ਨਵੀਂ ਦਿੱਲੀ-ਅੱਜ ਭਾਰਤ ਦੇ ਸੁਰੱਖਿਆ ਬਲਾਂ ਨੇ ਪਾਕਿਸਤਾਨ ਦੇ ਸਰਹੱਦੀ ਖੇਤਰ ਦੇ ਨੇੜੇ ਸਥਿਤ ਗੁਜਰਾਤ ਦੇ ਕੱਛ ਇਲਾਕੇ 'ਚ ਇਕ ਹੋਰ ਕਾਮਯਾਬੀ ਹਾਸਲ ਕੀਤੀ ਹੈ। ਭਾਰਤੀ ਸੁਰੱਖਿਆ ਬਲਾਂ ਨੇ ਸਵੇਰੇ 6.30 ਵਜੇ ਪਾਕਿਸਤਾਨੀ ਡ੍ਰੋਨ ਨੂੰ ਨਸ਼ਟ ਕਰ ਦਿੱਤਾ। ਰਿਪੋਰਟ ਮੁਤਾਬਕ ਭਾਰਤੀ ਹਵਾਈ ਫੌਜ ਦੁਆਰਾ ਸਰਹੱਦ ਪਾਰ ਅੱਤਵਾਦੀ ਠਿਕਾਣਿਆਂ 'ਤੇ ਬੰਬਾਰੀ ਕਰਨ ਤੋਂ ਬਾਅਦ ਗੁਜਰਾਤ ਦੇ ਕੱਛ ,ਪਾਕਿਸਤਾਨੀ ਸਰਹੱਦ ਦੇ ਨੇੜਲੇ ਇਲਾਕਿਆਂ 'ਚ ਇਕ ਡ੍ਰੋਨ ਨਜ਼ਰ ਆਇਆ। ਸੁਰੱਖਿਆ ਬਲਾਂ ਨੇ ਡ੍ਰੋਨ ਨਸ਼ਟ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਫੌਜ ਦੇ ਵੱਖ-ਵੱਖ ਲੜਾਕੂ ਜਹਾਜ਼ਾਂ ਨੇ ਅੱਜ ਭਾਵ ਮੰਗਲਵਾਰ ਨੂੰ ਤੜਕਸਾਰ ਖੈਬਰ ਪਖਤੂਨਖਵਾਹ ਦੇ ਬਾਲਾਕੋਟ 'ਚ ਪਾਕਿਸਤਾਨ ਸਥਿਤ ਅੱਤਵਾਦੀ ਸਮੂਹਾਂ ਦੇ ਕਈ ਟਿਕਾਣਿਆਂ ਨੂੰ ਸਫਲਤਾਪੂਰਵਕ ਤਬਾਹ ਕਰ ਦਿੱਤਾ। ਸੂਤਰਾਂ ਤੋਂ ਮਿਲ ਜਾਣਕਾਰੀ ਮੁਤਾਬਕ ਹਵਾਈ ਫੌਜ ਨੇ 10 ਤੋਂ 12 ਮਿਰਾਜ਼ ਲੜਾਕੂ ਜਹਾਜ਼ਾਂ ਰਾਹੀਂ ਤੜਕਸਾਰ ਸਾਢੇ ਤਿੰਨ ਵਜੇ ਮੁਜ਼ੱਫਰਾਬਾਦ, ਬਾਲਾਕੋਟ ਅਤੇ ਚਕੋਟੀ ਵਰਗੇ ਇਲਾਕਿਆਂ 'ਚ ਬਾਰੀ ਬੰਬ ਸੁੱਟੇ। ਇਸ ਨਾਲ ਪੁਲਵਾਮਾ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲ ਜੈਸ਼-ਏ-ਮੁਹੰਮਦ ਦੇ ਕਈ ਕੈਂਪ ਪੂਰੀ ਤਰ੍ਹਾ ਤਬਾਹ ਕਰ ਦਿੱਤੇ। ਇਸ ਕਾਰਵਾਈ ਵੱਡੀ ਗਿਣਤੀ 'ਚ ਅੱਤਵਾਦੀ ਮਾਰੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਪਾਕਿਸਤਾਨ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਕਿਹਾ ਹੈ ਕਿ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤੀ ਜਹਾਜ਼ ਜਲਦਬਾਜ਼ੀ 'ਚ ਖੁੱਲੇ ਖੇਤਰਾਂ 'ਚ ਬੰਬ ਸੁੱਟ ਕੇ ਚਲਾ ਗਿਆ ਹੈ।
ਪਾਕਿ ਦੇ ਬਾਲਾਕੋਟ 'ਚ ਦਾਖਲ ਹੋ ਕੇ ਜੈਸ਼ ਦੇ ਅੱਤਵਾਦੀ ਟਿਕਾਣੇ ਕੀਤੇ ਤਬਾਹ : ਗੋਖਲੇ
NEXT STORY