪਦਾਰਥਾਂ ਦੀ ਸ਼੍ਰੇਣੀ 'ਚ ਆਉਂਦੀ ਹੈ। ਅਧਿਕਾਰੀ ਨੇ ਦੱਸਿਆ ਕਿ ਪੂਰੇ ਗਿਰੋਹ ਦਾ ਪਰਦਾਫਾਸ਼ ਕਰਨ ਲਈ ਮੁਹਿੰਮ ਜਾਰੀ ਹੈ। ਹਾਲਾਂਕਿ ਉਨ੍ਹਾਂ ਨੇ ਜ਼ਿਆਦਾ ਵੇਰਵਾ ਨਹੀਂ ਦਿੱਤਾ। ਅਧਿਕਾਰੀਆਂ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਏ.ਟੀ.ਐੱਸ. ਨੇ ਇਸ ਸਾਲ ਅਗਸਤ 'ਚ ਵਡੋਦਰਾ ਸ਼ਹਿਰ ਕੋਲ ਇਕ ਕਾਰਖਾਨੇ ਤੋਂ 200 ਕਿਲੋਗ੍ਰਾਮ ਮੇਫੇਡ੍ਰੋਨ ਜ਼ਬਤ ਕੀਤਾ ਸੀ, ਜਿਸ ਦੀ ਕੀਮਤ ਲਗਭਗ ਇਕ ਹਜ਼ਾਰ ਕਰੋੜ ਰੁਪਏ ਹੋਣ ਦਾ ਅਨੁਮਾਨ ਸੀ।
ਵੋਟਾਂ ਤੋਂ ਇਕ ਦਿਨ ਪਹਿਲਾਂ CM ਮਾਨ ਦਾ ਐਲਾਨ , ਗੁਜਰਾਤ 'ਚ 1 ਮਾਰਚ ਤੋਂ ਮਿਲੇਗੀ ਮੁਫ਼ਤ ਬਿਜਲੀ
NEXT STORY