ਜਬਲਪੁਰ- ਮੱਧ ਪ੍ਰਦੇਸ਼ ਦੇ ਜਬਲਪੁਰ ਸ਼ਹਿਰ ਤੋਂ ਸਾਹਮਣੇ ਆਇਆ, ਜਿੱਥੇ ਇਕ ਵਿਅਕਤੀ ਦੀ ਜਿਮ 'ਚ ਐਕਸਰਸਾਈਜ਼ ਕਰਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਯਤੀਸ਼ ਸਿੰਘਈ (52) ਵਜੋਂ ਹੋਈ ਹੈ। ਉਹ ਫਿਟਨੈੱਸ ਨੂੰ ਲੈ ਕੇ ਕਾਫ਼ੀ ਜਾਗਰੂਕ ਸਨ ਅਤੇ ਰੋਜ਼ਾਨਾ ਜਿਮ 'ਚ ਵਰਕਆਊਟ ਕਰਦੇ ਸਨ। ਉਨ੍ਹਾਂ ਦੇ ਪਰਿਵਾਰ ਦਾ ਸ਼ਹਿਰ 'ਚ ਕਾਰੋਬਾਰ ਹੈ। ਜਿਮ ਸਟਾਫ ਨੇ ਦੱਸਿਆ ਕਿ ਯਤੀਸ਼ ਸਿੰਘਈ ਸ਼ੁੱਕਰਵਾਰ ਸਵੇਰੇ ਰੋਜ਼ ਦੀ ਤਰ੍ਹਾਂ ਕਰੀਬ 6 ਵਜੇ ਜਿਮ ਪਹੁੰਚੇ ਸਨ। ਉਹ ਆਮ ਦੀ ਤਰ੍ਹਾਂ ਆਪਣੀ ਐਕਸਰਸਾਈਜ਼ ਕਰ ਹੀ ਰਹੇ ਸਨ ਕਿ ਲਗਭਗ 6.45 ਵਜੇ ਦੇ ਨੇੜੇ-ਤੇੜੇ ਉਨ੍ਹਾਂ ਦੀ ਸਿਹਤ ਵਿਗੜਣ ਲੱਗੀ ਅਤੇ ਉਹ ਬੇਹੋਸ਼ ਹੋ ਕੇ ਡਿੱਗ ਗਏ। ਜਿਮ 'ਚ ਮੌਜੂਦ ਲੋਕਾਂ ਨੇ ਤੁਰੰਤ ਉਨ੍ਹਾਂ ਨੂੰ ਸੰਭਾਲਿਆ ਅਤੇ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜੀ।
ਇਹ ਪੂਰੀ ਘਟਨਾ ਜਿਮ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਯਤੀਸ਼ ਜਿਮ 'ਚ ਵਰਕਆਊਟ ਕਰ ਰਹੇ ਸਨ, ਇਸ ਵਿਚ ਨਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਨਾਲ ਉਹ ਜ਼ਮੀਨ 'ਤੇ ਡਿੱਗ ਗਏ। ਇਸ ਦੌਰਾਨ ਉੱਥੇ ਮੌਜੂਦ ਜਿਮ ਟਰੇਨਰ ਅਤੇ ਹੋਰ ਲੋਕਾਂ ਨੇ ਉਨ੍ਹਾਂ ਨੂੰ ਸੀਪੀਆਰ ਦਿੱਤਾ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਜਿਮ ਟਰੇਨਰ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਜਿਮ ਆਏ ਸਨ, ਉਸ ਦੌਰਾਨ ਉਨ੍ਹਾਂ ਨੂੰ ਛਾਤੀ 'ਚ ਹਲਕਾ ਜਿਹਾ ਦਰਦ ਹੋ ਰਿਹਾ ਸੀ, ਉਦੋਂ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਸੀ। ਇਹ ਵੀ ਕਿਹਾ ਗਿਆ ਸੀ ਕਿ ਅੱਜ ਐਕਸਰਸਾਈਜ਼ ਨਾ ਕਰਨ ਅਤੇ ਜ਼ਿਆਦਾ ਭਾਰ ਵੀ ਨਾ ਚੁੱਕਣ। ਇਸ ਤੋਂ ਬਾਅਦ ਵੀ ਉਹ ਹੈਵੀ ਵੇਟ ਨਾਲ ਪ੍ਰੈਕਟਿਸ ਕਰ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Likes ਦੇ ਚੱਕਰ 'ਚ ਭੱਠੇ ਤੋਂ ਰੇਲਵੇ ਟ੍ਰੈਕ ਤੱਕ..! 2 ਨੌਜਵਾਨਾਂ ਨੂੰ ਇੰਝ ਖਿੱਚ ਲਿਆਈ 'ਮੌਤ ਦੀ ਰੀਲ'
NEXT STORY