ਚੰਡੀਗੜ੍ਹ- ਦੇਸ਼ 'ਚ ਹਾਈਡ੍ਰੋਜਨ ਨਾਲ ਚੱਲਣ ਵਾਲੀ ਪਹਿਲੀ ਟਰੇਨ ਹਰਿਆਣਾ 'ਚ ਸ਼ੁਰੂ ਹੋਣ ਵਾਲੀ ਹੈ। ਹਰਿਆਣਾ ਸਰਕਾਰ ਵਲੋਂ ਮੰਗਲਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਉੱਤਰੀ ਰੇਲਵੇ ਦਾ ਇਹ ਮਹੱਤਵਪੂਰਨ ਪ੍ਰਾਜੈਕਟ ਆਖ਼ਰੀ ਪੜਾਅ 'ਚ ਹੈ, ਜਿਸ ਦੇ ਅਧੀਨ ਜੀਂਦ ਅਤੇ ਸੋਨੀਪਤ ਵਿਚਾਲੇ ਹਾਈਡ੍ਰੋਜਨ ਸੰਚਾਲਿਤ ਟਰੇਨ ਚੱਲੇਗੀ। ਜੀਂਦ 'ਚ ਸਥਾਪਤ ਹਾਈਡ੍ਰੋਜਨ ਪਲਾਂਟ ਲਈ 11ਕੇਵੀ ਦੀ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਕੀਤੀ ਗਈ ਹੈ। ਇਹ ਪਲਾਂਟ ਟਰੇਨ ਦੇ ਨਿਯਮਿਤ ਸੰਚਾਲਨ ਦੌਰਾਨ ਬਾਲਣ ਪ੍ਰਦਾਨ ਕਰੇਗਾ। ਇਸ ਪ੍ਰਾਜੈਕਟ ਲਈ ਸਥਾਪਤ ਹਾਈਡ੍ਰੋਜਨ ਪਲਾਂਟ ਦੀ ਸਟੋਰੇਜ ਸਮਰੱਥਾ 3,000 ਕਿਲੋਗ੍ਰਾਮ ਹੈ ਅਤੇ ਇਹ ਹੁਣ ਚਾਲੂ ਹੋਣ ਦੇ ਆਖ਼ਰੀ ਪੜਾਅ 'ਚ ਹੈ।
ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ (ਡੀਐੱਚਬੀਵੀਐੱਨ) ਦੇ ਅਧਿਕਾਰੀਆਂ ਨਾਲ ਬੈਠਕ ਕਰ ਕੇ ਪ੍ਰਾਜੈਕਟ ਦੀ ਸਮੀਖਿਆ ਕੀਤੀ ਅਤੇ ਨਿਰਦੇਸ਼ ਦਿੱਤਾ ਕਿ ਇਸ ਮਹੱਤਵਪੂਰਨ ਪ੍ਰਾਜੈਕਟ 'ਚ ਕਿਸੇ ਤਰ੍ਹਾਂ ਦੀ ਰੁਕਾਵਟ ਨੂੰ ਰੋਕਣ ਲਈ ਬਿਜਲੀ ਸਪਲਾਈ ਪ੍ਰਣਾਲੀ ਦੀ ਨਿਯਮਿਤ ਸਮੀਖਿਆ ਕੀਤੀ ਜਾਵੇ। ਪਿਛਲੇ ਮਹੀਨੇ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਲੋਕ ਸਭਾ 'ਚ ਇਕ ਲਿਖਤੀ ਬਿਆਨ 'ਚ ਕਿਹਾ ਸੀ ਕਿ ਭਾਰਤੀ ਰੇਲਵੇ ਨੇ ਆਪਣੀ ਪਹਿਲੀ ਹਾਈਡ੍ਰੋਜਨ ਟਰੇਨ ਚਲਾਉਣ ਲਈ ਇਕ ਅਤਿ-ਆਧੁਨਿਕ ਪ੍ਰਾਜੈਕਟ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਸੀ,''ਹਾਈਡ੍ਰੋਜਨ ਟਰੇਨ-ਸੈੱਟ ਦਾ ਨਿਰਮਾਣ ਪੂਰਾ ਹੋ ਚੁੱਕਿਆ ਹੈ। ਇਸ ਟਰੇਨ-ਸੈੱਟ 'ਚ ਉਪਯੋਗ ਲਈ ਹਾਈਡ੍ਰੋਜਨ ਉਪਲੱਬਧ ਕਰਵਾਉਣ ਲਈ ਜੀਂਦ 'ਚ ਇਕ ਹਾਈਡ੍ਰੋਜਨ ਪਲਾਂਟ ਸਥਾਪਤ ਕੀਤਾ ਗਿਆ ਹੈ। ਇਸ ਪਲਾਂਟ 'ਚ ਇਲੈਕਟ੍ਰੋਲਾਈਸਿਸ ਪ੍ਰਕਿਰਿਆ ਦਾ ਉਪਯੋਗ ਕਰ ਕੇ ਹਾਈਡ੍ਰੋਜਨ ਦਾ ਉਤਪਾਦਨ ਕੀਤਾ ਜਾ ਰਿਹਾ ਹੈ, ਜੋ ਗ੍ਰੀਨ ਹਾਈਡ੍ਰੋਜਨ ਉਤਪਾਦਨ ਦਾ ਇਕ ਮੁੱਖ ਤੱਤ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਤੇਜ਼ ਰਫਤਾਰ ਬੱਸ ਨਾਲ ਬਾਈਕ ਦੀ ਹੋਈ ਭਿਆਨਕ ਟੱਕਰ ! ਨੌਜਵਾਨ ਦੀ ਹੋਈ ਮੌਤ
NEXT STORY