ਬੇਤੀਆ (ਵਾਰਤਾ)- ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ.ਡੀ.ਏ.) ਨੂੰ 26 ਸੰਸਦ ਮੈਂਬਰ ਦੇਣ ਵਾਲੇ ਗੁਜਰਾਤ ਨੂੰ ਤਾਂ ਬੁਲੇਟ ਟਰੇਨ ਦੀ ਸੌਗਾਤ ਦਿੱਤੀ ਜਾਂਦੀ ਹੈ ਪਰ 39 ਸੰਸਦ ਮੈਂਬਰ ਦੇਣ ਵਾਲੇ ਬਿਹਾਰ ਨੂੰ ਇਕ ਯਾਤਰੀ ਰੇਲ ਗੱਡੀ ਲਈ ਵੀ ਗਿੜਗਿੜਾਉਣਾ ਪੈਂਦਾ ਹੈ। ਕਿਸ਼ੋਰ ਨੇ 'ਜਨ ਸੂਰਜ' ਪੈਦਲ ਯਾਤਰਾ ਦੇ 7ਵੇਂ ਦਿਨ ਸ਼ਨੀਵਾਰ ਨੂੰ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਬਿਰਾਂਚੀ ਬਾਜ਼ਾਰ (ਮੈਨਾਟਾਂੜ) ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਜਾਰਤ 26 ਸੰਸਦ ਮੈਂਬਰ ਭੇਜੇ ਹਨ, ਉਹ ਬੁਲੇਟ ਟਰੇਨ 'ਤੇ ਚੱਲੇਗਾ ਅਤੇ ਜੋ ਜਿਸ ਬਿਹਾਰ ਨੇ 29 ਸੰਸਦ ਮੈਂਬਰ ਜਿੱਤਾ ਕੇ ਕੇਂਦਰ 'ਚ ਨਰਿੰਦਰ ਮੋਦੀ ਦੀ ਸਰਕਾਰ ਬਣਾਈ ਹੈ, ਉਸ ਨੂੰ ਯਾਤਰੀ ਟਰੇਨ ਲਈ ਵੀ ਗਿੜਗਿੜਾਉਣਾ ਪੈਂਦਾ ਹੈ। ਉਨ੍ਹਾਂ ਕਿਹਾ,''6 ਕਰੋੜ ਦੀ ਆਬਾਦੀ ਵਾਲਾ ਗੁਜਰਾਤ ਉਸ ਨੂੰ ਹੀ ਸਭ ਕੁਝ ਮਿਲੇਗਾ ਅਤੇ 13 ਕਰੋੜ ਦੀ ਆਬਾਦੀ ਵਾਲਾ ਬਿਹਾਰ ਭਿਖਾਰੀ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਗੁਜਰਾਤ ਤੋਂ ਵੱਡੀ ਖ਼ਬਰ : ਪਾਕਿਸਤਾਨੀ ਕਿਸ਼ਤੀ 'ਚੋਂ ਜ਼ਬਤ ਹੋਈ 360 ਕਰੋੜ ਰੁਪਏ ਦੀ ਹੈਰੋਇਨ
ਕਿਸ਼ੋਰ ਨੇ ਕਿਹਾ,''ਸਾਡੇ ਲੋਕਾਂ ਦੇ ਮੁੰਡਿਆਂ ਨੂੰ ਕੰਮ ਲਈ ਗੁਜਰਾਤ ਜਾਣਾ ਪੈਂਦਾ ਹੈ। ਬਿਹਾਰ 'ਚ ਕਈ ਅਜਿਹੇ ਪਰਿਵਾਰ ਹਨ, ਜਿਨ੍ਹਾਂ ਦੇ ਮੁੰਡੇ ਕੇਰਲ, ਗੁਜਰਾਤ, ਆਂਧਰਾ ਪ੍ਰਦੇਸ਼, ਕਸ਼ਮੀਰ ਸਮੇਤ ਕਈ ਸੂਬਿਆਂ 'ਚ ਕੰਮ ਕਰ ਰਹੇ ਹਨ। 10-15 ਹਜ਼ਾਰ ਰੁਪਿਆਂ ਲਈ ਮੁੰਡਿਆਂ ਨੂੰ ਆਪਣਾ ਪਿੰਡ ਛੱਡ ਕੇ ਦੂਰ ਦੇ ਰਾਜਾਂ 'ਚ ਜਾ ਕੇ ਕੰਮ ਕਰਨਾ ਪੈ ਰਿਹਾ ਹੈ। ਉਸ ਨੂੰ ਤਿਉਹਾਰ 'ਚ ਵੀ ਘਰ ਆਉਣ ਦਾ ਮੌਕਾ ਨਹੀਂ ਮਿਲਦਾ ਹੈ।'' ਕਿਸ਼ੋਰ ਨੇ ਕਿਹਾ ਕਿ ਬਿਹਾਰ 'ਚ ਗਰੀਬੀ ਇੰਨੀ ਹੈ ਕਿ 10-15 ਹਜ਼ਾਰ ਰੁਪਏ ਲਈ ਇੱਥੇ ਦੇ ਨੌਜਵਾਨ ਆਪਣੀ ਜਾਨ ਖ਼ਤਰੇ 'ਚ ਪਾ ਕੇ ਜੰਮੂ ਕਸ਼ਮੀਰ 'ਚ ਕੰਮ ਕਰ ਰਿਹਾ ਹੈ, ਜਿੱਥੇ ਦੂਜੇ ਸੂਬੇ ਦਾ ਕੋਈ ਵੀ ਜਾ ਕੇ ਕੰਮ ਨਹੀਂ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਵੀ ਤੰਜ ਕੱਸਦੇ ਹੋਏ ਕਿਹਾ,''ਨੇਤਾ ਜੀ ਕਹਿੰਦੇ ਹਨ ਕਿ ਬਿਹਾਰ 'ਚ ਉਹ ਇੰਨਾ ਕੰਮ ਕਰ ਦਿੰਦੇ ਹਨ ਕਿ ਹੁਣ ਕੁਝ ਕਰਨ ਲਈ ਬਾਕੀ ਹੀ ਨਹੀਂ ਹੈ। ਇਹ ਵਿਵਸਥਾ ਬਦਲਣੀ ਚਾਹੀਦੀ ਹੈ, ਇਸ ਲਈ ਅਸੀਂ ਸੰਕਲਪ ਲਿਆ ਹੈ ਕਿ ਮੌਕਾ ਮਿਲਿਆ ਤਾਂ ਉਹ 6 ਮਹੀਨੇ ਤੋਂ ਇਕ ਸਾਲ ਅੰਦਰ ਜਿੰਨੇ ਮੁੰਡੇ ਬਿਹਾਰ ਤੋਂ ਬਾਹਰ ਕੰਮ ਕਰ ਰਹੇ ਹਨ, ਉਨ੍ਹਾਂ ਦੇ ਰੁਜ਼ਗਾਰ ਦੀ ਵਿਵਸਥਾ ਇੱਥੇ ਕੀਤੀ ਜਾਵੇਗੀ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਵਿਜੇਪੁਰ (ਜੇ. ਐਂਡ ਕੇ.) ਦੇ ਬਾਰਡਰ ’ਤੇ ਵੰਡੀ ਗਈ 681ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY