ਸੋਨੀਪਤ— ਹਰਿਆਣਾ ਦੇ ਸੋਨੀਪਤ ’ਚ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਲਵ ਮੈਰਿਜ ਕਰਵਾਉਣ ਵਾਲੀ ਧੀ ਦਾ ਪਿਤਾ ਨੇ ਕਤਲ ਕਰ ਦਿੱਤਾ ਅਤੇ ਫਿਰ ਲਾਸ਼ ਨੂੰ ਮੇਰਠ ਕੋਲ ਗੰਗ ਨਹਿਰ ਵਿਚ ਸੁੱਟ ਦਿੱਤਾ। ਇਸ ਮਾਮਲੇ ਵਿਚ ਕੁੜੀ ਵਲੋਂ ਬਣਾਈ ਗਈ ਮੌਤ ਤੋਂ ਪਹਿਲਾਂ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਮੌਤ ਦਾ ਜ਼ਿੰਮੇਵਾਰ ਆਪਣੇ ਪਿਤਾ, ਉਨ੍ਹਾਂ ਦੇ ਦੋਸਤ ਅਤੇ ਆਪਣੇ ਭਰਾ ਨੂੰ ਦੱਸਿਆ ਹੈ। ਦੋਸ਼ੀ ਪਿਤਾ ਪਿੰਡ ਮਕੀਨਪੁਰ ਦਾ ਹੀ ਵਾਸੀ ਹੈ।
ਜਾਣਕਾਰੀ ਮੁਤਾਬਕ ਪਿੰਡ ਮਕੀਨਪੁਰ ਦੇ ਰਹਿਣ ਵਾਲੇ ਇਕ ਮੁੰਡੇ ਨਾਲ ਕੁੜੀ ਨੇ ਨਵੰਬਰ 2020 ਵਿਚ ਮੇਰਠ ’ਚ ਲਵ ਮੈਰਿਜ ਕਰਵਾਈ ਸੀ। ਦੱਸਿਆ ਜਾ ਰਿਹਾ ਹੈ ਕਿ ਕੁੜੀ ਨੇ ਗੁਆਂਢੀ ਨਾਲ ਲਵ ਮੈਰਿਜ ਕਰ ਲਈ ਸੀ, ਜਿਸ ਤੋਂ ਕੁੜੀ ਦੇ ਪਿਤਾ ਖੁਸ਼ ਨਹੀਂ ਸਨ। ਇਸ ਦੇ ਚੱਲਦੇ ਪਿਤਾ ਨੇ ਆਪਣੀ ਧੀ ਦਾ ਕਤਲ ਕਰ ਦਿੱਤਾ। ਇਸ ਦਾ ਪਤਾ ਉਸ ਸਮੇਂ ਲੱਗਾ ਜਦੋਂ ਕੁੜੀ ਦੇ ਪਤੀ ਨੇ ਪੁਲਸ ਸਟੇਸ਼ਨ ’ਚ ਅਗਵਾ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਬਾਬਤ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਦੋਸ਼ੀ ਪਿਤਾ ਨੂੰ ਗਿ੍ਰਫ਼ਤਾਰ ਕਰ ਲਿਆ ਹੈ, ਜਿਸ ਤੋਂ ਬਾਅਦ ਮਾਮਲੇ ਤੋਂ ਪਰਦਾ ਉੱਠਿਆ।
ਇਸ ਪੂਰੇ ਮਾਮਲੇ ’ਚ ਰਾਈ ਥਾਣਾ ਮੁਖੀ ਵਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇਕ ਕੁੜੀ ਨੂੰ ਅਗਵਾ ਕਰ ਲਿਆ ਗਿਆ ਹੈ। ਇਸ ਸ਼ਿਕਾਇਤ ’ਚ ਪਤੀ ਨੇ ਦੱਸਿਆ ਸੀ ਕਿ ਉਹ ਆਪਣੀ ਪਤਨੀ ਨਾਲ ਗੱਲ ਕਰਨਾ ਚਾਹੁੰਦਾ ਹੈ ਪਰ ਉਸ ਨਾਲ ਕੋਈ ਗੱਲ ਨਹੀਂ ਕਰਵਾਈ ਜਾ ਰਹੀ। ਉਸ ਨੂੰ ਸ਼ੱਕ ਹੈ ਕਿ ਉਸ ਦੀ ਪਤਨੀ ਨੂੰ ਅਗਵਾ ਮਗਰੋਂ ਕਤਲ ਕਰ ਦਿੱਤਾ ਗਿਆ ਹੈ। ਇਸ ਸ਼ਿਕਾਇਤ ’ਤੇ ਦੋਸ਼ੀ ਪਿਤਾ ਵਿਜੇਪਾਲ ਮਨੀਕਪੁਰ ਵਾਸੀ ਨੂੰ ਗਿ੍ਰਫ਼ਤਾਰ ਕਰ ਕੀਤਾ ਹੈ। ਦੋਸ਼ੀ ਪਿਤਾ ਨੇ ਖ਼ੁਲਾਸਾ ਕੀਤਾ ਹੈ ਕਿ ਉਸ ਨੇ ਆਪਣੀ ਕੁੜੀ ਦਾ ਕਤਲ ਗਲਾ ਘੁੱਟ ਕੀਤਾ ਅਤੇ ਲਾਸ਼ ਨੂੰ ਗੰਗ ਨਹਿਰ ’ਚ ਸੁੱਟ ਦਿੱਤਾ। ਫ਼ਿਲਹਾਲ ਦੋਸ਼ੀ ਨੂੰ ਕੋਰਟ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਗਿਆ ਹੈ।
ਮਹਿਲਾ ਵਫ਼ਦ ਨੇ ਲੱਦਾਖ ਦੇ ਉੱਪ ਰਾਜਪਾਲ ਨਾਲ ਕੀਤੀ ਮੁਲਾਕਾਤ, 33 ਫੀਸਦੀ ਰਾਖਵਾਂਕਰਨ ਮੰਗਿਆ
NEXT STORY