ਨਵੀਂ ਦਿੱਲੀ- ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਕੋਰੋਨਾ ਤੋਂ ਬਚਾਅ ਦੇ ਦੋਵੇਂ ਟੀਕੇ ਸੁਰੱਖਿਅਤ ਹਨ ਅਤੇ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਭਰਮ ਨਹੀਂ ਹੋਣਾ ਚਾਹੀਦਾ। ਲੋਕ ਸਭਾ 'ਚ ਸ਼ੁੱਕਰਵਾਰ ਨੂੰ ਪ੍ਰਸ਼ਨਕਾਲ ਦੌਰਾਨ ਇਕ ਪ੍ਰਸ਼ਨ ਦੇ ਜਵਾਬ 'ਚ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ,''ਵੈਕਸੀਨ ਕਿਸੇ ਵੀ ਬੀਮਾਰੀ ਤੋਂ ਬਚਾਅ ਅਤੇ ਇਨ੍ਹਾਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ 'ਚ ਮਦਦ ਕਰਦੇ ਹਨ। ਦੁਨੀਆ ਭਰ 'ਚ ਕਿਸੇ ਵੀ ਵੈਕਸੀਨ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਪਹਿਲਾਂ ਇਨ੍ਹਾਂ ਦਾ ਵਿਗਿਆਨੀ ਪ੍ਰੀਖਣ ਹੁੰਦਾ ਹੈ। ਪ੍ਰੀਖਣ ਦੇ ਨਤੀਜਿਆਂ ਦੇ ਆਧਾਰ 'ਤੇ ਮਾਹਰ ਕਮੇਟੀ ਇਸ ਦਾ ਵਿਸ਼ਲੇਸ਼ਣ ਕਰਦੀ ਹਨ।''
ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਪਿਛਲੇ 24 ਘੰਟਿਆਂ 'ਚ ਕਰੀਬ 40 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ
ਉਨ੍ਹਾਂ ਕਿਹਾ,''ਟੀਕਿਆਂ ਨੂੰ ਮਨਜ਼ੂਰੀ ਦੇਣ 'ਚ ਵਿਸ਼ਵ ਸਿਹਤ ਸੰਗਠਨ ਵਰਗੇ ਅੰਤਰਰਾਸ਼ਟਰੀ ਸੰਗਠਨ ਦੀ ਭੂਮਿਕਾ ਹੁੰਦੀ ਹੈ। ਜਦੋਂ ਪੂਰੀ ਦੁਨੀਆ ਕੋਰੋਨਾ ਦੇ ਇਨ੍ਹਾਂ ਟੀਕਿਆਂ 'ਤੇ ਭਰੋਸਾ ਕਰ ਰਹੀ ਹੈ ਅਤੇ ਸਰਕਾਰ ਇਸ ਨੂੰ ਸਾਰਿਆਂ ਲਈ ਉਪਲੱਬਧ ਕਰਵਾ ਰਹੀ ਹੈ ਤਾਂ ਭਰਮ ਤੋਂ ਬਾਹਰ ਆ ਕੇ ਸਾਰਿਆਂ ਨੂੰ ਇਹ ਲਗਵਾਉਣਾ ਚਾਹੀਦਾ।'' ਸਿਹਤ ਮੰਤਰੀ ਨੇ ਕਿਹਾ ਕਿ ਦੇਸ਼ 'ਚ ਰਾਸ਼ਟਰੀ ਸਿਹਤ ਮੁਹਿੰਮ ਦੇ ਅਧੀਨ 12 ਜ਼ਿਆਦਾ ਟੀਕੇ ਮੁਫ਼ਤ 'ਚ ਬੱਚਿਆਂ ਨੂੰ ਦਿੱਤੇ ਜਾ ਰਹੇ ਹਨ ਅਤੇ ਇਨ੍ਹਾਂ ਟੀਕਿਆਂ ਕਾਰਨ ਅਸੀਂ ਚੇਚਕ ਅਤੇ ਪੋਲੀਓ ਵਰਗੀਆਂ ਬੀਮਾਰੀਆਂ ਤੋਂ ਮੁਕਤੀ ਪਾਈ ਹੈ।
ਇਹ ਵੀ ਪੜ੍ਹੋ : ਕੋਰੋਨਾ: ਮਹਾਰਾਸ਼ਟਰ 'ਚ ਆਏ 25 ਹਜ਼ਾਰ ਤੋਂ ਜ਼ਿਆਦਾ ਕੇਸ, ਅਹਿਮਦਾਬਾਦ 'ਚ ਅੱਜ ਤੋਂ ਨਾਈਟ ਕਰਫਿਊ
ਯੋਜਨਾ ਰਹਿਤ ਤਾਲਾਬੰਦੀ ਕਾਰਨ ਆਈ ਆਫ਼ਤ ਦੀ ਮਾਰ ਹਾਲੇ ਤੱਕ ਝੱਲ ਰਿਹੈ ਦੇਸ਼ : ਰਾਹੁਲ ਗਾਂਧੀ
NEXT STORY