ਹਰਿਆਣਾ— ਹਰਿਆਣਾ ਵਿਧਾਨ ਸਭਾ ਚੋਣਾਂ ਦੀ ਗਿਣਤੀ ਹੋ ਰਹੀ ਹੈ। ਰੁਝਾਨਾਂ ਵਿਚ ਭਾਜਪਾ ਨੂੰ 40 ਸੀਟਾਂ, ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਨੂੰ 10 ਅਤੇ ਕਾਂਗਰਸ ਨੂੰ 31 ਸੀਟਾਂ ਨਾਲ ਅੱਗੇ ਹੈ। ਜਨਨਾਇਕ ਜਨਤਾ ਪਾਰਟੀ ਦਾ ਪ੍ਰਦਰਸ਼ਨ ਸ਼ਾਨਦਾਰ ਨਜ਼ਰ ਆ ਰਿਹਾ ਹੈ। ਪਾਰਟੀ ਮੁਖੀ ਦੁਸ਼ਯੰਤ ਚੌਟਾਲਾ ਕਿੰਗ ਮੇਕਰ ਦੀ ਭੂਮਿਕਾ ਵਿਚ ਉਭਰੇ ਹਨ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਕਾਂਗਰਸ ਨੇ ਭਾਜਪਾ ਨੂੰ ਹਰਾਉਣ ਲਈ ਜੇ. ਜੇ. ਪੀ. ਦੇ ਨੇਤਾ ਦੁਸ਼ਯੰਤ ਚੌਟਾਲਾ ਨੂੰ ਮੁੱਖ ਮੰਤਰੀ ਬਣਾਉਣ ਦਾ ਆਫਰ ਦਿੱਤਾ ਹੈ। ਦੋਵੇਂ ਹੀ ਪਾਰਟੀਆਂ ਭਾਜਪਾ ਨੂੰ ਸਖਤ ਟੱਕਰ ਦੇ ਰਹੀਆਂ ਹਨ। ਇਸ ਦਰਮਿਆਨ ਭਾਜਪਾ ਵਲੋਂ ਪ੍ਰਧਾਨ ਅਮਿਤ ਸ਼ਾਹ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਰਗਰਮ ਹੋ ਗਏ ਹਨ।
ਇੱਥੇ ਦੱਸ ਦੇਈਏ ਕਿ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਵੋਟਿੰਗ ਹੋਈ ਸੀ, ਜਿਨ੍ਹਾਂ ਦੀ ਗਿਣਤੀ ਅੱਜ ਭਾਵ ਵੀਰਵਾਰ ਨੂੰ ਹੋ ਰਹੀ ਹੈ। 90 ਵਿਧਾਨ ਸਭਾ ਸੀਟਾਂ ਲਈ ਪ੍ਰਦੇਸ਼ ਵਿਚ ਕੁੱਲ 59 ਥਾਵਾਂ 'ਤੇ 91 ਕਾਊਂਟਿੰਗ ਸੈਂਟਰ ਬਣਾਏ ਗਏ ਹਨ।
ਪਾਰਟੀ |
ਜਿੱਤੇ |
ਭਾਜਪਾ |
40 |
ਕਾਂਗਰਸ |
31 |
ਜੇਜੇਪੀ |
10 |
ਇਨੇਲੋ |
1 |
ਹਲੋਪਾ |
1 |
ਹੋਰ |
7 |
ਇਸ ਚੋਣਾਂ ਵਿਚ ਮੁੱਖ ਉਮੀਦਵਾਰਾਂ 'ਚ ਸੱਤਾਧਾਰੀ ਭਾਜਪਾ ਵਲੋਂ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ (ਕਰਨਾਲ ਤੋਂ), ਉਨ੍ਹਾਂ ਦੇ ਕੈਬਨਿਟ ਸਹਿਯੋਗੀ ਰਾਮ ਵਿਲਾਸ ਸ਼ਰਮਾ (ਮਹਿੰਦਰਗੜ੍ਹ ਤੋਂ), ਕੈਪਟਨ ਅਭਿਮਨਿਊ (ਨਾਰਨੌਂਦ ਤੋਂ), ਓਮ ਪ੍ਰਕਾਸ਼ ਧਨਕੜ (ਬਾਦਲੀ ਤੋਂ), ਅਨਿਲ ਵਿਜ (ਅੰਬਾਲਾ ਤੋਂ), ਕਵਿਤਾ ਜੈਨ (ਸੋਨੀਪਤ ਤੋਂ), ਕ੍ਰਿਸ਼ਨ ਲਾਲ ਪੰਵਾਰ (ਇਸਰਾਨਾ ਤੋਂ), ਕਰਣਦੇਵ ਕੰਬੋਜ਼ (ਰਾਦੌਰ ਤੋਂ), ਪ੍ਰਦੇਸ਼ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ (ਟੋਹਾਨਾ ਤੋਂ), ਵਿਧਾਨ ਸਭਾ ਪ੍ਰਧਾਨ ਕੰਵਲਪਾਲ ਗੁੱਜਰ (ਜਗਾਧਰੀ ਤੋਂ), ਓਲਪਿੰਕ ਸੰਦੀਪ ਸਿੰਘ (ਪਿਹੋਵਾ ਤੋਂ), ਯੋਗੇਸ਼ਵਰ ਦੱਤ (ਬਰੌਦਾ ਤੋਂ), ਬਬੀਤਾ ਫੋਗਾਟ (ਦਾਦਰੀ ਤੋਂ)।
ਕਾਂਗਰਸ ਵਲੋਂ— ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ (ਗੜ੍ਹੀ ਸਾਂਪਲਾ ਕਿਲੋਈ ਤੋਂ) ਰਣਦੀਪ ਸਿੰਘ ਸੁਰਜੇਵਾਲਾ (ਕੈਥਲ ਤੋਂ), ਸਾਬਕਾ ਵਿਧਾਨ ਸਭਾ ਪ੍ਰਧਾਨ ਕੁਲਦੀਪ ਸ਼ਰਮਾ (ਗੰਨੌਰ ਤੋਂ) ਅਤੇ ਰਘੁਬੀਰ ਸਿੰਘ ਕਾਦਿਯਾਨ (ਬੇਰੀ ਤੋਂ)। ਕੁਲਦੀਪ ਸਿੰਘ ਬਿਸ਼ਨੋਈ (ਆਦਮਪੁਰ ਤੋਂ), ਇਨੈਲੋ ਦੇ ਅਭੈ ਚੌਟਾਲਾ (ਏਲਨਾਬਾਦ) ਅਤੇ ਜਨਨਾਇਕ ਜਨਤਾ ਪਾਰਟੀ ਦੇ ਦੁਸ਼ਯੰਤ ਚੌਟਾਲਾ (ਉਚਾਨਾ ਤੋਂ), ਦਿਗਵਿਜੇ ਚੌਟਾਲਾ (ਸਿਰਸਾ ਤੋਂ) ਅਤੇ ਨੈਨਾ ਚੌਟਾਲਾ (ਬਾਢੜਾ ਤੋਂ) ਹਨ।
ਵਿਧਾਨਸਭਾ ਚੋਣਾਂ: ਮਹਾਰਾਸ਼ਟਰ 'ਚ CM ਦੇਵੇਂਦਰ ਫੜਨਵੀਸ ਦਾ ਜਾਦੂ ਬਰਕਰਾਰ, BJP ਤੋਂ ਪਿਛੜੀ ਕਾਂਗਰਸ
NEXT STORY