ਨੈਨੀਤਾਲ — ਉੱਤਰਾਖੰਡ ਹਾਈ ਕੋਰਟ ਨੇ ਬੁੱਧਵਾਰ ਨੂੰ ਹਲਦਵਾਨੀ ਦੇ ਬਨਭੁਲਪੁਰਾ ਇਲਾਕੇ 'ਚ ਇਸ ਸਾਲ ਫਰਵਰੀ 'ਚ ਹੋਈ ਹਿੰਸਾ ਦੇ 50 ਦੋਸ਼ੀਆਂ ਨੂੰ ਇਸ ਆਧਾਰ 'ਤੇ 'ਡਿਫਾਲਟ' ਜ਼ਮਾਨਤ ਦੇ ਦਿੱਤੀ ਕਿ ਘਟਨਾ ਦੇ 90 ਦਿਨ ਬਾਅਦ ਵੀ ਕੋਈ ਚਾਰਜਸ਼ੀਟ ਦਾਇਰ ਨਹੀਂ ਕੀਤੀ ਗਈ। 8 ਫਰਵਰੀ ਨੂੰ ਬਨਭੁਲਪੁਰਾ ਦੇ ਮਲਿਕ ਕਾ ਬਗੀਚਾ ਖੇਤਰ ਵਿੱਚ ਕਥਿਤ ਤੌਰ 'ਤੇ ਗੈਰ-ਕਾਨੂੰਨੀ ਤੌਰ 'ਤੇ ਬਣਾਏ ਗਏ ਮਦਰੱਸੇ ਅਤੇ ਨਮਾਜ਼ ਸਥਾਨ ਦੇ ਕਬਜ਼ੇ ਨੂੰ ਢਾਹੁਣ ਵੇਲੇ ਹਿੰਸਾ ਭੜਕ ਗਈ ਸੀ, ਜਿਸ ਵਿੱਚ 6 ਲੋਕ ਮਾਰੇ ਗਏ ਸਨ ਅਤੇ ਲਗਭਗ 100 ਪੁਲਸ ਕਰਮਚਾਰੀ ਜ਼ਖਮੀ ਹੋ ਗਏ ਸਨ।
ਜਸਟਿਸ ਮਨੋਜ ਕੁਮਾਰ ਤਿਵਾੜੀ ਅਤੇ ਜਸਟਿਸ ਪੰਕਜ ਪੁਰੋਹਿਤ ਦੀ ਡਿਵੀਜ਼ਨ ਬੈਂਚ ਨੇ ਅਧੀਨ ਅਦਾਲਤ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਇਸ ਨੇ ਕੇਸ ਵਿੱਚ ਚਾਰਜਸ਼ੀਟ ਦਾਖ਼ਲ ਕਰਨ ਲਈ ਪੁਲਸ ਨੂੰ ਹੋਰ ਸਮਾਂ ਦਿੱਤਾ ਸੀ। ਹਾਈ ਕੋਰਟ ਨੇ 24 ਅਗਸਤ ਨੂੰ ਇਸ ਮਾਮਲੇ 'ਚ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਮੁਲਜ਼ਮਾਂ ਦੀ ਤਰਫੋਂ ਸੀਨੀਅਰ ਵਕੀਲ ਨਿਤਿਆ ਰਾਮ ਕ੍ਰਿਸ਼ਨਨ ਪੇਸ਼ ਹੋਏ। 8 ਫਰਵਰੀ ਨੂੰ ਮਦਰੱਸੇ ਨੂੰ ਢਾਹੁਣ ਦਾ ਵਿਰੋਧ ਕਰ ਰਹੇ ਕੁਝ ਲੋਕਾਂ ਨੇ ਬਨਭੁਲਪੁਰਾ ਥਾਣੇ ਅਤੇ ਬਾਹਰ ਖੜ੍ਹੀਆਂ ਪੁਲਸ ਅਤੇ ਮੀਡੀਆ ਕਰਮੀਆਂ ਦੀਆਂ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ ਸੀ। ਘਟਨਾ ਤੋਂ ਬਾਅਦ ਇਲਾਕੇ 'ਚ ਕਰਫਿਊ ਲਗਾ ਦਿੱਤਾ ਗਿਆ ਜੋ ਕਈ ਦਿਨਾਂ ਤੱਕ ਲਾਗੂ ਰਿਹਾ।
SSB ਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
NEXT STORY