ਇੰਟਰਨੈਸ਼ਨਲ ਡੈਸਕ- ਹੰਤਾ ਵਾਇਰਸ ਦੇ ਕਹਿਰ ਤੋਂ ਪ੍ਰਭਾਵਿਤ ਜਹਾਜ਼ ‘ਐੱਮ. ਵੀ. ਹੋਂਡੀਅਸ’ ਵਿਚ ਸਵਾਰ ਕਰੂ ਮੈਂਬਰਾਂ 'ਚ 2 ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਜਹਾਜ਼ ਵਿਚ ਹੁਣ ਤੱਕ ਹੰਤਾ ਵਾਇਰਸ ਦੇ 5 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦਕਿ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ‘ਓਸ਼ਨਵਾਈਡ ਐਕਸਪੀਡੀਸ਼ਨ’ ਵੱਲੋਂ ਸੰਚਾਲਿਤ ਇਸ ਜਹਾਜ਼ ਨੇ 1 ਅਪ੍ਰੈਲ ਨੂੰ ਅਰਜਨਟੀਨਾ ਦੇ ਉਸ਼ੂਆਈਆ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਅਤੇ ਇਸ ਦੇ 10 ਮਈ ਨੂੰ ਸਪੇਨ ਦੇ ਕੈਨਰੀ ਟਾਪੂਆਂ ’ਤੇ ਪਹੁੰਚਣ ਦੀ ਉਮੀਦ ਹੈ।
ਰਿਪੋਰਟ ਅਨੁਸਾਰ ਲਗਭਗ 28 ਦੇਸ਼ਾਂ ਦੇ ਕਰੀਬ 150 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸ਼ੁਰੂ ਵਿਚ ਇਸ ਲਗਜ਼ਰੀ ਕਰੂਜ਼ ’ਤੇ ਸਵਾਰ ਸਨ ਪਰ 24 ਅਪ੍ਰੈਲ ਨੂੰ ਸੇਂਟ ਹੇਲੇਨਾ ਟਾਪੂ ’ਤੇ ਇਨ੍ਹਾਂ ’ਚੋਂ ਦਰਜਨਾਂ ਲੋਕ ਜਹਾਜ਼ ਤੋਂ ਉਤਰ ਗਏ। ਜਹਾਜ਼ ’ਤੇ 28 ਦੇਸ਼ਾਂ ਦੇ ਨਾਗਰਿਕ ਸਵਾਰ ਹਨ, ਜਿਨ੍ਹਾਂ ਵਿਚੋਂ 38 ਵਿਅਕਤੀ ਫਿਲਪੀਨਜ਼ ਤੋਂ, 31 ਬਰਤਾਨੀਆ ਤੋਂ, 23 ਅਮਰੀਕਾ ਤੋਂ, 16 ਨੀਦਰਲੈਂਡ ਤੋਂ, 14 ਸਪੇਨ ਤੋਂ, 9 ਜਰਮਨੀ ਤੋਂ, 6 ਕੈਨੇਡਾ ਤੋਂ ਅਤੇ ਚਾਲਕ ਦਲ ਦੇ 2 ਮੈਂਬਰ ਭਾਰਤ ਤੋਂ ਹਨ।
ਇਹ ਵੀ ਪੜ੍ਹੋ- ਕੈਨੇਡਾ 'ਚ ਪੰਜਾਬੀ ਨੌਜਵਾਨਾਂ ਦੇ ਸਿਰ 1,50,00,000 ਦਾ ਇਨਾਮ ! ਕਾਰਾ ਜਾਣ ਰਹਿ ਜਾਓਗੇ ਦੰਗ
ਭਾਰਤ ਨੂੰ ਹੰਤਾ ਵਾਇਰਸ ਤੋਂ ਤੁਰੰਤ ਕੋਈ ਜਨਤਕ ਸਿਹਤ ਖਤਰਾ ਨਹੀਂ
ਰਾਸ਼ਟਰੀ ਵਿਸ਼ਾਣੂ ਵਿਗਿਆਨ ਸੰਸਥਾ (ਐੱਨ.ਆਈ.ਵੀ.) ਦੇ ਡਾਇਰੈਕਟਰ ਡਾ. ਨਵੀਨ ਕੁਮਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਮਾਮਲੇ ਵੱਖਰੇ ਪ੍ਰਤੀਤ ਹੁੰਦੇ ਹਨ ਅਤੇ ਭਾਰਤ ਲਈ ਤੁਰੰਤ ਕੋਈ ਜਨਤਕ ਸਿਹਤ ਖਤਰਾ ਨਹੀਂ ਹੈ।
ਕੁਮਾਰ ਨੇ ਕਿਹਾ ਕਿ ਫਿਲਹਾਲ ਕਮਿਓਨਿਟੀ ਪਹੁੰਚ ਦਾ ਕੋਈ ਸਬੂਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹੰਤਾ ਵਾਇਰਸ ਮੁੱਖ ਤੌਰ ’ਤੇ ਇਨਫੈਕਟਿਡ ਜੀਵਾਂ (ਚੂਹੇ, ਗਿਲਹਰੀ ਆਦਿ) ਜਾਂ ਉਨ੍ਹਾਂ ਦੀ ਲਾਰ, ਪਿਸ਼ਾਬ ਅਤੇ ਮਲ ਦੇ ਸੰਪਰਕ ਰਾਹੀਂ ਮਨੁੱਖਾਂ ’ਚ ਫੈਲਦਾ ਹੈ।
ਉਨ੍ਹਾਂ ਕਿਹਾ ਕਿ ਲੋਕ ਆਮ ਤੌਰ ’ਤੇ ਗੋਦਾਮਾਂ, ਜਹਾਜ਼ਾਂ, ਖਲਵਾੜਿਆਂ ਅਤੇ ਭੰਡਾਰਨ ਖੇਤਰਾਂ ਵਰਗੀਆਂ ਬੰਦ ਜਾਂ ਖ਼ਰਾਬ ਹਵਾਦਾਰ ਥਾਵਾਂ ’ਤੇ ਇਨ੍ਹਾਂ ਜੀਵਾਂ ਦੇ ਪਿਸ਼ਾਬ, ਮਲ ਜਾਂ ਲਾਰ ਤੋਂ ਨਿਕਲਣ ਵਾਲੇ ਵਿਸ਼ਾਣੂ ਕਣਾਂ ਨੂੰ ਸਾਹ ਰਾਹੀਂ ਅੰਦਰ ਲੈਣ ਨਾਲ ਇਨਫੈਕਟਿਡ ਹੋ ਜਾਂਦੇ ਹਨ। ਉਨ੍ਹਾਂ ਕਿਹਾ, ‘‘ਹੰਤਾ ਵਾਇਰਸ ਦੇ ਜੋ ਮਾਮਲੇ ਸਾਹਮਣੇ ਆਏ ਹਨ, ਉਹ ਛੋਟੇ ਪੱਧਰ ਦੇ ਪ੍ਰਤੀਤ ਹੁੰਦੇ ਹਨ ਅਤੇ ਭਾਰਤ ਵਿਚ ਤੁਰੰਤ ਜਨਤਕ ਸਿਹਤ ਨੂੰ ਕੋਈ ਖਤਰਾ ਨਹੀਂ ਹੈ।’’
ਇਹ ਵੀ ਪੜ੍ਹੋ- ਅਮਰੀਕਾ ਤੋਂ ਫ਼ਿਰ ਭਰ-ਭਰ ਆਉਣਗੇ ਜਹਾਜ਼ ! ਮੁੜ ਤੇਜ਼ ਹੋਵੇਗੀ ਡਿਪੋਰਟੇਸ਼ਨ, ਟਰੰਪ ਨੇ ਬਦਲ'ਤੀ Game
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਜ ਇਨ੍ਹਾਂ ਰਾਸ਼ੀਆਂ ਦੀ ਬਦਲੇਗੀ ਕਿਸਮਤ! ਮਿਲੇਗਾ ਬੰਪਰ ਲਾਭ ਅਤੇ ਨੋਟਾਂ ਦਾ ਵਰ੍ਹੇਗਾ ਮੀਂਹ
NEXT STORY