ਫਰੀਦਾਬਾਦ- ਹਰਿਆਣਾ ਦੇ ਪੁਲਸ ਮੁਖੀ ਓ. ਪੀ. ਸਿੰਘ ਨੇ ਕਿਹਾ ਹੈ ਕਿ ਫਰੀਦਾਬਾਦ ਦੀ ਅਲ-ਫਲਾਹ ਯੂਨੀਵਰਸਿਟੀ ’ਚੋਂ ਧਮਾਕਾਖੇਜ਼ ਸਮੱਗਰੀ ਦਾ ਮਿਲਣਾ ਪੁਲਸ ਦੀ ਕੋਤਾਹੀ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਓ.ਪੀ. ਸਿੰਘ ਫਰੀਦਾਬਾਦ ’ਚ ਉਕਤ ਯੂਨੀਵਰਸਿਟੀ ਦੇ ਦੌਰੇ ’ਤੇ ਆਏ ਹੋਏ ਸਨ। ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਸੁਰੱਖਿਆ ਕੋਤਾਹੀਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਜਿਸ ਕਾਰਨ ਕੁਝ ਡਾਕਟਰਾਂ ਨੂੰ ‘ਵ੍ਹਾਈਟ-ਕਾਲਰ’ ਅੱਤਵਾਦੀ ਮਾਡਿਊਲ ’ਚ ਸ਼ਾਮਲ ਹੋਣ ਤੇ ਸੰਸਥਾ ਨੂੰ ਆਪਣਾ ਆਧਾਰ ਬਣਾਉਣ ਦੀ ਆਗਿਆ ਮਿਲੀ।
ਉਨ੍ਹਾਂ ਡਿਪਟੀ ਕਮਿਸ਼ਨਰ ਆਫ਼ ਪੁਲਸ ਤੇ ਪੁਲਸ ਸੁਪਰਡੈਂਟ ਨਾਲ ਇਕ ਸਾਂਝੀ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਵੱਖ-ਵੱਖ ਥਾਵਾਂ ਦਾ ਦੌਰਾ ਕਰਨ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਕਿਹਾ ਸਾਰੀਆਂ ਧਾਰਮਿਕ ਸੰਸਥਾਵਾਂ ਦੀ ਜਾਂਚ ਕੀਤੀ ਜਾਏ ਤੇ ਇਹ ਯਕੀਨੀ ਬਣਾਇਆ ਜਾਏ ਕਿ ਕੋਈ ਵੀ ਕੱਟੜਪੰਥੀ ਫਿਰਕਪ੍ਰਸਤੀ ਨੂੰ ਭੜਕਾ ਨਾ ਸਕੇ। ਜੇ ਕੋਈ ਧਾਰਮਿਕ ਸੰਸਥਾ ਕਿਸੇ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਏ।
ਡਾ. ਉਮਰ ਦੇਸ਼ ਦਾ ਤੀਜਾ ਆਤਮਘਾਤੀ ਹਮਲਾਵਰ, ਏਜੰਸੀਆਂ ’ਚ ਭੜਥੂ
NEXT STORY