ਨੈਸ਼ਨਲ ਡੈਸਕ- ਉੱਤਰਾਖੰਡ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਸੁਰਖੀਆਂ ’ਚ ਹਨ। ਉਨ੍ਹਾਂ ਨੇ ਹਾਲ ਹੀ ’ਚ ਪਾਰਟੀ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਸੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਖ਼ੁਦ ਨੂੰ ਕਾਂਗਰਸ ਦੀ ਬਾਲਿਕਾ ਵਧੂ ਦੱਸਿਆ ਹੈ। ਰਾਵਤ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਲਈ ਬਾਲਿਕਾ ਵਧੂ ਦੇ ਰੂਪ ’ਚ ਸ਼ਮਸ਼ਾਨ ਜਾਣਾ ਮਨਜ਼ੂਰ ਹੈ ਪਰ ਕਾਂਗਰਸ ਤੋਂ ਵੱਖ ਹੋਣਾ ਮਨਜ਼ੂਰ ਨਹੀਂ ਹੈ। ਦਰਅਸਲ ਹਰੀਸ਼ ਨੇ ਇਹ ਬਿਆਨ ਇਕ ਪ੍ਰੋਗਰਾਮ ਦੌਰਾਨ ਦਿੱਤਾ। ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਤੁਹਾਨੂੰ ਆਮ ਆਦਮੀ ਪਾਰਟੀ ਵਲੋਂ ਉਤਰਾਖੰਡ ਦੇ ਮੁੱਖ ਮੰਤਰੀ ਦੇ ਉਮੀਦਵਾਰ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ ਤਾਂ ਉਨ੍ਹਾਂ ਨੇ ਇਸ ’ਤੇ ਕਿਹਾ ਕਿ ਉਹ ਕਾਂਗਰਸ ਦੀ ਬਾਲਿਕਾ ਵਧੂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਕੁਝ ਦੇਣ ਜਾਂ ਨਾ ਦੇਣ ਪਰ ਉਹ ਆਪਣੀ ਗੱਲ ਹਮੇਸ਼ਾ ਬਿਨਾਂ ਡਰੇ ਕਹਿੰਦੇ ਹਨ।
ਇਹ ਵੀ ਪੜ੍ਹੋ : PM ਮੋਦੀ ਹੁਣ 12 ਕਰੋੜ ਦੀ ਇਸ ਮਰਸੀਡੀਜ਼ 'ਚ ਕਰਨਗੇ ਸਫ਼ਰ, ਜਾਣੋ ਕੀ ਹੈ ਇਸ ਦੀ ਖ਼ਾਸੀਅਤ
ਰਾਵਤ ਨੇ ਇਹ ਵੀ ਕਿਹਾ ਕਿ ਬਾਲਿਕਾ ਵਧੂ ਦੇ ਰੂਪ ’ਚ ਉਨ੍ਹਾਂ ਨੂੰ ਸ਼ਮਸ਼ਾਨ ਜਾਣਾ ਮਨਜ਼ੂਰ ਹੈ ਪਰ ਕਾਂਗਰਸ ਤੋਂ ਵੱਖ ਹੋਣਾ ਮਨਜ਼ੂਰ ਨਹੀਂ ਹੈ। ਰਾਵਤ ਨੇ ਭਾਜਪਾ ’ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜਿਸ ਵੀ ਸੂਬੇ ’ਚ ਚੋਣਾਂ ਹੋਣ ਵਾਲੀਆਂ ਹੁੰਦੀਆਂ ਹਨ, ਉੱਥੇ ਦੇ ਨੇਤਾਵਾਂ ’ਤੇ ਸੀ.ਬੀ.ਆਈ., ਇਨਕਮ ਟੈਕਸ ਅਤੇ ਈ.ਡੀ. ਵਰਗੇ ਮਗਰਮੱਛ ਛੱਡੇ ਜਾਂਦੇ ਹਨ ਪਰ ਉਨ੍ਹਾਂ ਦਾ ਸਾਹਮਣਾ ਸਾਨੂੰ ਤੈਰ ਕੇ ਪਾਰ ਕਰਨਾ ਚਾਹੀਦਾ। ਉੱਥੇ ਹੀ ਇਸ ਦੌਰਾਨ ਰਾਵਤ ਨੇ ਭਾਜਪਾ ’ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜਿੱਥੇ ਚੋਣਾਂ ਹੋਣ ਵਾਲੀਆਂ ਹੁੰਦੀਆਂ ਹਨ, ਉੱਥੇ ਸੀ.ਬੀ.ਆਈ. ਅਤੇ ਈ.ਡੀ. ਦਾ ਡਰ ਦਿਖਾਇਆ ਜਾਂਦਾ ਹੈ। ਪ੍ਰੋਗਰਾਮ ’ਚ ਰਾਵਤ ਨੇ ਇਹ ਵੀ ਕਿਹਾ ਕਿ ਰਾਜ ’ਚ ਚੋਣਾਂ ਨੂੰ ਲੈ ਕੇ ਕਾਂਗਰਸ ਦੀ ਪੂਰੀ ਤਿਆਰ ਹੈ ਅਤੇ ਉਨ੍ਹਾਂ ਦੀ ਪਾਰਟੀ 2022 ’ਚ ਜਿੱਤ ਹਾਸਲ ਕਰੇਗੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਜੰਮੂ-ਕਸ਼ਮੀਰ ਦੇ ਰਾਮਗੜ੍ਹ 'ਚ ਪੀੜਤ ਪਰਿਵਾਰਾਂ ਨੂੰ ਵੰਡੀ ਗਈ 639ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY