ਚੰਡੀਗੜ੍ਹ—ਸਰਕਾਰ ਨੇ ਪੰਜ ਸਾਲਾਂ ’ਚ ਹਰਿਆਣਾ ਗਾਂ ਸੇਵਾ ਕਮਿਸ਼ਨ ਦਾ ਬਜਟ 45 ਲੱਖ ਤੋਂ ਵਧਾ ਕੇ 30 ਕਰੋੜ ਕਰ ਦਿੱਤਾ ਹੈ। ਪਿਛਲੀ 1 ਜਨਵਰੀ ਤੱਕ ਅਵਾਰਾ ਪਸ਼ੂਆਂ ਨੂੰ ਫੜ੍ਹਨ ਦਾ ਸਮਾਂ ਖਤਮ ਹੋ ਚੁੱਕਿਆ ਹੈ। ਹੁਣ ਵੀ ਸੂਬੇ ਦੀਆਂ ਸੜਕਾਂ ’ਤੇ ਅਵਾਰਾ ਪਸ਼ੂਆਂ ਦੀ ਭਰਮਾਰ ਹੈ। ਸਿਰਫ ਸੂਬੇ ਦਾ ਨੂੰਹ ਜ਼ਿਲੇ ’ਚ ਹੀ ਅਜਿਹਾ, ਜੋ ਅਵਾਰਾ ਪਸ਼ੂਆਂ ਤੋਂ ਮੁਕਤ ਹੋ ਸਕਿਆ ਹੈ।
ਗਾਂ ਸੁਰੱਖਿਆ ਅਤੇ ਸੇਵਾ ਦਲ ਦੇ ਮੈਂਬਰਾਂ ਤਹਿਤ ਹਰਿਆਣਾ ਪੁਲਸ ਦੇ 2 ਡੀ. ਐੱਸ. ਪੀ, 18 ਪੁਲਸ ਇੰਸਪੈਕਟਰਾਂ ਸਮੇਤ 332 ਪੁਲਸ ਕਰਮਚਾਰੀ ਗਊ ਸੁਰੱਖਿਆ ਦਸਤੇ ’ਚ ਕੰਮ ਕਰਦੇ ਹਨ। ਸੂਬੇ ਦੀਆਂ 513 ਗਊਸ਼ਾਲਾਂ ’ਚ 3,61,068 ਗਾਂਵਾ, ਬਲਦ ਅਤੇ ਹੋਰ ਪਸ਼ੂ ਸ਼ਾਮਲ ਹਨ। ਹਿਸਾਰ ’ਚ ਸਭ ਤੋਂ ਵੱਧ 15,496 ਗਾਂਵਾ ਫੜ੍ਹੀਆਂ ਜਾ ਚੁੱਕੀਆਂ ਹਨ। ਦੱਸ ਦੇਈਏ ਕਿ ਆਰ. ਟੀ. ਆਈ. ਵਰਕਰ ਪੀ. ਪੀ. ਕਪੂਰ ਵੱਲੋਂ ਮੰਗੀ ਗਈ ਜਾਣਕਾਰੀ ਤੋਂ ਇਹ ਤੱਥ ਸਾਹਮਣੇ ਆਏ ਹਨ।
ਸੂਬਾ ਸਰਕਾਰ ਦੇ ਕਮਿਸ਼ਨ ਅਤੇ ਵਿਭਾਗ ਦੁਆਰਾ ਦਿੱਤੀਆਂ ਗਈਆਂ ਸੂਚੀਆਂ ’ਚ ਕਾਫੀ ਕਮੀਆਂ ਹਨ। ਸਰਕਾਰ ਨੇ ਪਹਿਲਾਂ 30 ਜੂਨ 2018 ਤੱਕ ਸਾਰੇ ਜ਼ਿਲਿਆਂ ਨੂੰ ਅਵਾਰਾ ਪਸ਼ੂਆਂ ਤੋਂ ਫ੍ਰੀ ਕਰਨ ਦਾ ਉਦੇਸ਼ ਰੱਖਿਆ ਸੀ, ਜਿਸ ਤੋਂ ਬਾਅਦ ਜਨਵਰੀ 2019 ਤੱਕ ਕਰ ਦਿੱਤਾ ਗਿਆ।
ਹਰ ਜ਼ਿਲੇ ’ਚ ਏ. ਡੀ. ਸੀ. ਦੀ ਪ੍ਰਧਾਨਗੀ ’ਚ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ। ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਡੀ. ਡੀ. ਪੀ. ਓ, ਮੈਂਬਰ ਗਊ ਸੇਵਾ ਕਮਿਸ਼ਨ ਸਮੇਤ ਨਗਰ ਨਿਗਮ ਕਮਿਸ਼ਨਰ, ਪਾਲਿਕਾ ਦੇ ਸਕੱਤਰ, ਡੀ. ਐੱਸ. ਪੀ, ਐੱਸ. ਡੀ. ਐੱਮ, ਡੀ. ਆਰ. ਓ. ਇਸ ਦੇ ਮੈਂਬਰ ਹਨ। ਪਸ਼ੂਆਂ ਦੇ ਕੰਨਾਂ ’ਤੇ ਮੋਹਰ ਲਗਾਏ ਜਾਣ ਵਾਲੇ ਟੈਗ ਗਊ ਸੇਵਾ ਕਮਿਸ਼ਨ ਨੂੰ ਉਪਲੱਬਧ ਕਰਵਾਉਣੇ ਹਨ। ਦੱਸਣਯੋਗ ਹੈ ਕਿ ਫਿਰ ਵੀ ਡਿਪਟੀ ਡਾਇਰੈਕਟਰ, ਨੂੰਹ ਦੀ 23 ਮਈ 2019 ਨੂੰ ਸੂਚਨਾ ਅਨੁਸਾਰ ਜ਼ਿਲੇ ’ਚ ਕੁੱਲ 36 ਗਾਵਾਂ ਨੂੰ ਫੜ੍ਹ ਕੇ ਜ਼ਿਲੇ ਨੂੰ ਅਵਾਰਾ ਪਸ਼ੂ ਮੁਕਤ ਕੀਤਾ ਗਿਆ।
ਗੈਰ-ਕਾਨੂੰਨੀ ਮਾਈਨਿੰਗ ’ਤੇ ਐੱਨ. ਜੀ. ਟੀ. ਸਖਤ, ਪੰਜਾਬ ਸਰਕਾਰ ਨੂੰ ਦਿੱਤੇ ਨਿਰਦੇਸ਼
NEXT STORY