ਹਰਿਆਣਾ— ਸਦਨ 'ਚ ਐੱਸ.ਵਾਈ.ਐੱਲ. ਮੁੱਦੇ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਧਿਰ ਆਹਮਣੇ-ਸਾਹਮਣੇ ਖੜ੍ਹਾ ਹੋਗਿਆ ਹੈ। ਇਸ ਮੁੱਦੇ 'ਤੇ ਜ਼ੋਰਦਾਰ ਹੰਗਾਮਾ ਹੋ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਐੱਸ.ਵਾਈ.ਐੱਲ. ਨੂੰ ਲੈ ਕੇ ਵਿਰੋਧੀ ਰਾਜਨੀਤੀ ਕਰ ਰਿਹਾ ਹੈ। ਇਨੈਲੋ ਲਈ ਐੱਸ.ਵਾਈ.ਐੱਲ. ਬੋਤਲ ਦਾ ਜਿੰਨ ਹੈ। ਐੱਸ.ਵਾਈ.ਐੱਲ. ਲਈ ਜ਼ਮੀਨ ਮਿਲ ਚੁਕੀ ਹੈ, ਉਸ 'ਤੇ ਸਿਰਫ ਕਬਜ਼ਾ ਲੈਣਾ ਬਾਕੀ ਹੈ ਪਰ ਵਿਰੋਧੀ ਧਿਰ ਲਈ ਇਹ ਸਤਲੁਜ ਯਮੁਨਾ ਲਿੰਕ ਨਹਿਰ ਨਹੀਂ ਹੈ ਸਗੋਂ ਐੱਸ.ਵਾਈ.ਐੱਲ. ਦਾ ਅਰਥ ਹੈ ਸੱਤਾ ਯੂੰ ਲੂੰਗਾ।
ਮਹਿਲਾ ਦਿਵਸ 'ਤੇ ਸਿੱਖਿਆ ਮੰਤਰੀ ਰਾਮਵਿਲਾਸ ਸ਼ਰਮਾ ਦੀ ਇਕ ਟਿੱਪਣੀ 'ਤੇ ਕਾਂਗਰਸ ਵਿਧਾਇਕ ਆਪੇ ਤੋਂ ਬਾਹਰ ਹੋ ਗਏ। ਹਾਲਾਂਕਿ ਬਾਅਦ 'ਚ ਉਹ ਸਫ਼ਾਈ ਦਿੰਦੇ ਨਜ਼ਰ ਆਏ ਅਤੇ ਉਨ੍ਹਾਂ ਨੇ ਇਸ ਨੂੰ ਸਿਰਫ ਕਹਾਵਤ ਦੱਸਿਆ ਪਰ ਕਾਂਗਰਸ ਨੇ ਇਸ ਟਿੱਪਣੀ ਨੂੰ ਔਰਤਾਂ ਦਾ ਅਪਮਾਨ ਦੱਸਿਆ। ਉੱਥੇ ਹੀ ਰਾਜਪਾਲ ਕਪਤਾਨ ਸਿੰਘ ਸੋਲੰਕੀ ਦੇ ਭਾਸ਼ਣ 'ਤੇ ਚਰਚਾ ਕਰਦੇ ਹੋਏ ਨੈਨਾ ਚੌਟਾਲਾ ਦੇ ਬਿਆਨ ਦੌਰਾਨ ਹੰਗਾਮਾ ਹੋਇਆ। ਇਨੈਲੋ ਨੇ ਵੀ ਹਰਿਆਣਾ ਸਰਕਾਰ ਨੂੰ ਘੇਰਦੇ ਹੋਏ ਦੋਸ਼ ਲਗਾਏ ਕਿ ਮਹਿਲਾ ਦਿਵਸ 'ਤੇ ਔਰਤਾਂ ਨੂੰ ਹੀ ਬੋਲਣ ਨਹੀਂ ਦਿੱਤਾ ਜਾਂਦਾ।
ਸਿੱਖਿਆ ਮੰਤਰੀ ਨੇ ਮਹਿਲਾ ਦਿਵਸ 'ਤੇ ਚਰਚਾ ਦੌਰਾਨ ਕਾਂਗਰਸ ਸਰਕਾਰ ਦੇ ਕੰਮਾਂ 'ਚ ਕਮੀਆਂ ਗਿਨਾਈਆਂ। ਇਸ ਦੌਰਾਨ ਉਨ੍ਹਾਂ ਨੇ ਇਕ ਟਿੱਪਣੀ ਕੀਤੀ, ਜਿਸ ਤੋਂ ਬਾਅਦ ਕਾਂਗਰਸ ਵਿਧਾਇਕਾਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ। ਕਾਂਗਰਸ ਵਿਧਾਇਕ ਸ਼ਕੁੰਤਲਾ ਖਟਕ ਨੇ ਗੁੱਸੇ 'ਚ ਮਹਿਲਾ ਦਿਵਸ ਦਾ ਬਿਲਾ ਉਤਾਰ ਕੇ ਸਿੱਖਿਆ ਮੰਤਰੀ ਦੇ ਸਾਹਮਣੇ ਟੇਬਲ 'ਤੇ ਸੁੱਟ ਦਿੱਤਾ। ਇਸ 'ਤੇ ਸਪੀਕਰ ਨੇ ਸ਼ਕੁੰਤਲਾ ਖਟਕ ਨੂੰ ਸਦਨ ਦੀ ਮਰਿਆਦਾ ਦਾ ਧਿਆਨ ਰੱਖਣ ਦੀ ਨਸੀਹਤ ਦਿੱਤੀ। ਹੰਗਾਮਾ ਸ਼ਾਂਤ ਹੁੰਦਾ ਨਾ ਦੇਖ ਰਾਮਵਿਲਾਸ ਸ਼ਰਮਾ ਸਫ਼ਾਈ ਦੇਣ ਲੱਗੇ। ਸਿੱਖਿਆ ਮੰਤਰੀ ਨੇ ਆਪਣੀ ਟਿੱਪਣੀ ਨੂੰ ਕਹਾਵਤ ਦੱਸਿਆ ਅਤੇ ਇਸ ਨੂੰ ਔਰਤਾਂ ਦਾ ਸਨਮਾਨ ਦੱਸਿਆ। ਰਾਮਵਿਲਾਸ ਦੀ ਸਫਾਈ ਤੋਂ ਬਾਅਦ ਹੰਗਾਮਾ ਕਿਸੇ ਤਰ੍ਹਾਂ ਸ਼ਾਂਤ ਹੋਇਆ।
ਇਨੈਲੋ ਵਿਧਾਇਕ ਨੇ ਹਰਿਆਣਾ ਦੇ ਇਕ ਮੰਤਰੀ 'ਤੇ ਲਗਾਏ ਗੰਭੀਰ ਦੋਸ਼
ਇਨੈਲੋ ਵਿਧਾਇਕ ਕੇਅਰ ਸਿੰਘ ਨੇ ਸਦਨ 'ਚ ਹਰਿਆਣਾ ਦੇ ਇਕ ਮੰਤਰੀ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰ ਠੇਕੇਦਾਰੀ ਕਰ ਰਹੇ ਹਨ। ਜਿਸ ਦੇ ਜਵਾਬ 'ਚ ਮੰਤਰੀ ਮਨੀਸ਼ ਗਰੋਵਰ ਨੇ ਕਿਹਾ ਕਿ ਇਨੈਲੋ ਵਿਧਾਇਕ ਲਿਖ ਕੇ ਦੇਣ ਤਾਂ ਉਹ ਜਾਂਚ ਕਰਵਾਉਣਗੇ।
ਸਪੀਕਰ ਨੇ ਮੀਡੀਆ ਕਰਮਚਾਰੀਆਂ ਲਈ ਜਾਰੀ ਕੀਤੀ ਸੂਚਨਾ
ਹਰਿਆਣਾ ਵਿਧਾਨ ਸਭਾ ਸਪੀਕਰ ਕੰਵਰ ਪਾਲ ਗੁੱਜਰ ਨੇ ਮੀਡੀਆ ਕਰਮਚਾਰੀਆਂ ਲਈ ਸੂਚਨਾ ਜਾਰੀ ਕੀਤੀ। ਸਪੀਕਰ ਨੇ ਮੀਡੀਆ ਦੇ ਨਾਂ ਲਿਖਤੀ ਅਰਜ਼ੀ ਜਾਰੀ ਕਰ ਕੇ ਕਿਹਾ ਕਿ ਵਿਧਾਨ ਸਭਾ ਦੀ ਕਾਰਵਾਈ ਦਾ ਉੱਚਿਤ ਪ੍ਰਕਾਸ਼ਨ ਕੀਤਾ ਜਾਵੇ। ਕੁਝ ਪੱਤਰਕਾਰ ਜੋ ਸ਼ਬਦ ਵਿਧਾਨ ਸਭਾ ਕਾਰਵਾਈ ਤੋਂ ਨਿਕਾਲ ਦਿੱਤੇ ਜਾਂਦੇ ਹਨ, ਉਨ੍ਹਾਂ ਨੂੰ ਪ੍ਰਕਾਸ਼ਿਤ ਕਰਦੇ ਹਨ ਜੋ ਕਿ ਗਲਤ ਅਤੇ ਨਿਯਮ ਵਿਰੁੱਧ ਹਨ। ਸਪੀਕਰ ਨੇ ਕਿਹਾ ਕਿ ਭਵਿੱਖ 'ਚ ਜੋ ਅਜਿਹਾ ਕਰੇਗਾ, ਉਸ ਦੇ ਖਿਲਾਫ ਵਿਧਾਨ ਸਭਾ ਦੇ ਨਿਯਮ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਕੁਲਦੀਪ ਸ਼ਰਮਾ ਦੇ ਬਿਆਨ 'ਤੇ ਪੰਵਾਰ ਦਾ ਪਲਟਵਾਰ
ਉੱਥੇ ਹੀ ਸਦਨ 'ਚ ਕਾਂਗਰਸ ਵਿਧਾਇਕ ਕੁਲਦੀਪ ਸ਼ਰਮਾ ਨੇ ਕਿਹਾ ਕਿ ਅਵਾਰਾ ਪਸ਼ੂਆਂ ਦੇ ਚੱਕਰ 'ਚ ਉਨ੍ਹਾਂ ਦੀ ਕਾਰ ਨਾਲ 2 ਵਾਰ ਜਾਨਵਰ ਟਕਰਾਉਣ ਨਾਲ ਹਾਦਸਾ ਹੋਇਆ ਹੈ। ਜਿਸ 'ਤੇ ਆਵਾਜਾਈ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਕੁਲਦੀਪ ਸ਼ਰਮਾ ਓਵਰ ਸਪੀਡ ਵਾਹਨ ਚਲਾਉਂਦੇ ਹੋਣਗੇ। ਭਵਿੱਖ 'ਚ ਗੱਡੀ ਤੇਜ਼ ਚਲਾਈ ਤਾਂ ਇਨ੍ਹਾਂ ਦਾ ਚਾਲਾਨ ਹੋਵੇਗਾ।
ਮੁੱਖ ਸਕੱਤਰ ਕੁੱਟਮਾਰ: ਅਮਾਨਤੁੱਲਾਹ, ਜਰਵਾਲ ਦੀ ਨਿਆਇਕ ਹਿਰਾਸਤ ਵਧੀ
NEXT STORY