ਸ੍ਰੀਨਗਰ/ਜੰਮੂ (ਭਾਸ਼ਾ, ਰਿਤੇਸ਼) - ਪੁਲਸ ਨੇ ਪਾਬੰਦੀਸ਼ੁਦਾ ਸੰਗਠਨ ਜਮਾਤ-ਏ-ਇਸਲਾਮੀ (ਜੇ. ਈ. ਆਈ.) ’ਤੇ ਕਾਰਵਾਈ ਦੇ ਤਹਿਤ ਵੀਰਵਾਰ ਨੂੰ ਕਸ਼ਮੀਰ ਵਾਦੀ ’ਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇ ਅਨੰਤਨਾਗ, ਪੁਲਵਾਮਾ, ਬੜਗਾਮ, ਕੁਲਗਾਮ ਅਤੇ ਕੁਪਵਾੜਾ ਜ਼ਿਲਿਆਂ ਵਿਚ ਮਾਰੇ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇ ਜਮਾਤ-ਏ-ਇਸਲਾਮੀ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਜੁੜੇ ਰਿਹਾਇਸ਼ੀ ਟਿਕਾਣਿਆਂ ਅਤੇ ਹੋਰ ਥਾਵਾਂ ’ਤੇ ਮਾਰੇ ਗਏ ਜੋ ਅੱਤਵਾਦੀ ਨੈੱਟਵਰਕ ਅਤੇ ਇਸਨੂੰ ਸਮਰਥਨ ਦੇਣ ਵਾਲੇ ਤੰਤਰ ਨੂੰ ਖਤਮ ਕਰਨ ਦੇ ਨਿਰੰਤਰ ਯਤਨਾਂ ਦਾ ਹਿੱਸਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਵਾਈ ਤੋਂ ਪਹਿਲਾਂ ਠੋਸ ਖੁਫੀਆ ਜਾਣਕਾਰੀ ਮਿਲੀ ਸੀ ਕਿ ਜੇ. ਈ. ਆਈ. ਦੇ ਕੁਝ ਮੈਂਬਰ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਸਨ।
ਉਨ੍ਹਾਂ ਦੱਸਿਆ ਕਿ ਸੰਗਠਨ ਅਤੇ ਇਸ ਨਾਲ ਜੁੜੇ ਸੰਸਥਾਨਾਂ ਨਾਲ ਸਬੰਧਤ ਵਿਅਕਤੀਆਂ ਦੇ ਘਰਾਂ ਤੋਂ ਇਲੈਕਟ੍ਰਾਨਿਕ ਉਪਕਰਣ, ਦਸਤਾਵੇਜ਼ ਅਤੇ ਸਾਹਿਤ ਜ਼ਬਤ ਕੀਤਾ ਗਿਆ ਹੈ। ਉੱਤਰ ਕਸ਼ਮੀਰ ਵਿਚ ਵਾਰਿਪੁਰਾ, ਹੰਦਵਾੜਾ ਸਥਿਤ ਜਾਮੀਆ ਇਸਲਾਮੀਆ ਇੰਸਟੀਚਿਊਟ ਵਿਚ ਵੀ ਤਲਾਸ਼ੀ ਲਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਸ਼ੱਕੀ ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਜੇ. ਈ. ਆਈ. ਨਾਲ ਸੰਭਾਵਿਤ ਸਬੰਧਾਂ ਦੀ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ।
ਦੂਜੇ ਪਾਸੇ ਜੰਮੂ ਪੁਲਸ ਨੇ ਇਕ 19 ਸਾਲਾ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਬਾਹੂ ਫੋਰਟ ਪੁਲਸ ਸਟੇਸ਼ਨ ਵਿਚ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਦੇ ਸੈਕਸ਼ਨ 113(3) ਦੇ ਤਹਿਤ ਦਰਜ ਐੱਫ. ਆਈ. ਆਰ. ਨੰਬਰ 331/2025 ਵਿਚ ਮੁੱਖ ਸ਼ੱਕੀ ਦੇ ਤੌਰ ’ਤੇ ਸਾਹਮਣੇ ਆਇਆ ਹੈ।
ਪੁਲਸ ਦੇ ਅਨੁਸਾਰ, ਮੁਲਜ਼ਮ, ਜੋ ਕਿ ਮੂਲ ਰੂਪ ਵਿਚ ਰਿਆਸੀ ਜ਼ਿਲੇ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਬਠਿੰਡੀ ਖੇਤਰ ਵਿਚ ਰਹਿ ਰਿਹਾ ਸੀ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਸੀ। ਇਸਦੀ ਗ੍ਰਿਫ਼ਤਾਰੀ ਪੁਲਸ ਨੂੰ ਮਿਲੀ ਖੁਫੀਆ ਜਾਣਕਾਰੀ ਤੋਂ ਬਾਅਦ ਹੋਈ। ਮੁਲਜ਼ਮ ਪਾਕਿਸਤਾਨ ਅਤੇ ਹੋਰ ਵਿਦੇਸ਼ੀ ਮੁਲਕਾਂ ਦੇ ਕਈ ਮੋਬਾਈਲ ਨੰਬਰਾਂ ਦੇ ਸੰਪਰਕ ਵਿਚ ਸੀ। ਜੰਮੂ ਪੁਲਸ ਨੇ ਮੁਲਜ਼ਮ ਤੋਂ ਕਈ ਡਿਜੀਟਲ ਡਿਵਾਈਸਾਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਦੀ ਹੁਣ ਡਿਟੇਲਡ ਫਾਰੈਂਸਿਕ ਜਾਂਚ ਅਤੇ ਟੈਕਨੀਕਲ ਐਨਾਲਿਸਿਸ ਕੀਤਾ ਜਾ ਰਿਹਾ ਹੈ ਤਾਂ ਜੋ ਸੰਭਾਵੀ ਹੈਂਡਲਰਾਂ, ਕਮਿਊਨੀਕੇਸ਼ਨ ਪੈਟਰਨਾਂ ਅਤੇ ਡਿਜੀਟਲ ਫੁੱਟਪ੍ਰਿੰਟ ਦਾ ਪਤਾ ਲਗਾਇਆ ਜਾ ਸਕੇ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਸ਼ੱਕੀ ਤੋਂ ਡੂੰਘੀ ਪੁੱਛਗਿੱਛ ਕੀਤੀ ਜਾ ਰਹੀ ਹੈ। ਨਾਲ ਹੀ ਉਸਦੀ ਸ਼ਮੂਲੀਅਤ ਦਾ ਪਤਾ ਲਗਾਉਣ ਅਤੇ ਸ਼ੱਕੀ ਅੱਤਵਾਦੀ ਸਾਜ਼ਿਸ ਨਾਲ ਜੁੜੇ ਕਿਸੇ ਵੀ ਸਾਥੀ ਦੀ ਪਛਾਣ ਕਰਨ ਲਈ ਪੂਰੀ ਜਾਂਚ ਚਲ ਰਹੀ ਹੈ।
ਸ਼ਰਾਬੀ ਪ੍ਰੇਮੀ ਨੇ ਪ੍ਰੇਮਿਕਾ ਦਾ ਕੀਤਾ ਕਤਲ, ਲਾਸ਼ ਕਾਰ ’ਚ ਰੱਖਕੇ ਸੌਂ ਗਿਆ
NEXT STORY