ਰੇਵਾੜੀ- ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਉਦਯੋਗਿਕ ਕਸਬਾ ਧਾਰੂਹੇੜਾ ਤੋਂ ਲਾੜਾ ਵਿਆਹ ਤੋਂ ਪਹਿਲਾਂ ਸ਼ੱਕੀ ਹਲਾਤਾਂ ’ਚ ਗਾਇਬ ਹੋ ਗਿਆ। ਸ਼ੁੱਕਰਵਾਰ ਨੂੰ ਉਸ ਦੀ ਬਰਾਤ ਜਾਣੀ ਸੀ। ਉਹ ਭੈਣ ਨੂੰ ਬਿਊਟੀ ਪਾਰਲਰ ਛੱਡਣ ਗਿਆ ਸੀ ਪਰ ਉਸ ਤੋਂ ਬਾਅਦ ਵਾਪਸ ਘਰ ਨਹੀਂ ਪਰਤਿਆ। ਪਰਿਵਾਰ ਵਾਲਿਆਂ ਨੇ ਆਪਣੇ ਪੱਧਰ ’ਤੇ ਕਾਫੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਾ। ਇਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਸ ਨੇ ਮਾਮਲੇ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਰਾਹੁਲ ਦੀ ਕੁੜਮਾਈ ਸੋਨੀਪਤ ਜ਼ਿਲ੍ਹੇ ਦੀ ਰਹਿਣ ਵਾਲੀ ਕਮਲੇਸ਼ ਨਾਂ ਦੀ ਕੁੜੀ ਨਾਲ ਹੋਇਆ ਸੀ। ਉਸ ਤੋਂ ਬਾਅਦ ਦੋਹਾਂ ਦਾ ਵਿਆਹ ਤੈਅ ਹੋਇਆ ਸੀ। ਰਾਹੁਲ ਦੇ ਭਰਾ ਵਿਕਾਸ ਨੇ ਦੱਸਿਆਕਿ ਉਹ 3 ਭਰਾ-ਭੈਣ ਹਨ। ਵੱਡੇ ਭਰਾ 22 ਸਾਲਾ ਰਾਹੁਲ ਦਾ ਵਿਆਹ ਸੋਨੀਪਤ ਵਾਸੀ ਕੁੜੀ ਨਾਲ ਤੈਅ ਹੋਇਆ ਸੀ। ਕੁੜੀ ਦੇ ਮਾਮਾ ਪੰਜਾਬ ਦੇ ਲੁਧਿਆਣਾ ਸ਼ਹਿਰ ’ਚ ਰਹਿੰਦੇ ਹਨ ਅਤੇ ਵਿਆਹ ਵੀ ਉੱਥੇ ਹੀ ਹੋਣਾ ਸੀ।
ਵਿਕਾਸ ਮੁਤਾਬਕ 4 ਨਵੰਬਰ ਨੂੰ ਬਰਾਤ ਲੁਧਿਆਣਾ ਸ਼ਹਿਰ ਜਾਣੀ ਸੀ ਪਰ ਵੀਰਵਾਰ ਨੂੰ ਭਰਾ ਅਚਾਨਕ ਲਾਪਤਾ ਹੋ ਗਿਆ। ਵੀਰਵਾਰ ਨੂੰ ਰਾਹੁਲ ਬਾਈਕ ’ਤੇ ਭੈਣ ਨਾਲ ਬਜ਼ਾਰ ਵਿਚ ਬਿਊਟੀ ਪਾਰਲਰ ਗਿਆ ਸੀ। ਭੈਣ ਨੂੰ ਬਿਊਟੀ ਪਾਰਲਰ ਛੱਡਣ ਮਗਰੋਂ ਰਾਹੁਲ ਨੇ ਕਿਹਾ ਕਿ ਉਹ ਆਪਣੇ ਦੋਸਤ ਕੋਲ ਜਾ ਰਿਹਾ ਹੈ ਅਤੇ ਥੋੜ੍ਹੀ ਦੇਰ ਬਾਅਦ ਆ ਜਾਵੇਗਾ ਪਰ ਨਹੀਂ ਪਰਤਿਆ। ਪਰਿਵਾਰ ਨੇ ਰਾਹੁਲ ਦੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗ ਸਕਿਆ। ਉਸ ਦੇ ਦੋਸਤਾਂ ਤੋਂ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਹਰ ਕੋਈ ਰਾਹੁਲ ਦੇ ਲਾਪਤਾ ਹੋਣ ਦੀ ਗੱਲ ਤੋਂ ਹੈਰਾਨ ਹੈ।
NGT ਚੇਅਰਮੈਨ ਵੱਲੋਂ ਹਰਿਆਣਾ ਸਰਕਾਰ ਦੀਆਂ ਰੱਜ ਕੇ ਤਾਰੀਫ਼ਾਂ; CM ਖੱਟੜ ਨੇ ਦੱਸਿਆ ਵਿਕਾਸ ਦਾ 'ਰੋਡ ਮੈਪ'
NEXT STORY