ਹਰਿਦੁਆਰ : ਉਤਰਾਖੰਡ ਦੇ ਹਰਿਦੁਆਰ ਵਿੱਚ ਹਰ ਕੀ ਪੌੜੀ ਨੇੜੇ ਸੋਮਵਾਰ ਸਵੇਰੇ ਮਨਸਾ ਦੇਵੀ ਪਹਾੜੀਆਂ ਤੋਂ ਇੱਕ ਵਾਰ ਫਿਰ ਭਾਰੀ ਜ਼ਮੀਨ ਖਿਸਕ ਗਈ, ਜਿਸ ਕਾਰਨ ਹਰਿਦੁਆਰ-ਦੇਹਰਾਦੂਨ-ਰਿਸ਼ੀਕੇਸ਼ ਰੇਲਵੇ ਲਾਈਨ ਠੱਪ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹਰਿਦੁਆਰ ਵਿੱਚ ਹੋ ਰਹੀ ਭਾਰੀ ਬਾਰਸ਼ ਕਾਰਨ ਮਨਸਾ ਦੇਵੀ ਪਹਾੜੀਆਂ ਤੋਂ ਤੇਜ਼ ਰਫ਼ਤਾਰ ਨਾਲ ਮਿੱਟੀ ਅਤੇ ਚੱਟਾਨਾਂ ਦਾ ਮਲਵਾ ਭੀਮਗੋਡਾ ਰੇਲਵੇ ਸੁਰੰਗ ਦੇ ਨੇੜੇ ਪਟੜੀਆਂ 'ਤੇ ਡਿੱਗ ਪਿਆ, ਜਿਸ ਕਾਰਨ ਵੰਦੇ ਭਾਰਤ ਸਮੇਤ ਇੱਕ ਦਰਜਨ ਤੋਂ ਵੱਧ ਰੇਲਗੱਡੀਆਂ ਦਾ ਸੰਚਾਲਨ ਰੁਕ ਗਿਆ।
ਇਹ ਵੀ ਪੜ੍ਹੋ : CM ਦਾ ਕੱਟ 'ਤਾ ਚਾਲਾਨ! ਸਫ਼ਰ ਕਰਦੇ ਸਮੇਂ ਨਹੀਂ ਕਰਦੇ ਸੀ ਆਹ ਕੰਮ
ਰੇਲਵੇ ਟਰੈਕ ਦੇ ਨੇੜੇ ਬਣਿਆ ਇੱਕ ਸ਼ਿਵ ਮੰਦਰ ਵੀ ਜ਼ਮੀਨ ਖਿਸਕਣ ਕਾਰਨ ਢਹਿ ਗਿਆ। ਕੁਝ ਦਿਨ ਪਹਿਲਾਂ ਇਸੇ ਥਾਂ 'ਤੇ ਪਹਾੜੀ ਤੋਂ ਜ਼ਮੀਨ ਖਿਸਕਣ ਕਾਰਨ ਰੇਲਵੇ ਟਰੈਕ ਬੰਦ ਹੋ ਗਿਆ ਸੀ। ਰੇਲਵੇ ਨੇ ਪਹਾੜੀ ਅਤੇ ਰੇਲਵੇ ਟਰੈਕ ਦੇ ਵਿਚਕਾਰ ਲੋਹੇ ਦਾ ਇੱਕ ਵੱਡਾ ਜਾਲ ਲਗਾਇਆ ਹੈ ਪਰ ਇਸ ਦੇ ਬਾਵਜੂਦ ਪੱਥਰਾਂ ਦੇ ਵੱਡੇ ਟੁਕੜੇ ਜਾਲ ਨੂੰ ਤੋੜ ਕੇ ਟਰੈਕ 'ਤੇ ਡਿੱਗ ਗਏ। ਭਾਰੀ ਜ਼ਮੀਨ ਖਿਸਕਣ ਕਾਰਨ ਹਰਿਦੁਆਰ-ਦੇਹਰਾਦੂਨ-ਰਿਸ਼ੀਕੇਸ਼ ਰੇਲਵੇ ਰੂਟ 'ਤੇ ਇੱਕ ਦਰਜਨ ਤੋਂ ਵੱਧ ਰੇਲਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।
ਇਹ ਵੀ ਪੜ੍ਹੋ : 10 ਦਿਨ ਸਕੂਲ-ਕਾਲਜ ਬੰਦ! ਆਨਲਾਈਨ ਹੋਵੇਗੀ ਪੜ੍ਹਾਈ, ਜਾਣੋ ਹੈਰਾਨੀਜਨਕ ਵਜ੍ਹਾ
ਦੂਜੇ ਪਾਸੇ ਰੇਲਵੇ ਟਰੈਕ 'ਤੇ ਜ਼ਮੀਨ ਖਿਸਕਣ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਰੇਲਵੇ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ, ਜਿਹਨਾਂ ਨੇ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਗੈਸ ਕਟਰ ਦੀ ਮਦਦ ਨਾਲ ਖ਼ਰਾਬ ਹੋਏ ਜਾਲ ਨੂੰ ਕੱਟਿਆ ਜਾ ਰਿਹਾ ਹੈ ਅਤੇ ਜੇਸੀਬੀ ਮਸ਼ੀਨ ਦੀ ਮਦਦ ਨਾਲ ਟਰੈਕ ਤੋਂ ਪੱਥਰ ਹਟਾਏ ਜਾ ਰਹੇ ਹਨ। ਜੀਆਰਪੀ ਦੀ ਪੁਲਸ ਸੁਪਰਡੈਂਟ ਅਰੁਣਾ ਭਾਰਤੀ ਨੇ ਕਿਹਾ ਕਿ ਜ਼ਮੀਨ ਖਿਸਕਣ ਕਾਰਨ ਰੇਲਵੇ ਟਰੈਕ 'ਤੇ ਰੇਲ ਗੱਡੀਆਂ ਦੀ ਆਵਾਜਾਈ ਇਸ ਸਮੇਂ ਵਿਘਨ ਪਈ ਹੈ।
ਇਹ ਵੀ ਪੜ੍ਹੋ : 8, 9, 10, 11, 12, 13 ਨੂੰ ਪਵੇਗਾ ਭਾਰੀ ਮੀਂਹ! ਰੈੱਡ ਅਲਰਟ ਜਾਰੀ
ਉਨ੍ਹਾਂ ਕਿਹਾ ਕਿ ਵੰਦੇ ਭਾਰਤ ਸਮੇਤ ਇੱਕ ਦਰਜਨ ਤੋਂ ਵੱਧ ਰੇਲਗੱਡੀਆਂ ਨੂੰ ਰੋਕ ਦਿੱਤਾ ਗਿਆ ਹੈ ਅਤੇ ਰੇਲਵੇ ਟਰੈਕ ਨੂੰ ਸਾਫ਼ ਕਰਨ ਅਤੇ ਇਸਨੂੰ ਜਲਦੀ ਸ਼ੁਰੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵੱਡੀ ਮਾਤਰਾ ਵਿੱਚ ਮਲਬਾ ਅਤੇ ਬਹੁਤ ਵੱਡੇ ਪੱਥਰ ਹੋਣ ਕਾਰਨ ਟਰੈਕ 'ਤੇ ਆਵਾਜਾਈ ਨੂੰ ਬਹਾਲ ਕਰਨ ਵਿੱਚ ਸਮਾਂ ਲੱਗ ਸਕਦਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸ਼ਾਮ ਤੱਕ ਰੇਲ ਆਵਾਜਾਈ ਮੁੜ ਸ਼ੁਰੂ ਹੋ ਜਾਵੇਗੀ। ਪੁਲਸ ਸਰਕਲ ਅਫਸਰ ਸਵਪਨਿਲ ਸੁਆਲ ਦੇ ਅਨੁਸਾਰ ਰੇਲਵੇ ਟਰੈਕ ਦੇ ਨੇੜੇ ਬਣੇ ਦੋ ਪ੍ਰਾਚੀਨ ਮੰਦਰਾਂ ਵਿੱਚੋਂ ਇੱਕ ਮਨਸਾ ਦੇਵੀ ਪਹਾੜੀਆਂ ਤੋਂ ਜ਼ਮੀਨ ਖਿਸਕਣ ਕਾਰਨ ਢਹਿ ਗਿਆ ਹੈ।
ਇਹ ਵੀ ਪੜ੍ਹੋ : ਇਸ ਦਿਨ ਤੋਂ ਸਸਤਾ ਹੋਵੇਗਾ Amul ਅਤੇ Mother Dairy ਦੁੱਧ, ਕੀਮਤਾਂ 'ਚ ਆਵੇਗੀ ਵੱਡੀ ਗਿਰਾਵਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਫੜਿਆ ਗਿਆ ਕਲਸ਼ ਚੋਰ ! ਲਾਲ ਕਿਲੇ 'ਚ ਕੀਤਾ ਸੀ ਹੱਥ ਸਾਫ਼
NEXT STORY