ਹਰਿਆਣਾ (ਭਾਸ਼ਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵਿੱਤ ਸਾਲ 2024-25 ਲਈ 1.89 ਲੱਖ ਕਰੋੜ ਦਾ ਬਜਟ ਸ਼ੁੱਕਰਵਾਰ ਨੂੰ ਪੇਸ਼ ਕੀਤਾ। ਇਹ ਪਿਛਲੇ ਵਿੱਤ ਸਾਲ ਤੋਂ 11 ਫ਼ੀਸਦੀ ਵੱਧ ਹੈ। ਖੱਟੜ ਰਾਜ ਦੇ ਵਿੱਤ ਮੰਤਰੀ ਵੀ ਹਨ। ਉਨ੍ਹਾਂ ਕਿਹਾ,''2024-25 ਲਈ ਮੈਂ 1,89,876.61 ਕਰੋੜ ਰੁਪਏ ਦਾ ਬਜਟ ਪ੍ਰਸਤਾਵਿਤ ਕਰਦਾ ਹਾਂ ਜੋ 2023-24 ਦੇ 1,70,490.84 ਕਰੋੜ ਰੁਪਏ (ਸੋਧ ਅਨੁਮਾਨ) ਤੋਂ 11.37 ਫ਼ੀਸਦੀ ਵੱਧ ਹੈ।''
ਕਿਸਾਨਾਂ ਦਾ ਕਰਜ਼ ਮੁਆਫ਼
ਭਾਰਤੀ ਜਨਤਾ ਪਾਰਟੀ-ਜਨਨਾਇਕ ਜਨਤਾ ਪਾਰਟੀ ਦੀ ਅਗਵਾਈ ਵਾਲੀ ਰਾਜ ਸਰਕਾਰ ਦਾ ਇਹ 5ਵਾਂ ਬਜਟ ਹੈ। ਬਜਟ ਪੇਸ਼ ਕਰਦੇ ਹੋਏ ਖੱਟੜ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਦੇ ਕਲਿਆਣ ਲਈ ਕਈ ਕਦਮ ਚੁੱਕੇ ਹਨ। ਉਨ੍ਹਾਂ ਦੀ ਸਰਕਾਰ 14 ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੇ ਰਹੀ ਹੈ। ਸੀ.ਐੱਮ. ਖੱਟੜ ਨੇ ਹਰਿਆਣਾ ਦੇ 5 ਲੱਖ 47 ਹਜ਼ਾਰ ਕਿਸਾਨਾਂ ਦੇ ਕਰਜ਼ ਦਾ ਵਿਆਜ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਖੱਟੜ ਨੇ ਕਿਹਾ ਕਿ ਮੈਂ ਕਿਸਾਨ ਦਾ ਪੁੱਤ ਹਾਂ, ਦਰਦ ਸਮਝਦਾ ਹਾਂ। ਮੈਂ ਖੁਦ ਹੱਲ ਚਲਾਇਆ ਹੈ ਅਤੇ ਖੇਤੀ ਕੀਤੀ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ : ਕਿਸਾਨਾਂ ਖ਼ਿਲਾਫ਼ ਨਹੀਂ ਲੱਗੇਗਾ NSA, ਹਰਿਆਣਾ ਪੁਲਸ ਨੇ ਵਾਪਸ ਲਿਆ ਫ਼ੈਸਲਾ
ਸ਼ਹੀਦ ਦੇ ਪਰਿਵਾਰ ਨੂੰ ਮਿਲਣਗੇ ਇਕ ਕਰੋੜ
ਖੱਟੜ ਨੇ ਐਲਾਨ ਕਰਦੇ ਹੋਏ ਕਿਹਾ ਕਿ ਯੁੱਧ 'ਚ ਸ਼ਹੀਦ ਹੋਏ ਫ਼ੌਜੀਆਂ ਦੇ ਪਰਿਵਾਰਾਂ ਲਈ ਦਿੱਤੀ ਜਾ ਰਹੀ 50 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਵਧਾ ਕੇ 1 ਕਰੋੜ ਰੁਪਏ ਕੀਤੀ ਜਾਵੇਗੀ। ਸ਼ਹੀਦ ਫ਼ੌਜੀ ਭਾਵੇਂ ਉਹ ਕਿਸੇ ਵੀ ਰੱਖਿਆ ਸੇਵਾ ਜਾਂ ਕੇਂਦਰੀ ਹਥਿਆਰਬੰਦ ਪੁਲਸ ਫ਼ੋਰਸ ਦੇ ਹੋਣ।
ਕੁੜੀਆਂ ਲਈ ਇਲੈਕਟ੍ਰਿਕ ਸਕੂਟਰ ਦੀ ਯੋਜਨਾ
ਮੁੱਖ ਮੰਤਰੀ ਨੇ ਦੱਸਿਆ ਕਿ ਜਨਤਕ ਵੰਡ ਪ੍ਰਣਾਲੀ ਦੇ ਅਧੀਨ ਲਾਭਪਾਤਰੀ ਪਰਿਵਾਰਾਂ ਦੀ ਗਿਣਤੀ ਦਸੰਬਰ 2022 'ਚ 26 ਲੱਖ ਸੀ, ਜੋ ਹੁਣ ਵੱਧ ਕੇ 44 ਲੱਖ ਤੋਂ ਵੱਧ ਹੋਈ ਹੈ। ਨਿਰਮਾਣ ਮਜ਼ਦੂਰਾਂ ਦੀਆਂ ਧੀਆਂ ਨੂੰ ਉੱਚ ਸਿੱਖਿਆ ਦਿਵਾਉਣ ਲਈ 50 ਹਜ਼ਾਰ ਰੁਪਏ ਵਿੱਤੀ ਮਦਦ ਜਾਂ ਇਲੈਕਟ੍ਰਿਕ ਸਕੂਟਰ ਦੀ ਅਸਲ ਐਕਸ-ਸ਼ੋਅਰੂਮ ਕੀਮਤ, ਜੋ ਵੀ ਘੱਟ ਹੋਵੇ, ਉਸ 'ਤੇ ਇਲੈਕਟ੍ਰਿਕ ਸਕੂਟਰ ਉਪਲੱਬਧ ਕਰਨ ਦੀ ਯੋਜਨਾ ਸ਼ੁਰੂ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੈਰਾਲਾਈਜ਼ਡ ਮਰੀਜ਼ਾਂ ਨੂੰ ਚੱਲਣ-ਫਿਰਨ ’ਚ ਸਮਰੱਥ ਬਣਾਏਗਾ ਏਮਸ ਦਾ ਐਕਸੋ ਸਕੇਲੇਟਨ
NEXT STORY