ਨੈਸ਼ਨਲ ਡੈਸਕ- ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਹਰ ਕੋਈ ਮਸ਼ਹੂਰ ਹੋਣਾ ਚਾਹੁੰਦਾ ਹੈ। ਇਸ ਦੌਰਾਨ ਤਸਵੀਰਾਂ ਖਿਚਵਾਉਂਦੇ ਤੇ ਰੀਲਜ਼ ਬਣਾਉਂਦੇ ਹੋਏ ਅਕਸਰ ਹੀ ਕਈ ਲੋਕ ਆਪਣੀ ਜਾਨ ਖ਼ਤਰੇ 'ਚ ਪਾਉਣ ਤੋਂ ਵੀ ਨਹੀਂ ਝਿਜਕਦੇ।
ਅਜਿਹਾ ਹੀ ਇਕ ਮਾਮਲਾ ਬਿਹਾਰ ਦੇ ਸਾਰਣ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਪੂਰਬ-ਮੱਧ ਰੇਲਵੇ ਦੇ ਛਪਰਾ ਪੇਂਡੂ ਤੇ ਗੋਲਡਨਗੰਜ ਸਟੇਸ਼ਨ ਦੇ ਵਿਚਾਲੇ ਰੇਲਵੇ ਟ੍ਰੈਕ 'ਤੇ ਰੀਲਜ਼ ਬਣਾ ਰਹੇ 2 ਨੌਜਵਾਨ ਟ੍ਰੇਨ ਦੀ ਚਪੇਟ 'ਚ ਆ ਗਏ, ਜਿਸ ਕਾਰਨ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ।
ਇਹ ਵੀ ਪੜ੍ਹੋ- ਸਰਕਾਰੀ ਟੀਚਰ ਨੇ ਸਕੂਲ 'ਚ ਹੀ ਕੀਤੀ ਅਜਿਹੀ ਕਰਤੂਤ ਕਿ..., ਵੀਡੀਓ ਵਾਇਰਲ ਹੋਣ ਮਗਰੋਂ ਪੈ ਗਈ ਕਾਰਵਾਈ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਭੇਲਦੀ ਥਾਣਾ ਇਲਾਕੇ 'ਚ ਪੈਂਦੇ ਕੋਰੇਆ ਪਿੰਡ ਦੇ ਰਹਿਣ ਵਾਲੇ ਕਾਲੂ (12) ਪੁੱਤਰ ਦੂਧਨਾਥ ਭਗਤ ਤੇ ਦੀਪਕ ਕੁਮਾਰ (13) ਪੁੱਤਰ ਮੁਕਰ ਭਗਤ ਵਜੋਂ ਹੋਈ ਹੈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਦੋਵੇਂ ਨੌਜਵਾਨ ਇੱਟਾਂ ਦੇ ਭੱਠੇ 'ਤੇ ਮਜ਼ਦੂਰੀ ਕਰਦੇ ਸਨ। ਇਸੇ ਦੌਰਾਨ ਇਹ ਟ੍ਰੈਕ 'ਤੇ ਜਾ ਕੇ ਰੀਲਜ਼ ਬਣਾਉਣ ਚਲੇ ਗਏ ਤੇ ਟ੍ਰੇਨ ਦੀ ਚਪੇਟ 'ਚ ਆ ਗਏ, ਜਿਸ ਕਾਰਨ ਉਨ੍ਹਾਂ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ- ਪੱਬ 'ਚ ਪਾਰਟੀ ਕਰਨ ਮਗਰੋਂ ਘਰ ਪਰਤੀਆਂ ਸਹੇਲੀਆਂ, ਰਾਤੀਂ 3 ਵਜੇ ਇਕ ਨੇ ਕਰ'ਤਾ ਕੁਝ ਅਜਿਹਾ ਕਿ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਹਿਲਾਂ ਗ਼ਲਾ ਘੁੱਟ ਕੇ ਕੀਤਾ ਕਤਲ, ਫ਼ਿਰ ਸੜਕ ਕਿਨਾਰੇ ਸੁੱਟ'ਤੀ ਔਰਤ ਦੀ ਲਾਸ਼
NEXT STORY