ਅੰਬਾਲਾ- ਹਰਿਆਣਾ ਦੇ ਪਾਨੀਪਤ ਤੋਂ ਭਾਜਪਾ ਪਾਰਟੀ ਦੇ ਇਕ ਵਰਕਰ ਦੀ ਅੰਬਾਲਾ ਕੈਂਟ 'ਚ ਐਤਵਾਰ ਨੂੰ ਵਾਪਰੇ ਸੜਕ ਹਾਦਸੇ 'ਚ ਮੌਤ ਹੋ ਗਈ। ਜਦਕਿ ਉਨ੍ਹਾਂ ਦੀ ਪਤਨੀ ਜ਼ਖ਼ਮੀ ਹੈ। ਪੁਲਸ ਨੇ ਦੱਸਿਆ ਕਿ ਵਰਕਰ ਦੀ ਕਾਰ ਹਾਈਵੇਅ 'ਤੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ ਸੀ। ਪੁਲਸ ਮੁਤਾਬਕ ਮ੍ਰਿਤਕ ਦੀ ਪਛਾਣ ਪਾਨੀਪਤ ਵਾਸੀ ਰਾਜੀਵ ਦੇ ਤੌਰ 'ਤੇ ਕੀਤੀ ਗਈ ਹੈ। ਉਹ ਭਾਜਪਾ ਦੇ ਸਰਗਰਮ ਵਰਕਰ ਸਨ। ਪੁਲਸ ਨੇ ਦੱਸਿਆ ਕਿ ਰਾਜੀਵ ਨਾਲ ਕਾਰ 'ਚ ਸਵਾਰ ਉਨ੍ਹਾਂ ਦੀ ਪਤਨੀ ਅਨੀਤਾ ਚਾਵਲਾ ਵੀ ਹਾਦਸੇ 'ਚ ਜ਼ਖ਼ਮੀ ਹੋਈ ਹੈ ਅਤੇ ਉਨ੍ਹਾਂ ਦੇ ਸੀਨੇ 'ਚ ਸੱਟ ਲੱਗੀ ਹੈ।
ਇਹ ਵੀ ਪੜ੍ਹੋ- ਹਰਿਆਣਾ 'ਚ ਜ਼ਿੰਦਾ ਸਾੜੇ ਗਏ ਦੋ ਨੌਜਵਾਨਾਂ ਦਾ ਮਾਮਲਾ; ਰਾਜਸਥਾਨ ਪੁਲਸ ਨੇ 6 ਲੋਕਾਂ ਨੂੰ ਲਿਆ ਹਿਰਾਸਤ 'ਚ
ਪੁਲਸ ਨੇ ਦੱਸਿਆ ਕਿ ਅਨੀਤਾ ਵੀ ਭਾਜਪਾ ਮਹਿਲਾ ਇਕਾਈ ਦੀ ਜ਼ਿਲ੍ਹਾ ਸਕੱਤਰ ਹੈ। ਪੁਲਸ ਮੁਤਾਬਕ ਜੋੜਾ ਚੰਡੀਗੜ੍ਹ ਤੋਂ ਪਾਨੀਪਤ ਲਈ ਐਤਵਾਰ ਸਵੇਰੇ ਰਵਾਨਾ ਹੋਇਆ ਸੀ। ਹਾਦਸਾ ਅੰਬਾਲਾ ਕੈਂਟ ਦੇ ਨੇੜੇ ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਵਾਪਰਿਆ। ਰਾਜੀਵ ਦੀ ਲਾਸ਼ ਨੂੰ ਰਾਹਗੀਰਾਂ ਦੀ ਮਦਦ ਨਾਲ ਕਾਰ 'ਚੋਂ ਕੱਢਿਆ ਗਿਆ, ਜਦਕਿ ਪਤਨੀ ਅਨੀਤਾ ਨੂੰ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਸਿਰਫ਼ਿਰੇ ਆਸ਼ਿਕ ਨੇ ਨਾਬਾਲਗ ਕੁੜੀ 'ਤੇ ਸੁੱਟਿਆ ਤੇਜ਼ਾਬ, ਪੀੜਤਾ ਨੇ ਠੁਕਰਾਇਆ ਸੀ ਵਿਆਹ ਦਾ ਪ੍ਰਸਤਾਵ
ਘਟਨਾ ਦੀ ਜਾਣਕਾਰੀ ਮਿਲਣ 'ਤੇ ਕਰਨਾਲ ਤੋਂ ਭਾਜਪਾ ਸੰਸਦ ਮੈਂਬਰ ਸੰਜੇ ਭਾਟੀਆ ਨੇ ਕੁਝ ਸਥਾਨਕ ਨੇਤਾਵਾਂ ਨਾਲ ਹਸਪਤਾਲ ਜਾ ਕੇ ਅਨੀਤਾ ਦਾ ਹਾਲ-ਚਾਲ ਪੁੱਛਿਆ ਅਤੇ ਰਾਜੀਵ ਦੀ ਮੌਤ 'ਤੇ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਰ ਕੀਤੀ। ਪੁਲਸ ਨੇ ਅਨੀਤਾ ਦੇ ਬਿਆਨ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਘੋਰ ਕਲਯੁੱਗ; ਜਾਇਦਾਦ ਖ਼ਾਤਰ ਸਹੁਰੇ ਨੇ ਕੁਹਾੜੀ ਨਾਲ ਵੱਢੀ ਵਿਧਵਾ ਨੂੰਹ
ਫਰਵਰੀ 'ਚ ਹੀ ਤਪਣ ਲੱਗੇ ਹਿਮਾਚਲ ਦੇ ਪਹਾੜ, ਪਿਛਲੇ 5 ਸਾਲਾਂ ਦਾ ਟੁੱਟਿਆ ਰਿਕਾਰਡ
NEXT STORY