ਰਾਂਚੀ, (ਭਾਸ਼ਾ)- ਰਾਂਚੀ ਵਿਚ 2 ਵਪਾਰੀਆਂ ਨੂੰ ਬੈਂਕਾਂ ਦੇ ਮੁਕਾਬਲੇ ਛੋਟ ਵਾਲੀਆਂ ਦਰਾਂ ’ਤੇ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ 1.12 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਇਕ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁਲਜ਼ਮ ਜੋੜੇ ਦੀ ਪਛਾਣ ਕਾਂਕੇ ਥਾਣਾ ਦੇ ਅਧੀਨ ਪੈਂਦੇ ਸੁਕੁਰਹੁਟੂ ਨਿਵਾਸੀ ਸ਼ਿਵਾਜੀ ਪਾਟਿਲ ਉਰਫ਼ ਅਮਿਤ ਮਹਾਤੋ (42) ਅਤੇ ਉਸਦੀ ਪਤਨੀ ਐਂਜੇਲਾ ਕੁਜੂਰ (42) ਵਜੋਂ ਹੋਈ ਹੈ।
ਪੁਲਸ ਸੁਪਰਡੈਂਟ (ਦਿਹਾਤੀ) ਪ੍ਰਵੀਨ ਪੁਸ਼ਕਰ ਨੇ ਦੱਸਿਆ ਕਿ ਗ੍ਰਿਫ਼ਤਾਰ ਜੋੜਾ ਰਿਆਇਤੀ ਦਰਾਂ ’ਤੇ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਵਪਾਰੀਆਂ ਅਤੇ ਹੋਰਨਾਂ ਨਾਲ ਠੱਗੀ ਮਾਰਦਾ ਸੀ। ਅਜਿਹੇ ਹੀ ਇਕ ਮਾਮਲੇ ਵਿਚ ਉਸ ਨੇ ਝਾਰਖੰਡ ਦੇ ਰਾਮਗੜ੍ਹ ਜ਼ਿਲੇ ਦੇ ਵਪਾਰੀ ਸਰੋਜਕਾਂਤ ਝਾਅ ਨਾਲ 70 ਲੱਖ ਰੁਪਏ ਦੀ ਧੋਖਾਦੇਹੀ ਕੀਤੀ। ਉਨ੍ਹਾਂ ਦੱੱਸਿਆ ਕਿ ਜੋੜੇ ਨੇ ਓਡਿਸ਼ਾ ਦੇ ਇਕ ਹੋਰ ਕਾਰੋਬਾਰੀ ਨਾਲ ਵੀ 42 ਲੱਖ ਰੁਪਏ ਦੀ ਠੱਗੀ ਮਾਰੀ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ ਅਤੇ ਦੋਵਾਂ ਮੁਲਜ਼ਮਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ।
ਆਸਟ੍ਰੇਲੀਆ 'ਚ ਹਮਲੇ ਦੀ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਨਿੰਦਾ, ਕਿਹਾ-ਭਾਰਤ ਦੁੱਖ ਦੀ ਘੜੀ 'ਚ ਨਾਲ ਖੜ੍ਹਾ
NEXT STORY