ਹਰਿਆਣਾ– ਹਰਿਆਣਾ ’ਚ 75ਵਾਂ ਆਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸੂਬੇ ’ਚ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਥੇ ਮੁੱਖ ਮਹਿਮਾਨ ਦੁਆਰਾ ਝੰਡਾ ਲਹਿਰਾਇਆ ਗਿਆ। ਇਸੇ ਤਹਿਤ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਫਰੀਦਾਬਾਦ ’ਚ ਤਿੰਰਗਾ ਲਹਿਰਾਇਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਨੂੰ ਗਰਵ ਹੈ ਕਿ ਆਜ਼ਾਦੀ ਲਈ ਹਰਿਆਣਾ ਦੇ ਲੋਕਾਂ ਦਾ ਅਹਿਮ ਯੋਗਦਾਨ ਰਿਹਾ। ਇਸ ਦੇ ਨਾਲ ਦੇਸ਼ ਦੀ ਸੁਰੱਖਿਆ ’ਚ ਵੀ ਹਰਿਆਣਾ ਦਾ ਯੋਗਦਾਨ ਰਿਹਾ ਹੈ।
ਯਮੁਨਾਨਗਰ ’ਚ ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਓਮ ਪ੍ਰਕਾਸ਼ ਯਾਦਵ ਨੇ ਪੁਲਸ ਲਾਈਨ ਕੰਪਲੈਕਸ ’ਚ ਆਯੋਜਿਤ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜਾ ਸਮਾਰੋਹ ’ਚ ਝੰਡਾ ਲਹਿਰਾ ਕੇ ਪਰੇਡ ਦੀ ਸਲਾਮੀ ਲਈ। ਇਸ ਪ੍ਰੋਗਰਾਮ ’ਚ ਸਾਰੇ ਅਧਿਕਾਰੀ ਅਤੇ ਕਾਮੇਂ ਤੇ ਮਾਰਚ ਪਾਸਟ ’ਚ ਸ਼ਾਮਲ ਪੁਰਸ਼ ਅਤੇ ਬੀਬੀਆਂ, ਹੋਮ ਗਾਰਡ ਤੇ ਐੱਨ.ਸੀ.ਸੀ. ਕੈਡਟ ਨੇ ਮਾਸਕ ਪਾਇਆ ਹੋਇਆ ਸੀ। ਮਾਰਚ ਪਾਸਟ ਦੀ ਅਗਵਾਈ ਬਿਲਾਸਪੁਰ ਦੇ ਪੁਲਸ ਡਿਪਟੀ ਸੁਪਰਡੰਟ ਆਸ਼ੀਸ਼ ਚੌਧਰੀ ਨੇ ਕੀਤੀ ਅਤੇ ਮਾਰਚ ਪਾਸਟ ’ਚ ਸ਼ਾਮਲ ਪੁਲਸ ਦੀ ਟੁਕੜੀ ਦੀ ਅਗਵਾਈ ਸਹਾਇਕ ਸਬ-ਇੰਸਪੈਕਟਰ ਰਾਮ ਪ੍ਰਸਾਦ, ਮਹਿਲਾ ਪੁਲਸ ਦੀ ਟੁਕੜੀ ਦੀ ਅਗਵਾਈ ਸਹਾਇਕ ਸਬ-ਇੰਸਪੈਕਟਰ ਸੋਨੀਆ, ਹੋਮਗਾਰਡ ਦੀ ਟੁਕੜੀ ਦੀ ਅਗਵਾਈ ਸਬ-ਇੰਸਪੈਕਟਰ ਰਮੇਸ਼ ਕੁਮਾਰ ਨੇ ਕੀਤੀ।
ਪ੍ਰਿਯੰਕਾ ਦੇ ਅਮਰੀਕਾ ਤੋਂ ਪਰਤਣ ਪਿੱਛੋਂ ਕਾਂਗਰਸ ’ਚ ਹੋਵੇਗਾ ਫੇਰਬਦਲ
NEXT STORY