ਫਤਿਹਾਬਾਦ— ਹਰਿਆਣਾ ਦੇ ਫਤਿਹਾਬਾਦ 'ਚ ਸੋਮਵਾਰ ਯਾਨੀ ਕਿ ਅੱਜ ਇਕ ਵੱਡੀ ਵਾਰਦਾਤ ਸਾਹਮਣੇ ਆਈ। ਇੱਥੇ ਇਕ ਜੇ. ਬੀ. ਟੀ. (ਜੂਨੀਅਰ ਬੇਸਿਕ ਟ੍ਰੇਨਿੰਗ) ਅਧਿਆਪਕ ਦੀ ਪਤਨੀ ਨੇ ਜ਼ਹਿਰ ਖਾ ਲਿਆ। ਪਤਨੀ ਦੇ ਜ਼ਹਿਰ ਖਾਣ 'ਤੇ ਜੇ. ਬੀ. ਟੀ. ਅਧਿਆਪਕ ਨੇ ਆਪਣੇ 2 ਬੱਚਿਆਂ ਨਾਲ ਨਹਿਰ ਵਿਚ ਛਾਲ ਮਾਰ ਦਿੱਤੀ। ਪੁਲਸ ਨੇ ਨਹਿਰ 'ਚੋਂ ਜੇ. ਬੀ. ਟੀ. ਅਧਿਆਪਕ ਅਤੇ ਉਸ ਦੇ 13 ਸਾਲਾ ਪੁੱਤਰ ਦੀ ਲਾਸ਼ ਬਰਾਮਦ ਕਰ ਲਈ ਹੈ। ਪੁਲਸ ਨੇ ਹਰਿਆਣਾ ਦੇ ਪਿੰਡ ਬਨਾਵਲੀ ਨੇੜੇ ਨਹਿਰ 'ਚੋਂ ਦੋਵੇਂ ਲਾਸ਼ਾਂ ਬਰਾਮਦ ਕੀਤੀਆਂ। ਜਦਕਿ ਦੂਜੇ ਬੱਚੇ ਦੀ ਭਾਲ ਲਈ ਤਲਾਸ਼ੀ ਮੁਹਿੰਮ ਜਾਰੀ ਹੈ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, 3 ਸਕੇ ਭਰਾਵਾਂ ਦੀ ਮੌਤ
ਪੁਲਸ ਨੇ ਅਧਿਆਪਕ ਅਤੇ ਉਸ ਦੇ ਵੱਡੇ ਪੁੱਤਰ ਦੀ ਲਾਸ਼ ਪੋਸਟਮਾਰਟਮ ਲਈ ਫਤਿਹਾਬਾਦ ਭੇਜ ਕੇ ਅਗਰੇਲੀ ਜਾਂਚ ਸ਼ੁਰੂ ਕਰ ਦਿੱਤੀ। ਇਹ ਮਾਮਲਾ ਫਤਿਹਾਬਾਦ ਦੇ ਭੱਟੂਕਲਾਂ ਕਸਬੇ ਦਾ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਜੇ. ਬੀ. ਟੀ. ਅਧਿਆਪਕ ਦੀ ਪਤਨੀ ਸਹੁਰੇ ਪਿੰਡ ਰਾਮਸਰਾ 'ਚ ਰਹਿ ਰਹੀ ਸੀ, ਜਦਕਿ ਉਹ ਖ਼ੁਦ ਭੱਟੂਕਲਾਂ ਵਿਚ ਕਿਰਾਏ ਦੇ ਮਕਾਨ 'ਤੇ ਬੱਚਿਆਂ ਨਾਲ ਰਹਿ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਦੀ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਇਸ ਦਰਮਿਆਨ ਪਤਨੀ ਵਲੋਂ ਜ਼ਹਿਰ ਖਾਣ ਦੀ ਸੂਚਨਾ ਮਿਲਣ 'ਤੇ ਅਧਿਆਪਕ ਨੇ ਇਹ ਖ਼ੌਫਨਾਕ ਕਦਮ ਚੁੱਕ ਲਿਆ। ਫ਼ਿਲਹਾਲ ਪਤਨੀ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: 6 ਸਾਲਾ ਬੱਚੇ ਨੂੰ ਮਿਲੀ ਸਪੇਨ ਦੀ ਮਾਂ, ਵਿਦਾਈ ਸਮੇਂ ਰੋਕਿਆਂ ਨਾ ਰੁਕੇ ਸਭ ਦੇ ਹੰਝੂ (ਤਸਵੀਰਾਂ)
ਮੁੰਬਈ ਦੀ ਇਵੈਂਟ ਮੈਨੇਜਰ ਨਾਲ ਦਿੱਲੀ ਦੇ ਹੋਟਲ 'ਚ ਜਬਰ ਜ਼ਿਨਾਹ, ਪੁਲਸ ਨੇ 2 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
NEXT STORY