ਗੁਰੂਗ੍ਰਾਮ— ਹਰਿਆਣਾ ਦੇ ਗੁਰੂਗ੍ਰਾਮ 'ਚ ਵੀਰਵਾਰ ਨੂੰ ਇਕ ਚਾਰ ਮੰਜ਼ਲਾਂ ਨਿਰਮਾਣ ਅਧੀਨ ਇਮਾਰਤ ਦੇ ਢਹਿਣ ਕਾਰਨ 6 ਮਜ਼ਦੂਰਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਬਿਲਡਿੰਗ ਢਹੀ, ਉਦੋਂ ਉੱਥੇ 7 ਮਜ਼ਦੂਰ ਮੌਜੂਦ ਸਨ, ਜੋ ਉਸ 'ਚ ਦਬ ਗਏ। ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਰਾਹਤ ਕੰਮ ਜਾਰੀ ਹੈ। ਗੁਰੂਗ੍ਰਾਮ ਫਾਇਰ ਬ੍ਰਿਗੇਡ ਵਿਭਾਗ ਨੂੰ ਉਲਾਹਾਸ ਪਿੰਡ 'ਚ ਸਵੇਰੇ 5.15 ਵਜੇ ਬਿਲਡਿੰਗ ਢਹਿਣ ਦੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ, ਸਥਾਨਕ ਪੁਲਸ, ਫਾਇਰ ਬ੍ਰਿਗੇਡ ਵਿਭਾਗ ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਟੀਮ ਰਾਹਤ ਕੰਮ ਲਈ ਹਾਦਸੇ ਵਾਲੀ ਜਗ੍ਹਾ ਪੁੱਜੀ।
ਗੁਰੂਗ੍ਰਾਮ ਪੁਲਸ ਪੀ.ਆਰ.ਓ. ਸੁਭਾਸ਼ ਬੋਕਾਨ ਨੇ ਕਿਹਾ,''ਰਾਹਤ ਟੀਮ 'ਚ ਫਸੇ ਹੋਏ ਮਜ਼ਦੂਰਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਲਈ ਕੰਕ੍ਰੀਟ ਮਟੀਰੀਅਲ ਅਤੇ ਲੋਹੇ ਦੀ ਗਰਿੱਲ ਨੂੰ ਹਟਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਚੱਲ ਰਹੀ ਹੈ।'' ਦੂਜੇ ਪਾਸੇ ਫਾਇਰ ਬ੍ਰਿਗੇਡ ਅਧਿਕਾਰੀ ਇਸ਼ਾਮ ਸਿੰਘ ਨੇ ਕਿਹਾ,''ਰਾਹਤ ਕਰਮਚਾਰੀਆਂ ਨੂੰ ਕਠਿਨਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਕੰਕ੍ਰੀਟ, ਲੋਹੇ ਦੀ ਗਰਿੱਲ, ਮਲਬਾ ਹਟਾਉਣਾ ਪੈ ਰਿਹਾ ਹੈ।'' ਪੁਲਸ ਬਿਲਡਿੰਗ ਦੇ ਮਾਲਕ ਦੀ ਤਲਾਸ਼ ਕਰ ਰਹੀ ਹੈ, ਜੋ ਉਸੇ ਪਿੰਡ ਦਾ ਰਹਿਣ ਵਾਲਾ ਹੈ।
ਨਵਜੰਮੇ ਬੱਚੇ ਦੀ ਲਾਸ਼ ਨੂੰ ਗਲੀਆਂ 'ਚ ਲੈ ਕੇ ਫਿਰਦਾ ਰਿਹਾ ਕੁੱਤਾ
NEXT STORY