ਚੰਡੀਗੜ੍ਹ- ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਰਾਹਤ ਫੰਡ ਦੇ ਤਹਿਤ ਮੈਡੀਕਲ ਆਧਾਰ 'ਤੇ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲਿਆਂ ਦੀ ਸਹੂਲਤ ਲਈ ਇਕ ਪੋਰਟਲ ਸ਼ੁਰੂ ਕੀਤਾ ਹੈ। 22 ਹੋਰ ਗੰਭੀਰ ਬੀਮਾਰੀਆਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਇਹ ਇਸ ਪ੍ਰਕਿਰਿਆ ਨੂੰ ਬਹੁਤ ਸੌਖਾ ਬਣਾ ਦੇਵੇਗਾ। ਮੁੱਖ ਮੰਤਰੀ ਮਨੋਹਰ ਲਾਲ ਵਲੋਂ ਕੱਲ ਇਸ ਪੋਰਟਲ ਨੂੰ ਲਾਂਚ ਕੀਤਾ ਗਿਆ। ਇਸ ਤੋਂ ਇਹ ਪ੍ਰਕਿਰਿਆ ਆਮ ਲੋਕਾਂ ਅਤੇ ਲੋੜਵੰਦ ਪਰਿਵਾਰਾਂ ਲਈ ਹੋਰ ਆਸਾਨ ਹੋ ਜਾਵੇਗੀ।
ਇਹ ਵੀ ਪੜ੍ਹੋ: ਕਸ਼ਮੀਰ ’ਚ ਰਹਿਣ ਵਾਲੀ ਯੂਕ੍ਰੇਨੀ ਕੁੜੀ ਨੇ PM ਮੋਦੀ ਨੂੰ ਲਾਈ ਗੁਹਾਰ, ਕਿਹਾ- ਖਤਰੇ ’ਚ ਪੇਕੇ, ਮਦਦ ਕਰੋ ਸਰਕਾਰ
ਹੁਣ ਵਿੱਤੀ ਸਹਾਇਤਾ ਦੀ ਮੰਗ ਕਰਨ ਵਾਲੇ ਬਿਨੈਕਾਰ ਸਧਾਰਨ ਪੋਰਟਲ ਰਾਹੀਂ ਇਸ ਸਹੂਲਤ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਮੁੱਖ ਮੰਤਰੀ ਰਾਹਤ ਫੰਡ ਵਿਚੋਂ ਪ੍ਰਾਪਤ ਵਿੱਤੀ ਸਹਾਇਤਾ ਦੀ ਰਕਮ ਸਿੱਧੇ ਬਿਨੈਕਾਰ ਜਾਂ ਲਾਭਪਾਤਰੀ ਦੇ ਬੈਂਕ ਖਾਤੇ ’ਚ ਟਰਾਂਸਫਰ ਕੀਤੀ ਜਾਵੇਗੀ। ਉਨ੍ਹਾਂ ਮੁਤਾਬਕ ਹੁਣ ਬਿਨੈਕਾਰ ਸਰਲ ਪੋਰਟਲ 'ਤੇ ਆਪਣੀ ਪੀ.ਪੀ.ਪੀ. ਆਈਡੀ ਰਾਹੀਂ ਅਪਲਾਈ ਕਰ ਸਕਦੇ ਹਨ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਬਿਨੈਕਾਰ ਆਪਣੇ ਮੈਡੀਕਲ ਬਿੱਲਾਂ, ਓ.ਪੀ.ਡੀ. ਬਿੱਲਾਂ ਵਰਗੇ ਦਸਤਾਵੇਜ਼ ਅਪਲੋਡ ਕਰਕੇ ਮੁੱਖ ਮੰਤਰੀ ਰਾਹਤ ਫੰਡ ਤੋਂ ਮੈਡੀਕਲ ਆਧਾਰ 'ਤੇ ਵਿੱਤੀ ਸਹਾਇਤਾ ਲਈ ਅਰਜ਼ੀ ਦੇ ਸਕਦੇ ਹਨ।
ਇਹ ਵੀ ਪੜ੍ਹੋ: ਯੂਕ੍ਰੇਨ ’ਚ ਜ਼ਖਮੀ ਹੋਏ ਭਾਰਤੀ ਵਿਦਿਆਰਥੀ ਦੇ ਇਲਾਜ ਦਾ ਖਰਚ ਚੁੱਕੇਗੀ ਸਰਕਾਰ: ਵਿਦੇਸ਼ ਮੰਤਰਾਲਾ
ਪੋਰਟਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸਪੈਸ਼ਲ ਡਿਊਟੀ ਦੇ ਮੁੱਖ ਅਫ਼ਸਰ ਸੁਧਾਂਸ਼ੂ ਗੌਤਮ ਨੇ ਦੱਸਿਆ ਕਿ ਜਿਵੇਂ ਹੀ ਬਿਨੈਕਾਰ ਵਿੱਤੀ ਸਹਾਇਤਾ ਲਈ ਆਪਣੀ ਅਰਜ਼ੀ ਪੋਰਟਲ 'ਤੇ ਪਾਉਂਦਾ ਹੈ, ਉਹ ਦਰਖਾਸਤ ਸੰਸਦ ਮੈਂਬਰ, ਵਿਧਾਇਕ, ਪ੍ਰਧਾਨ ਜ਼ਿਲ੍ਹਾ ਪ੍ਰੀਸ਼ਦ, ਪ੍ਰਧਾਨ ਬਲਾਕ ਕਮੇਟੀ ਨੂੰ ਭੇਜ ਦਿੱਤੀ ਜਾਵੇਗੀ। ਸਬੰਧਤ ਖੇਤਰ ਦੇ ਮੇਅਰ/ਐਮ.ਸੀ. ਦੇ ਪ੍ਰਧਾਨ ਕੋਲ ਲੌਗਇਨ ਕੀਤਾ ਜਾਵੇਗਾ ਅਤੇ ਇਹ ਲੋਕ ਨੁਮਾਇੰਦੇ ਪੰਜ ਦਿਨਾਂ ਦੇ ਅੰਦਰ-ਅੰਦਰ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਸਿਫਾਰਸ਼ਾਂ ਭੇਜਣਗੇ। ਡਿਪਟੀ ਕਮਿਸ਼ਨਰ ਮੈਡੀਕਲ ਦਸਤਾਵੇਜ਼ਾਂ ਦੀ ਪੜਤਾਲ ਲਈ ਜ਼ਮੀਨ ਦੇ ਵੇਰਵੇ ਸਬੰਧਤ ਤਹਿਸੀਲਦਾਰ ਅਤੇ ਸਿਵਲ ਸਰਜਨ ਨੂੰ ਭੇਜੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਕਮੇਟੀ ਦੀ ਹਰ ਪੰਦਰਵਾੜੇ ਬਾਅਦ ਮੀਟਿੰਗ ਹੋਵੇਗੀ ਅਤੇ ਜਿਸ ਵਿਚ ਮੈਡੀਕਲ ਆਧਾਰ ’ਤੇ ਵਿੱਤੀ ਸਹਾਇਤਾ ਦੇਣ ਦੇ ਮਾਮਲਿਆਂ ਦੀ ਸਮੀਖਿਆ ਕਰਕੇ ਰਿਪੋਰਟ ਮੁੱਖ ਮੰਤਰੀ ਦਫ਼ਤਰ ਨੂੰ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ 22 ਹੋਰ ਗੰਭੀਰ ਬਿਮਾਰੀਆਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ: ਹਮਲੇ ’ਚ ਮਾਰੇ ਗਏ ਭਾਰਤੀ ਮੁੰਡੇ ਨਵੀਨ ਨੇ ਵੀਡੀਓ ਕਾਲਿੰਗ ’ਤੇ ਪਿਤਾ ਨੂੰ ਆਖੇ ਸਨ ਇਹ ਆਖ਼ਰੀ ਸ਼ਬਦ
ਪਤਨੀ ਨੂੰ ਸੈਲੂਨ ਨਹੀਂ ਆਇਆ ਪਸੰਦ ਤਾਂ JE ਪਤੀ ਨੇ ਭੇਜਿਆ ਕਬਜ਼ਾ ਹਟਾਓ ਦਸਤਾ
NEXT STORY